Ferozepur News

07GHS NEWS 01

ਐਨ.ਆਰ.ਐਚ.ਐਮ. ਮੁਲਾਜ਼ਮਾਂ ਦੀ ਹੜ•ਤਾਲ 23ਵੇਂ ਦਿਨ ਵੀ ਰਹੀ ਜਾਰੀ
– ਬਜ਼ਾਰਾਂ &#39ਚ ਕੱਢੀ ਗਈ ਰੋਸ ਰੈਲੀ

ਗੁਰੂਹਰਸਹਾਏ, 7 ਅਪ੍ਰੈਲ (ਪਰਮਪਾਲ ਗੁਲਾਟੀ)- ਸਮੂਹ ਐਨ.ਆਰ.ਐਚ.ਐਮ. ਮੁਲਾਜਮਾਂ ਦੀ ਹੜ•ਤਾਲ 23ਵੇਂ ਦਿਨ ਲਗਤਾਰ ਚੱਲ ਰਹੀ ਹੈ। ਜਿਸ ਵਿਚ ਰੈਗੂਲਰ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ &#39ਤੇ ਐਨ.ਆਰ.ਐਚ.ਐਮ. ਮੁਲਾਜਮਾਂ ਦੇ ਹੱਕ ਵਿਚ ਉਹਨਾਂ ਦੀਆਂ ਜਾਇਜ਼ ਮੰਗਾਂ ਮਨਵਾਉਣ ਲਈ ਇਹਨਾਂ ਰੈਗੂਲਰ ਮੁਲਾਜ਼ਮਾਂ ਨੇ 12 ਵਜੇ ਤੋਂ 2 ਵਜੇ ਤੱਕ ਕੰਮ ਛੋੜ ਹੜ•ਤਾਲ ਕੀਤੀ ਅਤੇ ਜ਼ੋਰਦਾਰ ਮੁਜਾਹਰਾ ਕਰਦੇ ਹੋਏ ਗੁਰੂਹਰਸਹਾਏ ਦੇ ਬਜ਼ਾਰਾਂ ਵਿਚ ਰੈਲੀ ਕੀਤੀ ਗਈ। ਜਿਸ ਵਿਚ ਰੈਗੂਲਰ ਮੁਲਾਜ਼ਮਾਂ ਨੇ ਸਮੱੱਰਥਨ ਦਿੱਤਾ। ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ ਬਲਾਕ ਗੁਰੂਹਰਸਹਾਏ ਨੇ ਸੰਬੋਧਨ ਕਰਦਿਆ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਮੰਗ ਕੀਤੀ ਕਿ ਬਰਾਬਰ ਕੰਮ ਬਰਾਬਰ ਤਨਖ਼ਾਹ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਇਹਨਾਂ ਕਰਮਚਾਰੀਆਂ ਦਾ ਸਰਕਾਰ ਆਰਥਿਕ ਤੌਰ &#39ਤੇ ਸ਼ੋਸ਼ਣ ਕਰ ਰਹੀ ਹੈ ਅਤੇ ਐਨ.ਆਰ.ਐਚ.ਐਮ. ਮੁਲਾਜਮਾਂ ਦੀਆਂ ਮੰਗਾਂ ਵੱਲ ਸਰਕਾਰ ਵਿਸ਼ੇਸ਼ ਧਿਆਨ ਦੇਵੇ। ਉਨ•ਾਂ ਕਿਹਾ ਕਿ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਜਿੰਨਾਂ ਚਿਰ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਐਨ.ਆਰ.ਐਚ.ਐਮ. ਮੁਲਾਜ਼ਮ ਹੜ•ਤਾਲ &#39ਤੇ ਰਹਿਣਗੇ। ਇਸ ਮੌਕੇ ਹਰਬੰਸ ਲਾਲ, ਵਿਕਾਸ ਕੁਮਾਰ, ਹਰਬੀਰ ਕੌਰ, ਜਸਬੀਰ ਕੌਰ, ਪ੍ਰੀਤਮ ਸਿੰਘ, ਇੰਦਰਜੀਤ, ਗੁਰਲਾਲ ਸਿੰਘ, ਅਜੇ ਕੁਮਾਰ, ਡਾ. ਪੰਕਜ ਮੈਡੀਕਲ ਅਫ਼ਸਰ, ਸੀਮਾ ਅਹੂਜਾ ਸਟਾਫ਼ ਨਰਸ, ਕ੍ਰਿਸ਼ਨਾ ਸਟਾਫ਼ ਨਰਸ, ਵਿਜੇ ਅਹੂਜਾ, ਸ਼ੀਲਾ ਰਾਜ ਨਰਸਿੰਗ ਸਿਸਟਰ, ਮਲਕੀਤ ਸਿੰਘ ਅਤੇ ਰੈਗੂਲਰ ਜਥੇਬੰਦੀ ਦੇ ਮੁਲਾਜ਼ਮ ਹਾਜ਼ਰ ਸਨ।

Related Articles

Back to top button