Ferozepur News

ਨਹਿਰੂ ਯੂਵਾ ਕੇਂਦਰ ਫਿਰੋਜ਼ਪੁਰ ਦੇ ਸਹਿਯੋਗ ਨਾਲ ਸੱਤ ਰੋਜਾ ਲਾਈਫ਼ ਸਕਿੱਲ ਐਜੂਕੇਸ਼ਨ ਕੈਂਪ ਦਾ ਆਯੋਜਨ

ਨਹਿਰੂ ਯੂਵਾ ਕੇਂਦਰ ਫਿਰੋਜ਼ਪੁਰ ਦੇ ਸਹਿਯੋਗ ਨਾਲ ਸੱਤ ਰੋਜਾ ਲਾਈਫ਼ ਸਕਿੱਲ ਐਜੂਕੇਸ਼ਨ ਕੈਂਪ ਦਾ ਆਯੋਜਨ
NYK 7days skill developlment programme
ਨਹਿਰੂ ਯੂਵਾ ਕੇਂਦਰ ਫਿਰੋਜ਼ਪੁਰ ਗੋਬਿੰਦ ਕੋਨਵੇਂਟ ਪਬਲਿਕ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸੱਤ ਰੋਜਾ ਲਾਈਫ਼ ਸਕਿੱਲ ਐਜੂਕੇਸ਼ਨ ਕੈਂਪ ਦਾ ਆਯੋਜਨ ਸਰਬਜੀਤ ਸਿੰਘ ਬੇਦੀ ਦੀ ਰਹਿਨੁਮਾਈ ਹੇਠ ਕੀਤਾ ਗਿਆ ਕੈਂਪ ਵਿਚ 10 ਸਾਲ ਤੋਂ 18 ਸਾਲ ਦੀ ਉਮਰ ਦੇ 40 ਤੋਂ ਵੱਧ ਵੱਖ-ਵੱਖ ਪਿੰਡਾ ਦੇ ਭਾਗੀਦਾਰਾਂ ਨੇ ਭਾਗ ਲਿਆ ਇਸ ਟ੍ਰੇਨਿੰਗ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਲਾਈਫ਼ ਸਕਿੱਲ ਬਾਰੇ ਜਾਣਕਾਰੀ ਦੇਣਾ ਵਿਅਕਤੀਤਵ ਵਿਕਾਸ ਕਰਨਾ ਕੰਪਿਊਟਰ ਦੀ ਸਿਖਿਆ ਦੇਣੀ ਸਿਹਤ ਸੰਭਾਲ ਬਾਰੇ ਚਰਚਾ ਕਰਨਾ ਏਡਜ਼ ਬਾਰੇ ਜਾਣਕਾਰੀ ਦੇਣਾ ਵੱਖ-ਵੱਖ ਤਰਾਂ ਦੇ ਮੁਕਾਬਲੇ ਕਰਵਾਉਣਾ ਨਸ਼ੇ ਅਤੇ ਭਰੂਣ ਹੱਤਿਆ ਵਰਗੇ ਸਮਾਜਿਕ ਵਿਸ਼ਿਆਂ ਬਾਰੇ ਜਾਣੂ ਕਰਵਾਨਾ ਸੀ। ਟ੍ਰੇਨਿੰਗ ਵਿਚ ਸ ਇੰਦਰਪਾਲ ਸਿੰਘ ਅਧਿਆਪਕ ਟਰੇਨਰ ਸਿਖਿਆ ਵਿਭਾਗ ਅਤੇ ਪਰਮਵੀਰ ਸਿੰਘ ਆਈ ਟੀ ਟਰੇਨਰ ਨੇ ਬਤੌਰ ਟਰੇਨਰ ਆਪਣਿਆਂ ਸੇਵਾਵਾਂ ਨਿਭਾਈਆਂ।
ਇਸ ਟ੍ਰੇਨਿੰਗ ਦਾ ਉਦਘਾਟਨ ਸ ਨਵਤੇਜ ਸਿੰਘ ਸਾਹਨੀ ਡਾਇਰੈਕਟਰ ਗੋਬਿੰਦ ਕੋਨਵੇਂਟ ਪਬਲਿਕ ਸਕੂਲ ਅਤੇ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਨੇ ਕੀਤਾ। ਇਸ ਮੌਕੇ ਸਰਬਜੀਤ ਸਿੰਘ ਬੇਦੀ ਵੱਲੋਂ ਕੈਂਪ ਦੇ ਮਕਸਦ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਬਚਿਆਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦੇ ਕੇ ਪ੍ਰੇਰਤ ਕਰਨਾ ਹੈ।ਇਸ ਮੌਕੇ ਸ ਨਵਤੇਜ ਸਿੰਘ ਸਾਹਨੀ ਵੱਲੋਂ ਬਚਿਆ ਨੂੰ ਵਿਦਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਚੰਗੀ ਵਿਦਿਆ ਹਾਸਲ ਕਰਕੇ ਕਿਸੇ ਵੀ ਪ੍ਰਕਾਰ ਦੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਇਸ ਕਰਕੇ ਵੱਧ ਤੋਂ ਵੱਧ ਸਿਖਿਆ ਪ੍ਰਾਪਤ ਕਰਨੀ ਚਾਹੀਦੀ ਹੈ।
ਟ੍ਰੇਨਿੰਗ ਦੌਰਾਨ ਵੱਖ-ਵੱਖ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਵਿਚਰ ਚਰਚਾ ਕੀਤੀ ਗਈ। ਜਿਨ੍ਹਾਂ ਵਿਚ ਡਾਕਟਰ ਜੀ ਐਸ ਢਿੱਲੋਂ ਸਾਬਕਾ ਡੀ ਐਮ ਓ ਸਿਹਤ ਵਿਭਾਗ ਫਿਰੋਜ਼ਪੁਰ, ਸ਼੍ਰੀ ਰਜਿੰਦਰ ਕਟਾਰੀਆ ਉਪ ਨਿਰਦੇਸ਼ਕ ਮੱਛੀ ਵਿਭਾਗ ਫਿਰੋਜ਼ਪੁਰ, ਸ ਸੰਜੀਵ ਸਿੰਘ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਸਕੂਲ, ਡਾ ਸਤਿੰਦਰ ਸਿੰਘ ਅਧਿਆਪਕ, ਸ ਕੁਲਵਿੰਦਰ ਸਿੰਘ, ਸ ਅਮਰੀਕ ਸਿੰਘ ਲੇਖਕ ਅਤੇ ਅਧਿਆਪਕ ਆਦਿ ਸ਼ਾਮਲ ਸਨ। ਇਸ ਦੌਰਾਨ ਸ ਗੁਰਮੀਤ ਸਿੰਘ ਨੇ ਲੜਕੀਆਂ ਨੂੰ ਆਤਮ ਸੁਰੱਖਿਆ ਲਈ ਵਿਸ਼ੇਸ਼ ਟ੍ਰੇਨਿੰਗ ਦਿਤੀ।
ਕੈਂਪ ਦੇ ਛੇਵੇਂ ਦਿਨ ਮਾਨਯੋਗ ਸ਼੍ਰੀ ਵਨੀਤ ਕੁਮਾਰ ਆਈ ਏ ਐਸ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਫਿਰੋਜ਼ਪੁਰ ਨੇ ਭਾਗੀਦਾਰਾਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਸ਼ਹੀਦਾਂ ਦੀ ਧਰਤੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸਮਾਧ ਹੁਸੈਨੀਵਾਲਾ ਦੇ ਦੌਰੇ ਲਈ ਰਵਾਨਾ ਕੀਤਾ, ਜਿਸ ਦਾ ਮੁੱਖ ਮਕਸਦ ਭਾਗੀਦਾਰਾਂ ਨੂੰ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣੁ ਕਰਵਾਉਣਾ ਸੀ। ਇਸ ਦੇ ਨਾਲ-ਨਾਲ ਰੋਟਰੀ ਕਲੱਬ, ਫਿਰੋਜ਼ਪੁਰ ਦਾ ਦੌਰਾ ਵੀ ਕਰਵਾਇਆ ਗਿਆ ਜਿਸ ਦਾ ਮਕਸਦ ਕਲੱਬ ਮੈਂਬਰਾਂ ਨਾਲ ਮੇਲ ਜੋਲ ਕਰਵਾਉਣਾ ਸੀ। ਜਿਸ ਨਾਲ ਬੱਚੇ ਕਲੱਬਾਂ ਦੀ ਕਾਰਗੁਜ਼ਾਰੀ  ਬਾਰੇ ਜਾਣਕਾਰੀ ਹਾਸਲ ਕਰ ਸਕਣ ਇਸ ਮੌਕੇ ਕਲੱਬ ਦੇ ਸਹਾਇਕ ਗਵਰਨਰ ਰੋਟੇਰੀਅਨ ਨੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਕਲੱਬ ਦੀਆਂ ਗਤੀਵਿਧੀਆਂ ਦੀ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਰਿਪਨ ਧਵਨ, ਸ਼ੀ੍ਰ ਤਰਸੇਮ ਬੇਦੀ, ਸ਼੍ਰੀ ਪ੍ਰਦੀਪ ਬਿੰਦਰਾ, ਡਾ ਐਸ ਐਸ ਕਪੂਰ ਅਤੇ ਸ੍ਰੀ ਭੰਡਾਰੀ ਮੌਜੂਦ ਸਨ।
ਕੈਂਪ ਦੇ ਸਮਾਪਤੀ ਸਮਾਰੋਹ ਵਿਚ ਸ ਅਮਰੀਕ ਸਿੰਘ ਜ਼ਿਲ੍ਹਾ ਸੰਪਰਕ ਅਫਸਰ, ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਪ੍ਰੋਗਰਾਮ ਵਿਚ ਸ਼੍ਰੀ ਮਿੰਟੂ ਚਾਵਲਾ ਸਹਾਇਕ ਗਵਰਨਰ ਰੋਟਰੀ ਕਲੱਬ ਫਿਰੋਜ਼ਪੁਰ, ਸ਼੍ਰੀ ਰਿਪਨ ਧਵਨ, ਸ਼੍ਰੀਮਤੀ ਅਮਰ ਜੋਤੀ ਮਾਂਗਟ, ਸ਼੍ਰੀਮਤੀ ਮਨਜੀਤ ਕੌਰ ਅਤੇ ਸ ਪ੍ਰੀਤਪਾਲ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ।
ਪ੍ਰੋਗਰਾਮ ਦੌਰਾਨ ਸ ਅਮਰੀਕ ਸਿੰਘ ਮੁੱਖ ਮਹਿਮਾਨ  ਨੇ ਕਿਹਾ ਕਿ ਸਾਡੇ ਜੀਵਨ ਵਿਚ ਆਤਮ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਕਰਾਤਮਕ ਸੋਚ ਦਾ ਹੋਣਾ ਵੀ ਜੀਵਨ ਦੀ ਬਹੁਤ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀ ਬਹੁਤ ਵੱਡੇ ਵੱਡੇ ਸਕੂਲਾਂ ਵਿਚ ਵਿਦਿਆ ਹਾਸਲ ਕਰਕੇ ਹੀ ਅਸੀ ਉੱਚੇ ਉਹਦਿਆ ਤੇ ਪਹੁੰਚ ਸਕਦੇ ਹਾਂ ਬਲਕਿ ਪਿੰਡਾ ਦੇ ਸਧਾਰਨ ਸਕੂਲਾਂ ਵਿਚ ਵੀ ਵਿਦਿਆ ਹਾਸਲ ਕਰਕੇ ਜ਼ਿੰਦਗੀ ਦੇ ਚੰਗੇ ਮੁਕਾਮ ਤੇ ਪਹੁੰਚ ਸਕਦੇ ਹਾਂ।ਪ੍ਰੋਗਰਾਮ ਦੌਰਾਨ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ, ਸ੍ਰੀ ਮਿੰਟੂ ਚਾਵਲਾ ਸ਼੍ਰੀ ਰਿਪਨ ਧਵਨ, ਸ ਇੰਦਰਪਾਲ ਸਿੰਘ ਨੇ ਵੀ ਆਪਣੈ ਵਿਚਾਰ ਪੇਸ਼ ਕੀਤੇ। ਸਮਾਰੋਹ ਦੌਰਾਨ ਸ਼੍ਰੀ ਕਰਨ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਸੇਵਕ ਸਿੰਘ, ਕੁਮਾਰੀ ਮੁਸਕਾਨ ਅਤੇ ਮਨਦੀਪ ਸਿੰਘ ਕੈਂਪਰਾ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਕੈਂਪ ਦੀ ਰਿਪੋਰਟ ਵੀ ਪੇਸ਼ ਕੀਤੀ। ਇਸ ਮੌਕੇ ਸ ਅੰਮ੍ਰਿਤਪਾਲ ਸਿੰਘ, ਸ ਕਿਕਰ ਸਿੰਘ, ਸ ਸੇਵਕ ਸਿੰਘ ਅਤੇ ਕੁਮਾਰੀ ਨੇਨਸੀ ਨੂੰ ਬੇਸਟ ਕੇੈਂਪਰ ਦੇ ਤੋਰ ਤੇ ਐਲਾਨਿਆ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ।
ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਸਰਟੀਫਿਕੇਟ ਦੇਣ ਤੋਂ ਇਲਾਵਾ ਪ੍ਰੋਗਰਾਮ ਵਿਚ ਆਏ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਸ਼੍ਰੀਮਤੀ ਮਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਿਤਾ।

 

Related Articles

Back to top button