Ferozepur News

ਜ਼ਿਲ•ਾ ਫਿਰੋਜ਼ਪੁਰ ਪੁਲਸ ਨੇ ਜੂਏ ਦੀ ਰਾਸ਼ੀ ਸਮੇਤ ਦੋ ਨੂੰ ਗ੍ਰਿਫਤਾਰ ਕੀਤਾ

policeਫਿਰੋਜ਼ਪੁਰ 26 ਅਪ੍ਰੈਲ (ਏ.ਸੀ.ਚਾਵਲਾ) ਜ਼ਿਲ•ਾ ਫਿਰੋਜ਼ਪੁਰ ਪੁਲਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਜੂਏ ਦੀ ਰਾਸ਼ੀ ਸਮੇਤ ਗ੍ਰਿਫਤਾਰ ਕਰਕੇ ਉਨ•ਾਂ ਖਿਲਾਫ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੈੱਡਕਾਂਸਟੇਬਲ ਹਰਬੰਸ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਖਲਾਸੀ ਲਾਇਨ ਰੋਡ ਕੈਂਟ ਫਿਰੋਜ਼ਪੁਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ•ਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕ੍ਰਿਸ਼ਨ ਗੋਪਾਲ ਪੁੱਤਰ ਰਾਮ ਜੀ ਲਾਲ ਵਾਸੀ ਮਕਾਨ ਨੰਬਰ 109 ਖਲਾਸੀ ਲਾਇਨ ਕੈਂਟ ਫਿਰੋਜ਼ਪੁਰ ਜੋ ਦੜਾ ਸੱਟਾ ਲਗਾ ਰਿਹਾ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਮੁਖਬਰ ਵਲੋਂ ਦਿੱਤੀ ਗਈ ਜਗ•ਾ ਤੇ ਛਾਪੇਮਾਰੀ ਕੀਤੀ ਤਾਂ ਕ੍ਰਿਸ਼ਨ ਗੋਪਾਲ ਨੂੰ 680 ਰੁਪਏ ਦੜੇ ਸੱਟੇ ਦੀ ਰਕਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸੇ ਹੀ ਥਾਣੇ ਦੇ ਹੈਡਕਾਂਸਟੇਬਲ ਬਲਦੇਵ ਰਾਜ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਨੇ ਬੀਤੀ ਸ਼ਾਮ ਗਵਾਲ ਮੰਡੀ ਵਿਖੇ ਗਸ਼ਤ ਦੌਰਾਨ ਦੜੇ ਸਟੇ ਦੀ ਰਕਮ ਸਮੇਤ ਰਾਮ ਕਿਸ਼ਨ ਪੁੱਤਰ ਪਿਆਰੇ ਲਾਲ ਵਾਸੀ ਮਕਾਨ ਨੰਬਰ 277 ਗਵਾਲ ਮੰਡੀ ਕੈਂਟ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Back to top button