Ferozepur News

ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ

Arrestsਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਐਂਟੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਪੁਲਸ ਨੇ ਫਿਰੋਜ਼ਪੁਰ ਛਾਉਣੀ ਦੀ ਗਵਾਲ ਟੋਲੀ ਨੇੜੇ ਬਿਜਲੀ ਘਰ ਕੋਲ ਗਸ਼ਤ ਦੌਰਾਨ ਦੋ ਵਿਅਕਤੀਆਂ ਕੋਲੋਂ 315 ਬੋਰ ਪਿਸਤੌਲ, 32 ਬੋਰ ਪਿਸਤੌਲ, 6 ਜਿੰਦਾ ਰੋਂਦ, ਇਕ ਰਿਵਾਲਵਰ 32 ਬੋਰ, 6 ਗੋਲੀਆਂ ਅਤੇ 5 ਰੋਂਦ ਜ਼ਿੰਦਾ 32 ਬੋਰ ਬਰਾਮਦ ਕੀਤੇ ਹਨ। ਇਸ ਸਬੰਧ ਵਿਚ ਕੈਂਟ ਫਿਰੋਜ਼ਪੁਰ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਸੈੱਲ ਫਿਰੋਜ਼ਪੁਰ ਪੁਲਸ ਦੇ ਏ. ਐਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਨੇ ਬੀਤੀ ਸਵੇਰ ਫਿਰੋਜ਼ਪੁਰ ਛਾਉਣੀ ਦੀ ਗਵਾਲ ਟੋਲੀ ਨੇੜੇ ਬਿਜਲੀ ਘਰ ਦੇ ਕੋਲ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਏ. ਐਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਨ•ਾਂ ਨੇ ਸ਼ੱਕ ਦੇ ਤਹਿਤ ਇਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ। ਪੁਲਸ ਨੇ ਦੱਸਿਆ ਕਿ ਜਿੰਨ•ਾਂ ਦੀ ਪਛਾਣ ਗੁਰਮੇਲ ਸਿੰਘ ਉਰਫ ਗੇਜ਼ਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸ਼ੇਰਾ ਮੰਡਾਰ ਥਾਣਾ ਮੱਖੂ ਅਤੇ ਬਲਜੀਤ ਸਿੰਘ ਉਰਫ ਬੱਬਲੂ ਪੁੱਤਰ ਦੀਵਾਨ ਸਿੰਘ ਵਾਸੀ ਖਿੱਪਾਂ ਵਾਲੀ ਥਾਣਾ ਸਦਰ ਅਬੋਹਰ ਵਜੋਂ ਕੀਤੀ ਗਈ ਹੈ। ਐਂਟਰੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਏ. ਐਸ. ਆਈ. ਨੇ ਦੱਸਿਆ ਕਿ ਤਲਾਸ਼ੀ ਲੈਣ ਤੇ ਗੁਰਮੇਲ ਸਿੰਘ ਕੋਲੋਂ ਦੇਸੀ ਪਿਸਤੌਲ 315 ਬੋਰ ਸਮੇਤ 2 ਰੋਂਦ ਜ਼ਿੰਦਾ ਅਤੇ ਬਲਜੀਤ ਸਿੰਘ ਕੋਲੋਂ ਇਕ ਪਿਸਤੌਲ 32 ਬੋਰ ਸਮੇਤ 4 ਰੋਂਦ ਜ਼ਿੰਦਾ, ਇਕ ਰਿਵਾਲਵਰ 32 ਬੋਰ 6 ਗੋਲੀਆਂ ਗਰਾਰੀ ਵਾਲੀ ਅਤੇ 5 ਰੋਂਦ ਜ਼ਿੰਦਾ 32 ਬੋਰ ਬਰਾਮਦ ਕੀਤੇ ਹਨ। ਜਾਂਚਕਰਤਾ ਨੇ ਦੱਸਿਆ ਕਿ ਗੁਰਮੇਲ ਸਿੰਘ ਅਤੇ ਬਲਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਨ•ਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Back to top button