Ferozepur News

ਦੀ ਕਲਾਸ-4 ਗੋਰਮਿਟ ਇੰਮਪਲਾਇਜ ਯੂਨੀਅਨ ਅਤੇ ਆਸ਼ਾ ਵਰਕਰ ਯੂਨੀਅਨ ਜ਼ਿਲ•ਾ ਫਿਰੋਜਪੁਰ ਨੇ ਮੀਟਿੰਗ ਕੀਤੀ  

class iv ਫਿਰੋਜ਼ਪੁਰ 4 ਮਈ (ਏ.ਸੀ.ਚਾਵਲਾ)  ਜ਼ਿਲ•ਾ ਫੂਡ ਸਪਲਾਈ ਦਫਤਰ ਦੇ ਸਾਹਮਣੇ ਦੀ ਕਲਾਸ-4 ਗੋਰਮਿਟ ਇੰਮਪਲਾਇਜ ਯੂਨੀਅਨ ਅਤੇ ਆਸ਼ਾ ਵਰਕਰ ਯੂਨੀਅਨ ਜ਼ਿਲ•ਾ ਫਿਰੋਜਪੁਰ ਦੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਾਥੀ ਕਾਲਾ ਸਿੰਘ ਪ੍ਰਧਾਨ, ਰਾਮ ਅਵਤਾਰ ਜ਼ਿਲ•ਾ ਜਨਰਲ ਸਕੱਤਰ, ਸੰਤੋਸ਼ ਕੁਮਾਰੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਵਰਕਰ ਯੂਨੀਅਨ, ਰਾਮ ਪ੍ਰਸਾਦ ਪ੍ਰਧਾਨ ਸਿਵਲ ਹਸਪਤਾਲ ਅਤੇ ਜਸਵਿੰਦਰ ਸਿੰਘ ਪ੍ਰਧਾਨ ਪੀ.ਡਬਲਯੂ.ਬੀ.ਐਂਡ.ਆਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਜਿਵੇਂ ਕਿ ਡੀ.ਐਫ.ਸੀ ਦਫਤਰ ਤੋ ਸਤੀਸ਼ ਕੁਮਾਰ, ਪ੍ਰਵੀਨ ਕੁਮਾਰ ਪ੍ਰਧਾਨ, ਦਫਤਰ ਸਿਵਲ ਸਰਜਨ ਤੋ ਬਿਸ਼ਨ ਸਿੰਘ, ਬਲਵੰਤ ਸਿੰਘ, ਉਮਾ, ਅਮੋਲਕ ਚੰਦ, ਡਿਪਟੀ ਕਮਿਸ਼ਨਰ ਦਫਤਰ ਤੋ ਜੈ ਪ੍ਰਕਾਸ਼, ਇੰਦਰਜੀਤ, ਸੁਰਿੰਦਰ ਕੋਰ, ਪਬਲਿਕ ਹੈਲਥ ਵਿਭਾਗ ਤੋ ਰਾਜ ਕੁਮਾਰ, ਖ਼ਜ਼ਾਨਾ ਦਫਤਰ ਤੋ ਸਕੁੰਤਲਾ ਦੇਵੀ, ਕੈਨਾਲ ਵਿਭਾਗ ਤੋ ਫਰਾਂਸਿਸ ਭੱਟੀ, ਜ਼ਿਲ•ਾ ਲੋਕ ਸੰਪਰਕ ਦਫਤਰ ਤੋ ਹੀਰਾ। ਜ਼ਿਲ•ਾ ਪ੍ਰੀਸ਼ਦ ਤੋ ਦਲੀਪ ਕੁਮਾਰ, ਜ਼ਿਲ•ਾ ਆਬਕਾਰੀ ਤੋ ਦੇਵ ਰਾਜ, ਪਸੂ ਪਾਲਨ ਵਿਭਾਗ ਤੋ ਰਮੇਸ਼ ਕੁਮਾਰ, ਆਈ.ਟੀ.ਆਈ ਤੋ ਬਲਵਿੰਦਰ ਸਿੰਘ ਪ੍ਰਧਾਨ, ਸੁਭਾਸ਼ ਚੰਦਰ ਚੇਅਰਮੈਨ, ਜੇ.ਆਰ ਦਫਤਰ ਤੋ ਗੁਰਦੇਵ ਸਿੰਘ ਆਦਿ ਨੇ ਹਿੱਸਾ ਲਿਆ ।  ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸਾਥੀ ਰਾਮ ਅਵਤਾਰ ਨੇ ਕਲਾਸ ਫੋਰ ਦੇ ਸਟੇਟ ਬਾਡੀ ਦੇ ਫ਼ੈਸਲੇ ਮੁਤਾਬਿਕ ਮਿਤੀ 6-5-2015 ਨੂੰ ਦਫਤਰ ਡਿਪਟੀ ਕਮਿਸ਼ਨਰ ਫਿਰੋਜਪੁਰ ਵਿਖੇ ਦਫਤਰ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਜਾਵੇਗਾ ਅਤੇ ਮੁਲਾਜ਼ਮ ਵਿਰੋਧੀ ਪੰਜਾਬ ਸਰਕਾਰ ਵੱਲੋਂ ਕੱਢੇ ਗਏ ਪੱਤਰ ਜਿਵੇਂ ਕਿ ਦਰਜਾ-4 ਅਤੇ ਡਰਾਈਵਰਾ ਦੀ ਭਰਤੀ ਤੇ ਰੋਕ ਲਗਾਈ ਗਈ ਹੈ, ਉਹ ਨੂੰ ਤੁਰੰਤ ਬਹਾਲ ਕੀਤਾ ਜਾਵੇ, 2 ਸਾਲ ਦੇ ਪਰਖ ਅਧੀਨ ਸਮੇਂ ਦੌਰਾਨ ਬੇਸਿਕ ਪੇ ਦੇਣ ਦਾ ਫ਼ੈਸਲਾ ਰੱਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਡੀ.ਏ ਦਾ ਬਣਦਾ ਬਕਾਇਆ ਤੁਰੰਤ ਦਿੱਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਦਰਜਾ-4 ਕਰਮਚਾਰੀਆਂ ਨੂੰ ਵਰਦੀਆਂ ਨਵੇਂ ਰੇਟਾਂ ਤੇ ਤੁਰੰਤ ਦਿੱਤਿਆਂ ਜਾਣ, ਦਰਜਾ-4 ਕਰਮਚਾਰੀਆਂ ਨੂੰ ਯੋਗਤਾ ਅਨੁਸਾਰ ਪੱਦ-ਉਨਤ ਕੀਤਾ ਜਾਵੇ। ਇਸ ਦੇ ਨਾਲ ਹੀ ਸਮੂਹ ਜਥੇਬੰਦੀ ਨੇ ਮੋਗਾ ਵਿੱਚ ਹੋਏ ਬਾਦਲ ਪਰਿਵਾਰ ਦੀ ਅੋਰਬਿਟ ਬੱਸ ਵਿੱਚ ਹੋਏ ਹੱਤਿਆ ਕਾਂਡ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

Related Articles

Back to top button