Ferozepur News

ਹਿੰਦ-ਪਾਕਿ ਸਰਹੱਦ ਤੋਂ ਪਾਕਿ ਨਾਗਰਿਕ ਗ੍ਰਿਫਤਾਰ

-ਬੀਐਸਐਫ ਦੇ ਜਵਾਨਾਂ ਨੂੰ ਭਾਰਤੀ ਹਿੱਸੇ 'ਚ ਘੁੰਮ ਰਿਹਾ ਮਿਲਿਆ ਸੀ ਪਾਕਿ ਨਾਗਰਿਕ
-*———ਫਿਰੋਜ਼ਪੁਰ: ਵੀਰਵਾਰ ਦੀ ਦੇਰ ਸ਼ਾਮ ਬੀਐਸਐਫ ਦੇ ਜਵਾਨਾਂ ਨੂੰ ਪਿੰਡ ਬਾਰੇ ਕੇ ਦੇ ਕੋਲੋਂ ਇਕ ਪਾਕਿ ਨਾਗਰਿਕ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਵੀਰਵਾਰ ਦੀ ਦੇਰ ਰਾਤ ਸਰਹੱਦ ਦੇ ਕੋਲ ਭਾਰਤੀ ਹਿੱਸੇ ਵਿਚ ਇਕ ਪਾਕਿ ਵਿਅਕਤੀ ਨੂੰ ਘੁੰਮਦਾ ਵਿਖਾਈ ਦਿੱਤਾ। ਬੀਐਸਐਸ ਦੀ 137 ਬਟਾਲੀਅਨ ਦੇ ਜਵਾਨ ਜੋ ਸਰਹੱਦ ਤੇ ਤਾਇਨਾਤ ਸਨ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਮੁਹੰਮਦ ਅਲੀ (60) ਦੱਸਿਆ। ਬੀਐਸਐਫ ਅਧਿਕਾਰੀ ਦੇ ਮੁਤਾਬਿਕ ਉਕਤ ਵਿਅਕਤੀਆਂ ਦੀ ਚੈਕਿੰਗ ਕਰਨ ਉਪਰੰਤ ਕੋਈ ਵੀ ਸਮਾਨ ਬਰਾਮਦ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪਾਕਿ ਨਾਗਰਿਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

Related Articles

Back to top button