ਐਸ.ਬੀ.ਐਸ.ਕਾਲਜ ਫਿਰੋਜਪੁਰ ਦੇ ਧਰਨੇ ਦੇ ਬੈਠੇ ਮੁਲਾਜਮਾਂ ਵੱਲੋ ਨਵੇ ਸਾਲ ਦੇ ਆਗਮਨ ਤੇ ਸਰਬੱਤ ਦੇ ਭਲੇ ਵਾਸਤੇ ਸ੍ਰੀ ਸੁੱਖਮਨੀ ਸਾਹਿਬ ਜੀ ਦਾ ਪਾਠ ਕੀਤਾ
ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਦੇ ਸਮੂਹ ਮੁਲਾਜਮਾਂ ਅਤੇ ਪ੍ਰੋਫੈਸਰਾਂ ਨੇ ਅੱਜ ਧਰਨੇ ਦੇ 32ਵੇ ਦਿਨ
ਐਸ.ਬੀ.ਐਸ.ਕਾਲਜ ਫਿਰੋਜਪੁਰ ਦੇ ਧਰਨੇ ਦੇ ਬੈਠੇ ਮੁਲਾਜਮਾਂ ਵੱਲੋ ਨਵੇ ਸਾਲ ਦੇ ਆਗਮਨ ਤੇ ਸਰਬੱਤ ਦੇ ਭਲੇ ਵਾਸਤੇ ਸ੍ਰੀ ਸੁੱਖਮਨੀ ਸਾਹਿਬ ਜੀ ਦਾ ਪਾਠ ਕੀਤਾ
ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਦੇ ਸਮੂਹ ਮੁਲਾਜਮਾਂ ਅਤੇ ਪ੍ਰੋਫੈਸਰਾਂ ਨੇ ਅੱਜ ਧਰਨੇ ਦੇ 32ਵੇ ਦਿਨ ਸਰਬੱਤ ਦੇ ਭਲੇ ਅਤੇ ਆਪਣੀਆਂ ਤਨਖਾਹਾਂ ਰਲੀਜ ਕਰਵਾਉਣ ਦੀ ਅਰਦਾਸ ਹਿੱਤ ਨਵੇ ਸਾਲ ਦੇ ਆਗਮਨ ਤੇ ਸ੍ਰੀ ਸੁੱਖਮਨੀ ਸਾਹਿਬ ਜੀ ਦਾ ਪਾਠ ਕੀਤਾ ।
ਪਾਠ ਉਪਰੰਤ ਪਰਸਾਦ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਧਰਨੇ ਤੇ ਬੇੈਠੇ ਕਾਲਜ ਦੇ ਪੋ੍ਰਫੈਸਰਾਂ ਅਤੇ ਮੁਲਾਜਮਾਂ ਨੂੰ ਸ੍ਰੀ ਕਿਸ਼ਨ ਚੰਦ ਜਾਗੋਵਾਲੀਆਂ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈੈਡਰੇਸ਼ਨ ਫਿਰੋਜਪੁਰ,ਸ੍ਰੀ ਗੁਰਮੀਤ ਸਿੰਘ ਅੋਲਖ ਪੰਜਾਬ ਸੀਵਰੇਜ ਬੋਰਡ, ਸ੍ਰੀ ਪ੍ਰਤਾਪ ਸਿੰਘ ਢਿੱਲੋ ਬਰਾਚ ਪ੍ਰਧਾਨ ਸਟੇਟ ਕਰਮਚਾਰੀ ਦੱਲ ,ਸ੍ਰੀ ਬਲਦੇਵ ਸਿੰਘ,ਸ੍ਰੀ ਜੁਗਰਾਜ ਸਿੰਘ ,ਸ੍ਰੀ ਕੁਲਬੀਰ ਸਿੰਘ,ਸ੍ਰੀ ਨੰਦ ਲਾਲ ,ਸ੍ਰੀ ਗੁਰਪ੍ਰੀਤ ਸਿੰਘ,ਅਤੇ ਸ੍ਰੀ ਅਰੁਣ ਚੰਦਰ ਨੇ ਸੰਬੋਧਨ ਕਰਕੇ ਆਪਣੇ—ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਾਲਜ ਮਨੇਜਮੈਂਟ/ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਕਿ ਮੁਲਾਜਮਾਂ ਦੀਆਂ ਪੰਜ ਮਹੀਨਿਆ ਤੋ ਰੁਕੀਆਂ ਤਨਖਾਹਾਂ ਦੇ ਬਾਵਜੂਦ ਵੀ ਸਰਕਾਰ ਨੇ ਮੁਲਾਜਮਾਂ ਦੀ ਕੋਈ ਸਾਰ ਨਹੀ ਲਈ ਹੈ ਅਤੇ ਪੰਜਾਬ ਸਰਕਾਰ ਵੱਲੋ ਅਜੇ ਤੱਕ ਤਨਖਾਹਾਂ ਲਈ ਕੋਈ ਫੰਡ ਜਾਰੀ ਨਹੀ ਕੀਤਾ ਗਿਆ ਹੈ।
ਇਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਸਰਹੱਦੀ ਜਿਲੇ ਵਿੱਚ ਸਥਾਪਿਤ ਇਸ ਕਾਲਜ ਦੇ ਸਟਾਫ ਨੂੰ ਪਿਛਲੇ 5 ਮਹੀਨਿਆਂ ਤੋ ਤਨਖਾਹਾਂ ਨਹੀ ਦਿਤੀਆਂ ਗਈਆਂ ਹਨ ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਬਹੁਤ ਹੀ ਖਰਾਬ ਅਤੇ ਤਰਸਯੋਗ ਹੋ ਗਈ ਹੈ।ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੁਲਾਜਮਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਚਲਾਉਣਾ ਬਹੁਤ ਹੀ ਅੋਖਾ ਹੋ ਗਿਆ ਹੈ, ਬੱਚਿਆਂ ਦੀਆਂ ਫੀਸਾਂ,ਬਿਜਲੀ ਬਿੱਲ/ਟੈਲੀਫੋਨ ਬਿੱਲਾਂ ਦੀ ਅਦਾਇਗੀ ਕਰਨੀ ਨਾ—ਮੁਮਕਿਨ ਹੋ ਗਈ ਹੈ।
ਅੱਜ ਦੇ ਧਰਨੇ ਤੇ ਫਿਰੋਜਪੁਰ ਸ਼ਹਿਰੀ ਦੇ ਐਮ ਼ਐਲ ਼ਏ ਼ਸਰਦਾਰ ਪਰਮਿੰਦਰ ਸਿੰਘ ਪਿੰਕੀ ਵਿਸ਼ੇਸ਼ ਤੋਰ ਤੇ ਪੱਜੇ ਅਤੇ ਉਹਨਾਂ ਨੇ ਧਰਨੇ ਤੇ ਬੈਠੇ ਕਾਲਜ ਦੇ ਪ੍ਰੋਫੈਸਰਾਂ ਅਤੇ ਮੁਲਾਜਮਾਂ ਨੂੰ ਵਿਸ਼ਵਾਸ਼ ਦਵਾਇਆ ਕਿ ਕਾਲਜ ਸਟਾਫ ਦੀਆਂ ਅਗਸਤ 2020 ਤੋ ਰੁਕੀਆਂ ਹੋਈਆਂ ਤਨਖਾਹਾਂ 15 ਜਨਵਰੀ 2021 ਤੱਕ ਜਾਰੀ ਕਰਵਾ ਦਿੱਤੀਆਂ ਜਾਣਗੀਆਂ ।