Ferozepur News

11 ਮਹੀਨਿਆ ਤੋਂ ਨਹੀ ਮਿਲ ਰਹੇ ਮੁੱਖ ਮੰਤਰੀ ਲਈ ਠੇਕਾ ਮੁਲਾਜ਼ਮਾਂ ਵੱਲੋਂ  “ਮੁੱਖ ਮੰਤਰੀ ਮਿਲਾਓ ਇਨਾਮ ਪਾਓ” ਯੋਜਨਾ ਦੀ ਕੀਤੀ ਗਈ ਸ਼ੁਰੂਆਤ

ਮਿਤੀ 17 ਫਰਵਰੀ 2018 ( ਬਠਿੰਡਾ  ) ਪੰਜਾਬ ਦੇ ਇਤਹਾਸ ਵਿੱਚ ਸਰਕਾਰ ਲਈ ਅੱਜ ਦਾ ਦਿਨ ਸਭ ਤੋਂ ਸ਼ਰਮਨਾਕ ਹੈ ਕਿਉਕਿ ਪੰਜਾਬ ਵਿੱਚ 11 ਮਹੀਨਿਆ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਉਡੀਕ ਕਰ ਰਹੇ ਕੱਚੇ ਮੁਲਾਜਮਾਂ ਵੱਲੋਂ “ਮੁੱਖ ਮੰਤਰੀ ਮਿਲਾਓ ਇਨਾਮ ਪਾਓ“ ਸਕੀਮ ਪੰਜਾਬ ਦੀ ਜਨਤਾ ਲਈ ਸ਼ੁਰੂ ਕੀਤੀ ਗਈ ਹੈ।ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਨੂੰ 11 ਮਹੀਨੇ ਹੋ ਚੁੱਕੇ ਹਨ ਪਰ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਅੱਜ ਤੱਕ ਸਰਕਾਰ ਵੱਲੋਂ ਕਿਸੇ ਨੇ ਵੀ ਕੱਚੇ ਮੁਲਾਜ਼ਮਾਂ ਨਾਲ ਮੀਟੰਗ ਤੱਕ ਨਹੀ ਕੀਤੀ ਜਿਸ ਦੇ ਰੋਸ ਵਜੋਂ ਸੂਬੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਅੱਜ “ਮੁੱਖ ਮੰਤਰੀ ਮਿਲਾਓ ਇਨਾਮ ਪਾਓ“ ਸਕੀਮ ਦੀ ਸ਼ੁਰੂਆਤ ਕੀਤੀ ਹੈ। ਮੁਲਾਜ਼ਮਾਂ ਵੱਲੋਂ ਅੱਜ ਚਿਲਡਰਨ ਪਾਰਕ ਵਿਖੇ ਇਕੱਠੇ ਹੋਣ ਉਪਰੰਤ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਤੋਂ ਬਾਅਦ ਬਜ਼ਾਰਾਂ ਵਿਚ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਮਿਲਾਓ ਇਨਾਮ ਪਾਓ ਦੇ ਪਰਚੇ ਆਮ ਲੋਕਾਂ ਵਿਚ ਵੰਡ ਕੇ ਆਮ ਜਨਤਾ ਤੇ ਕਾਂਗਰਸ ਆਗੂਆ ਨੁੰ ਮੁੱਖ ਮੰਤਰੀ ਨਾਲ ਮਿਲਵਾਉਣ ਦੀ ਅਪੀਲ ਕੀਤੀ।ਮੁਲਾਜ਼ਮਾਂ ਵੱਲੋਂ ਚਿਲਡਰਨ ਪਾਰਕ ਤੋਂ ਮਾਰਚ ਸ਼ੁਰੂ ਕਰਦੇ ਹੋਏ ਹਨੂੰਮਾਨ ਚੋਂਕ, ਫਾਇਰ ਬ੍ਰਿਗੇਡ ਚੋਂਕ, ਕੋਟ ਰੋਡ ਹੁੰਦੇ ਹੋਏ ਵਾਪਿਸ ਡਿਪਟੀ ਕਮਿਸ਼ਨਰ ਦਫਤਰ ਤੱਕ ਮਾਰਚ ਕੀਤਾ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਤਹਿਸੀਲਦਾਰ ਬਠਿੰਡਾ ਸ. ਸੁਖਬੀਰ ਸਿੰਘ ਬਰਾੜ ਵੱਲੋਂ ਮੰਗ ਪੱਤਰ ਲਿਆ। ਆਗੂਆ ਨੇ ਇਸ ਦੋਰਾਨ ਕਿਹਾ ਕਿ ਪੰਜਾਬ ਵਿਚ ਇਹ ਪਹਿਲੀ ਵਾਰ ਕੋਈ ਅਜਿਹੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਇਕ ਆਮ ਜਨਤਾ ਨੂੰ ਮੁੱਖ ਮੰਤਰੀ ਨਾਲ ਮਿਲਣ ਲਈ ਇਨਾਮ ਦਿੱਤਾ ਜਾਵੇਗਾ।ਅਸੀ ਅਕਸਰ ਹੀ ਸੁਣਿਆ ਹੈ ਕਿ ਸਰਕਾਰ ਵੱਲੋਂ ਆਮ ਜਨਤਾ ਲਈ ਵੱਖ ਵੱਖ ਸਕੀਮਾਂ ਸ਼ੁਰੂ ਕੀਤੀਆ ਜਾਦੀਆ ਹਨ ਪਰ ਬੜੀ ਹੈਰਾਨੀ ਦੀ ਗੱਲ  ਹੈ ਕਿ ਮੁੱਖ ਮੰਤਰੀ ਨੂੰ ਮਿਲਣ ਲਈ ਹੀ ਸਕੀਮ ਸ਼ੁਰੂ ਹੋ ਗਈ ਹੈ।ਸੋਚਣ ਦੀ ਗੱਲ ਇਹ ਹੈ ਕਿ ਅਜਿਹੇ ਕੀ ਹਲਾਤ ਹੋਏ ਹੋਣਗੇ ਕਿ ਪਜਾਬ ਦੇ ਨੋਜਵਾਨ ਆਪਣੇ ਮੁੱਖ ਮੰਤਰੀ ਨੂੰ ਮਿਲਣ ਲਈ ਇਸ ਤਰਾ ਦੇ ਉਪਰਾਲੇ ਕਰ ਰਹੇ ਹਨ।
ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਸ਼ੁਰੂ ਕੀਤੀ ਸਕੀਮ ਤਾਂ ਆਪਣੇ ਆਪ ਵਿਚ ਸਵਾਲ ਹੀ ਹੈ ਪਰ ਸਕੀਮ ਦਾ ਐਲਾਨਿਆ ਗਿਆ ਇਨਾਮ ਵੀ ਸੂਬੇ ਦੀ ਪੜ•ੀ ਲਿਖੀ ਦੀ ਨੋਜਵਾਨੀ ਤੇ ਪੰਜਾਬ ਦੇ ਭਵਿੱਖ ਲਈ ਸਵਾਲੀਆ ਨਿਸ਼ਾਨ ਹੈ ਕਿਉਕਿ ਮੁਲਾਜ਼ਮਾਂ ਵੱਲੋਂ ਇਨਾਮ ਵਿਚ ਆਪਣੇ ਆਪ ਨੂੰ ਇਕ ਦਿਹਾੜੀਦਾਰ ਵੱਜੋਂ ਪੇਸ਼ ਕੀਤਾ ਹੈ।ਮੁਲਾਜ਼ਮਾਂ ਵੱਲੋਂ ਐਲਾਨੇ ਇਨਾਮ ਅਨੁਸਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਾਉਣ ਵਾਲੇ ਨੂੰ ਇਨਾਮ ਦੇ ਤੋਰ ਤੇ 21 ਕੱਚੇ ਮੁਲਾਜ਼ਮ 21 ਦਿਨ, ਕਾਂਗਰਸ ਪ੍ਰਧਾਨ ਨੂੰ ਮਿਲਵਾਉਣ ਵਾਲੇ ਇਨਾਮ ਦੇ ਤੋਰ ਤੇ 11 ਕੱਚੇ ਮੁਲਾਜ਼ਮ 11 ਦਿਨ  ਉਸ ਦੇ ਕਾਰੋਬਾਰ ਵਿਚ ਮਿਹਨਤ ਵਜੋਂ ਦਿਹਾੜੀ ਕਰਨਗੇ ਅਤੇ ਰਾਹੁਲ ਗਾਂਧੀ ਨੂੰ ਮਿਲਵਾਉਣ ਵਾਲੇ ਨੂੰ ਵਿਸ਼ੇਸ਼ ਇਨਾਮ ਵਜੋਂ 51 ਕੱਚੇ ਮੁਲਾਜ਼ਮ ਆਪਣੀ ਇਕ ਦਿਨ ਦੀ ਤਨਖਾਹ ਦੇਣਗੇ।ਕੀ ਪੰਜਾਬ ਦੇ ਹਲਾਤ ਇਸ ਤੋ ਵੀ ਮਾੜੇ ਹੋਣਗੇ ਜੋ ਕੁੱਝ ਮੋਜੂਦਾ ਸਮੇਂ ਵਿਚ ਚੱਲ ਰਿਹਾ ਹੈ ਜੇਕਰ ਇਵੇ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਨੋਜਵਾਨੀ ਕੀ ਕਰੇਗੀ ਸੋਚਣਾ ਅਸੰਭਵ ਹੈ। ਜੋ ਇਨਾਮ ਮੁਲਾਜ਼ਮਾਂ ਵੱਲੋਂ ਰੱਖੇ ਗਏ ਹਨ ਉਹ ਸੱਚ ਵਿਚ ਪੰਜਾਬ ਦੀ ਜਨਤਾ ਲਈ ਸਵਾਲੀਆ ਨਿਸ਼ਾਨ ਬਣ ਗਏ ਹਨ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆ ਇਮਰਾਨ ਭੱਟੀ, ਅਵਤਾਰ ਸਿੰਘ, ਰਜਿੰਦਰ ਸਿੰਘ ਸੰਧਾ,ਦੀਪਕ ਬਾਂਸਲ ਗੁਰਮੀਤ ਕੋਰ, ਰਾਜਪਾਲ  ਨੇ ਕਿਹਾ ਕਿ ਚੋਣਾ ਦੋਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਲਾਜ਼ਮਾਂ ਦੇ ਧਰਨਿਆ ਵਿਚ ਆ ਕੇ ਮਿਲ ਕੇ ਮੁਲਾਜ਼ਮਾਂ ਦੇ ਸਘੰਰਸ਼ ਦੀ ਹਮਾਇਤ ਕਰਦੇ ਰਹੇ ਹਨ ਪ੍ਰੰਤੂ ਹੁਣ ਸਰਕਾਰ ਬਨਣ ਦੇ 11 ਮਹੀਨਿਆ ਦੋਰਾਨ ਮੁੱਖ ਮੰਤਰੀ ਵੱਲੋਂ ਇਕ ਵਾਰ ਵੀ ਮੁਲਾਜ਼ਮਾਂ ਨੂੰ ਦਰਸ਼ਨ ਤੱਕ ਵੀ ਨਹੀ ਦਿੱਤੇ ਇਸ ਲਈ ਮਜ਼ਬੂਰ ਹੋ ਕੇ ਮੁਲਾਜ਼ਮਾਂ ਵੱਲੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਪਰਚੇ ਸੂਬੇ ਦੇ ਹਰ ਇਕ ਸ਼ਹਿਰ ਗਲੀ ਮੁਹੱਲੇ ਵਿਚ ਵੰਡੇ ਜਾਣਗੇ।ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਭੁੱਲਣ ਨਹੀ ਦੇਣਗੇ ਇਸੇ ਤਰ•ਾ ਲਗਾਤਾਰ ਪ੍ਰਦਰਸ਼ਨ ਜ਼ਾਰੀ ਰਹਿਣਗੇ। ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਨੂੰ ਕੋਈ ਵਾਧੂ ਪੈਸਾ ਜ਼ਾਰੀ ਨਹੀ ਕਰਨਾ ਪੈਣਾ ਫਿਰ ਵੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ।ਵੋਟਾਂ ਦੋਰਾਨ ਸੁਵਿਧਾਂ ਮੁਲਾਜ਼ਮਾਂ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀ ਤੇ ਵਿਧਾਨ ਸਭਾ ਸਪੀਕਰ ਨੂੰ ਹੁਣ ਸੁਵਿਧਾਂ ਮੁਲਾਜ਼ਮਾਂ ਦਾ ਸਘੰਰਸ਼ ਨਜ਼ਰ ਨਹੀ ਆ ਰਿਹਾ ਹੈ।ਆਗੂਆ ਨੇ ਕਿਹਾ  ਜੇਕਰ ਫਿਰ ਵੀ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਜਲਦੀ ਹੀ ਮੀਟਿੰਗ ਨਾ ਕੀਤੀ ਗਈ ਤਾਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ 5 ਦਿਨ ਪਹਿਲਾ ਸੈਕਟਰ 17 ਚੰਡੀਗੜ ਵਿਖੇ ਮੁੱਖ ਮੰਤਰੀ ਦੇ ਉ.ਐਸ.ਡੀ ਵੱਲੋਂ ਪਿਛਲੇ ਸਾਲ 14 ਮਾਰਚ ਨੂੰ  ਖਤਮ ਕਰਵਾਈ ਗਈ ਭੁੱਖ ਹੜਤਾਲ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ।

Related Articles

Back to top button