Ferozepur News

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹੇ ਦੇ ਕੈਂਟੋਨਮੈਂਟ ਬੋਰਡ ਦੇ ਸਨ ਸ਼ਾਈਨ ਸਕੂਲ ਅਤੇ ਐਲੀਮੈਂਟਰੀ ਸਕੂਲ ਵਿੱਚ ਪੈਨ ਇੰਡੀਆ ਕੰਪੇਨ ਦੇ ਸਬੰਧ ਵਿੱਚ ਲਗਾਏ ਸੈਮੀਨਾਰ

ਫਿਰੋਜ਼ਪੁਰ 26 ਅਕਤੂਬਰ 2021 : ਸ਼੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਦੀ ਰਹਿਨੁਮਾਈ ਹੇਠ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਸ਼੍ਰੀ ਸਚਿਨ ਸ਼ਰਮਾ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਅਤੇ ਮਿਸ ਏਕਤਾ ਉੱਪਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਕੈਂਟੋਨਮੈਂਟ ਬੋਰਡ ਦੇ ਕ੍ਰਮਵਾਰ ਸਨ ਸ਼ਾਈਨ ਸਕੂਲ ਅਤੇ ਐਲੀਮੈਂਟਰੀ ਸਕੂਲ ਵਿੱਚ ਪੈਨ ਇੰਡੀਆ ਕੰਪੇਨ ਦੇ ਸਬੰਧ ਵਿੱਚ ਸੈਮੀਨਾਰ ਲਗਾਏ ਗਏ ।

      ਇਨ੍ਹਾਂ ਸੈਮੀਨਾਰਾਂ ਦੌਰਾਨ ਸ਼੍ਰੀ ਸਚਿਨ ਸ਼ਰਮਾ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਕੈਂਟੋਨਮੈਂਟ ਬੋਰਡ ਦੇ ਸਨ ਸ਼ਾਈਨ ਸਕੂਲ ਵਿੱਚ ਲਗਾਏ ਗਏ ਸੈਮੀਨਾਰ ਦੌਰਾਨ ਕਾਨੂੰਨੀ ਸਾਖਰਤਾ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਨਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਵਰਸ਼ਾ ਤੇ ਸਟਾਫ ਸਮੇਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦਫ਼ਤਰ ਤੋਂ ਹੈੱਡ ਕਲਰਕ ਸ਼੍ਰੀ ਸੰਜੀਵ ਕਾਲੜਾ ਵੀ ਮੌਜੂਦ ਸਨ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹੇ ਦੇ ਕੈਂਟੋਨਮੈਂਟ ਬੋਰਡ ਦੇ ਸਨ ਸ਼ਾਈਨ ਸਕੂਲ ਅਤੇ ਐਲੀਮੈਂਟਰੀ ਸਕੂਲ ਵਿੱਚ ਪੈਨ ਇੰਡੀਆ ਕੰਪੇਨ ਦੇ ਸਬੰਧ ਵਿੱਚ ਲਗਾਏ ਸੈਮੀਨਾਰ

      ਇਸ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਏਕਤਾ ਉੱਪਲ ਵੱਲੋਂ ਕੈਂਟੋਨਮੈਂਟ ਬੋਰਡ ਦੇ ਐਲੀਮੈਂਟਰੀ ਸਕੂਲ ਵਿਖੇ ਪੈਨ ਇੰਡੀਆ ਕੰਪੇਨ ਦੇ ਸਬੰਧ ਵਿੱਚ ਆਜ਼ਾਦੀ ਦੇ 75ਵੇਂ ਆਜਾਦੀ ਦੇ ਮਹਾਂਉਤਸਵ ਦੇ ਸਬੰਧ ਵਿੱਚ ਸੈਮੀਨਾਰ ਕੀਤਾ ਗਿਆ । ਇਸ ਮੌਕੇ ਇਸ ਸਕੂਲ ਦੇ ਬੱਚਿਆਂ ਵੱਲੋਂ ਵੱਖ ਵੱਖ ਗਤੀਵਿਧੀਆਂ ਰਾਹੀਂ ਇਸ ਸੈਮੀਨਾਰ ਨੂੰ ਸੰਪੂਰਨ ਕੀਤਾ ਗਿਆ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇਸ ਸਕੂਲ ਦੇ ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਇਸ ਸਕੂਲ ਦੇ ਪ੍ਰਿੰਸੀਪਲ ਮਿਸ ਪਾਰੂਲ ਡੂਮਰਾ ਅਤੇ ਉਨ੍ਹਾਂ ਦੇ ਸਾਰੇ ਸਟਾਫ ਮੈਂਬਰ ਅਤੇ ਸ਼੍ਰੀ ਜ਼ਸਪਿੰਦਰ ਸਿੰਘ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਤੋਂ ਮੌਜੂਦ ਸਨ ।

       ਇਸ ਤੋਂ ਬਾਅਦ ਮਿਸ ਏਕਤਾ ਉੱਪਲ ਨੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਸ਼੍ਰੀ ਵਿਨੀਤ ਕੁਮਾਰ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਕਰਵਾਏ ਜਾ ਰਹੇ ਸਵੀਪ ਕੰਪੇਨ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ । ਇਹ ਪ੍ਰੋਗਰਾਮ ਸ਼੍ਰੀ ਕਮਲ ਕੁਮਾਰ ਕੋਆਰਡੀਨੇਟਰ ਜ਼ਿਲ੍ਹਾ ਸਿੱਖਿਆ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ  ਨਾਲ ਕਰਵਾਇਆ ਗਿਆ । ਇਸ ਵਿੱਚ ਜੱਜ ਸਾਹਿਬ ਵੱਲੋਂ ਵੱਖ ਵੱਖ ਗਤੀਵਿਧੀਆਂ ਵਿੱਚ ਯੂਨੀਵਰਸਿਟੀ ਅਤੇ ਸਕੂਲਾਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ।

Related Articles

Leave a Reply

Your email address will not be published. Required fields are marked *

Back to top button