Ferozepur News

ਫ਼ਿਰੋਜ਼ਪੁਰ &#39ਚ ਕੱਢੀ ਤਿਰੰਗਾ ਯਾਤਰਾ ਰੈਲੀ -ਭਾਜਪਾਈਆਂ ਦੇ ਤਿਰੰਗੇ ਨੇ ਫ਼ਿਰੋਜ਼ਪੁਰ ਨੂੰ ਰੰਗਿਆ ਦੇਸ਼ ਭਗਤੀ &#39ਚ

ਫ਼ਿਰੋਜ਼ਪੁਰ &#39ਚ ਕੱਢੀ ਤਿਰੰਗਾ ਯਾਤਰਾ ਰੈਲੀ
-ਭਾਜਪਾਈਆਂ ਦੇ ਤਿਰੰਗੇ ਨੇ ਫ਼ਿਰੋਜ਼ਪੁਰ ਨੂੰ ਰੰਗਿਆ ਦੇਸ਼ ਭਗਤੀ &#39ਚ
-ਦੇਸ਼ ਭਰ ਵਾਂਗ ਫ਼ਿਰੋਜ਼ਪੁਰ ਵਿਚ ਕੱਢੀ ਜਾਗਰੂਕਤਾ ਰੈਲੀ-ਨੰਨੂ, ਰਿਣਵਾ

BJP ORGANIZES TIRANGA RALLY

ਸਟਾਫ ਰਿਪੋਰਟਰ, ਫਿਰੋਜ਼ਪੁਰ: ਦੇਸ਼ ਪ੍ਰਤੀ ਪਿਆਰ ਭਾਵਨਾ ਪੈਦਾ ਕਰਨ ਲਈ ਭਾਜਪਾ ਵੱਲੋਂ ਦੇਸ਼ ਭਰ ਵਿਚ ਸ਼ੁਰੂ ਕੀਤੀ ਤਿਰੰਗਾ ਯਾਤਰਾ ਤਹਿਤ ਸ਼ਨੀਵਾਰ ਫ਼ਿਰੋਜ਼ਪੁਰ ਵਿਖੇ ਕਿਸਾਨ ਮੋਰਚਾ ਭਾਜਪਾ ਦੇ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਰੈਲੀ ਕੱਢੀ ਗਈ। ਫ਼ਿਰੋਜ਼ਪੁਰ ਕੈਂਟ ਤੋਂ ਸ਼ੁਰੂ ਹੋਇਆ ਇਹ ਜਾਗਰੂਕ ਮਾਰਚ ਛਾਉਣੀ ਦੇ ਬਜਾਰਾਂ ਵਿਚੋਂ ਹੁੰਦਾ-ਹੋਇਆ ਮਾਲ ਰੋਡ ਰਾਹੀਂ ਫ਼ਿਰੋਜ਼ਪੁਰ ਸ਼ਹਿਰ ਦੇ ਬਜ਼ਾਰਾਂ ਵਿਚ ਆ ਕੇ ਸਮਾਪਤ ਹੋਇਆ, ਜਿਥੇ ਭਾਜਪਾ ਕੌਰ ਕਮੇਟੀ ਦੇ ਆਗੂਆਂ ਸਮੇਤ ਵੱਡੀ ਗਿਣਤੀ ਆਮ ਲੋਕਾਂ ਨੇ ਦੇਸ਼ ਭਗਤੀ ਦੇ ਨਾਅਰੇ ਲਾ ਅਕਾਸ਼ ਗੂੰਜਣ ਲਾ ਦਿੱਤਾ। ਇਸ ਮਾਰਚ ਵਿਚ ਪੰਜਾਬ ਭਾਜਪਾ ਦੇ ਕਿਸਾਨ ਮੋਰਚਾ ਵਿੰਗ ਦੇ ਪ੍ਰਧਾਨ ਸੁਖਪਾਲ ਸਿੰਘ ਨੰਨੂ ਸਮੇਤ ਭਾਜਪਾ ਦੇ ਸਾਬਕਾ ਪ੍ਰਧਾਨ ਬ੍ਰਿਜ ਲਾਲ ਰਿਣਵਾ ਸਮੇਤ ਸ਼ਾਮਿਲ ਹੋਏ ਆਗੂਆਂ ਨੇ ਜਿਥੇ ਲੋਕਾਂ ਨੂੰ ਦੇਸ਼ ਪ੍ਰਤੀ ਵਫਾਦਾਰ ਹੋਣ ਦੀ ਦੁਹਾਈ ਦਿੱਤੀ, ਉਥੇ ਦੇਸ਼ ਦੀ ਤਰੱਕੀ-ਉਨਤੀ ਲਈ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ।

ਭਾਜਪਾ ਹੋਈ ਦੇਸ਼ ਭਗਤੀ ਨੂੰ ਸਮਰਪਿਤ &#39ਤੇ ਆਜ਼ਾਦੀ ਦਿਹਾੜੇ ਨੂੰ ਦੇਖਦਿਆਂ ਕੌਮੀ ਭਾਜਪਾ ਵੱਲੋਂ ਸ਼ੁਰੂ ਕੀਤੀ ਤਿਰੰਗਾ ਯਾਤਰਾ ਅੱਜ ਦੇਸ਼ ਭਰ ਵਾਂਗ ਫ਼ਿਰੋਜ਼ਪੁਰ ਵਿਖੇ ਵੀ ਪੰਜਾਬ ਭਾਜਪਾ ਦੇ ਕਿਸਾਨ ਮੋਰਚਾ ਵਿੰਗ ਦੇ ਪ੍ਰਧਾਨ ਦੀ ਅਗਵਾਈ ਹੇਠ ਮਾਰਚ ਕੱਢਿਆ ਗਿਆ, ਜੋ ਸ਼ਹਿਰ-ਛਾਉਣੀ ਦੇ ਬਜ਼ਾਰਾਂ ਵਿਚੋਂ ਹੁੰਦਾ-ਹੋਇਆ ਲੋਕਾਂ ਨੂੰ ਦੇਸ਼ ਭਗਤੀ ਪ੍ਰਤੀ ਜਾਗਰੂਕ ਕਰ ਰਿਹਾ ਸੀ।

ਇਸ ਮੌਕੇ ਰੈਲੀ ਵਿਚ ਜ਼ਿਲ•ਾ ਪ੍ਰਧਾਨ ਭਾਜਪਾ ਦਵਿੰਦਰ ਬਜਾਜ, ਰਾਜੇਸ਼ ਖੁਰਾਣਾ, ਬਲਕਾਰ ਸਿੰਘ ਢਿੱਲੋਂ, ਸੁਰਜੀਤ ਸਿੰਘ, ਹਰਦੇਵ ਸਿੰਘ, ਮੋਹਿਤ ਢੱਲ, ਇੰਦਰ ਗੁਪਤਾ ਫਿਰੋਜ਼ਪੁਰ ਕੈਂਟ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button