Ferozepur News

ਨਰਾਤਿਆਂ ਦੇ ਸਬੰਧ ਵਿੱਚ ਮੰਦਰਾਂ &#39ਚ ਰੌਣਕਾਂ ਲਗੀਆਂ – ਸ਼ਰਧਾਲੂਆਂ ਵੱਲੋਂ ਮੰਦਰਾਂ ਕੀਤਾ ਜਾ ਰਿਹਾ ਮਹਾਂਮਾਈ ਦਾ ਪੂਜਨ

  ਨਰਾਤਿਆਂ ਦੇ ਸਬੰਧ ਵਿੱਚ ਮੰਦਰਾਂ &#39ਚ ਰੌਣਕਾਂ ਲਗੀਆਂ
ਸ਼ਰਧਾਲੂਆਂ ਵੱਲੋਂ ਮੰਦਰਾਂ ਕੀਤਾ ਜਾ ਰਿਹਾ ਮਹਾਂਮਾਈ ਦਾ ਪੂਜਨ

Hustle Bustle at Temples

ਮੱਖੂ, 18 ਅਕਤੂਬਰ (ਵਰਿੰਦਰ ਮਨਚੰਦਾ) ਨਰਾਤਿਆਂ ਦੇ ਸਬੰਧ ਵਿੱਚ ਮੰਦਰਾਂ ਵਿੱਚ ਪੂਰੀ ਤਰ•ਾਂ ਰੌਣਕਾਂ ਲਗੀਆਂ ਹੋਈਆਂ। ਸਾਰੇ ਮੰਦਰ ਰੰਗ ਬਿਰੰਗੀਆਂ ਲਾਈਟਾਂ ਨਾਲ ਨਵੀਂ ਦੁਲਹਣ ਤਰ•ਾਂ ਸਜੇ ਹੋਏ ਹਨ ਅਤੇ ਭਗਤਾਂ ਵੱਲੋਂ ਮੰਦਰਾਂ ਵਿੱਚ ਸਵੇਰੇ ਸ਼ਾਮ ਮਹਾਂਮਾਈ ਦਾ ਪੂਜਣ ਅਤੇ ਗੁਣਗਾਣ ਕੀਤਾ ਜਾ ਰਿਹਾ ਹੈ।

ਨਰਾਤਿਆਂ ਦੇ ਸਬੰਧ ਵਿੱਚ ਸ਼ਰਧਾਲੂਆਂ ਵੱਲੋਂ ਮਾਤਾ ਚਿੰਤਪੁਰਨੀ ਜੀ ਦੀ ਪਵਿੱਤਰ ਜੋਤ ਲਿਆ ਕੇ ਪ੍ਰਾਚੀਨ ਸ਼੍ਰੀ ਦੇਵੀ ਮੰਦਰ ਮੱਖੂ ਵਿਖੇ ਰੱਖੀ ਹੋਈ ਹੈ। ਅੱਜ ਮਹਾਮਾਈ ਦੇ ਛੇਵੇਂ ਨਰਾਤੇ ਦੇ ਮੌਕੇ ਤੇ ਭਗਤਾਂ ਵੱਲੋਂ ਦੂਸਰੇ ਮੰਦਰਾਂ ਦੀ ਤਰ•ਾਂ ਪ੍ਰਾਚੀਨ ਸ਼ਿਵਾਲਾ ਮੰਦਰ ਮੱਖੂ ਵਿਖੇ ਪੂਜਨ ਕੀਤਾ ਗਿਆ ਅਤੇ ਮੰਦਰ ਦੇ ਪੁਜਾਰੀ ਪੰਡਤ ਸਿਆਂ ਰਾਮ ਵੱਲੋਂ ਨਰਾਤਿਆਂ ਦਾ ਪੂਜਨ ਹਿੰਦੂ ਰੀਤੀ ਮੁਤਾਬਿਕ ਬਹੁਤ ਹੀ ਸ਼ਰਧਾਂ ਨਾਲ ਕਰਵਾਇਆ ਗਿਆ।

ਇਸ ਮੌਕੇ ਮੰਦਰ ਦੇ ਪੁਜਾਰੀ ਪੰਡਤ ਸਿਆਂ ਰਾਮ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਨਰਾਤਿਆਂ ਦੇ ਸ਼ੁੱਭ ਅਵਸਰ ਤੇ ਮੰਦਰ ਵਿੱਚ ਅਖੰਡ ਜੋਤ ਜਗਾਈ ਹੋਈ ਹੈ। ਭਗਤਾਂ ਵੱਲੋਂ ਹਰ ਰੋਜ ਮੰਦਰ ਵਿੱਚ ਮਹਾਂਮਾਈ ਦਾ ਪੂਜਨ ਕੀਤਾ ਜਾ ਰਿਹਾ ਹੈ। ਜੋ ਕਿ ਅਸ਼ਟਮੀ ਤੱਕ ਮਹਾਂਮਾਈ ਦਾ ਪੂਜਨ ਕੀਤਾ ਜਾਏਗਾ।

ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਅਹੂਜਾ, ਪ੍ਰਧਾਨ ਜਤਿੰਦਰ ਠੁਕਰਾਲ, ਮੀਤ ਪ੍ਰਧਾਨ ਦੀਪਕ ਸਚਦੇਵਾ, ਲੱਕੀ ਗਰੋਵਰ, ਟੋਨੀ ਕਟਾਰੀਆ, ਬੱਬੂ ਗਰੋਵਰ, ਪਵਨ ਕਟਾਰੀਆ, ਰਾਜ ਕੁਮਾਰ ਹਿੰਦੀ, ਅਸ਼ੋਕ ਕੁਮਾਰ, ਰਮੇਸ਼ ਕੁਮਾਰ, ਕੇਵਲ ਗਰੋਵਰ, ਸਾਜਨ ਸਿਕਰੀ, ਲਵਿਸ਼ ਆਰਜੂ ਆਦਿ ਵੱਲੋਂ ਮੰਦਰਾਂ ਵਿੱਚ ਸੇਵਾ ਨਿਭਾਈ ਜਾ ਰਹੀ ਹੈ।

 

Related Articles

Back to top button