Ferozepur News

ਹਿੰਦ-ਪਾਕਿ ਸਰਹੱਦ ਤੇ ਬੀ.ਐਸ.ਐਫ ਜਵਾਨਾ ਨੂੰ ਕੁਦਰਤੀ ਖੇਤੀ ਉਤਪਾਦ ਕੀਤੇ ਭੇਟ

IMG-20150525-WA0019ਫਿਰੋਜ਼ਪੁਰ 25 ਮਈ (ਏ.ਸੀ.ਚਾਵਲਾ) ਹਰੀ ਕ੍ਰਾਂਤੀ ਦਾ ਮੋਢੀ ਸੂਬਾ ਪੰਜਾਬ ਦੀ ਖੇਤੀ ਅੱਜ ਜ਼ਹਿਰੀਲੀ ਅਤੇ ਘਾਟੇ ਦਾ ਧੰਦਾ ਬਣ ਚੁੱਕੀ ਹੈ, ਕੀਟਨਾਸ਼ਕ ਅਤੇ ਖਾਦਾਂ ਦੇ ਵਧਦੇ ਰੁਝਾਨ ਦੇ ਕਾਰਨ ਖ਼ੁਰਾਕ ਲੜੀ ਪੂਰੀ ਤਰ•ਾਂ ਬਰਬਾਦ ਹੋ ਚੁੱਕੀ ਹੈ, ਕੈਂਸਰ, ਸਾਹ, ਚਮੜੀ ਦੇ ਰੋਗਾਂ ਤੋ ਇਲਾਵਾ ਅਨੇਕਾਂ ਲਾਇਲਾਜ ਬਿਮਾਰੀਆਂ ਪੰਜਾਬ ਦੇ ਘਰਾਂ ਵਿਚ ਆਮ ਹੋ ਚੁੱਕੀਆਂ ਹੈ। ਇਸ ਤੋ ਮੁਕਤੀ ਪਾਉਣ ਦੇ ਉਦੇਸ਼ ਨਾਲ ਖੇਤੀ ਵਿਰਾਸਤ ਮਿਸ਼ਨ ਪੰਜਾਬ ਦੀ ਫਿਰੋਜ਼ਪੁਰ ਇਕਾਈ ਵੱਲੋਂ ਸ਼ਹਿਰ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਮੋਹਨ ਲਾਲ ਭਾਸਕਰ ਫਾÀੂਂਡੇਸ਼ਨ, ਫਾਰਮਰ ਹੈਲਪ ਗਰੁੱਪ ਧੀਰਾ ਪੱਤਰਾ, ਐਗਰੀਡ ਫਾÀੂਂਡੇਸ਼ਨ, ਕਲਾਪੀਠ ਮੰਚ ਦੇ ਸਹਿਯੋਗ ਨਾਲ ਕੁਦਰਤੀ ਖੇਤੀ ਅਤੇ ਜ਼ਹਿਰ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਇਨ•ਾਂ ਸੰਸਥਾਵਾਂ ਦੇ ਅਹੁੱਦੇਦਾਰਾਂ ਦੀ ਟੀਮ ਸ੍ਰੀ.ਗੌਰਵ ਸਾਗਰ ਭਾਸਕਰ, ਸ੍ਰ.ਬੂਟਾ ਸਿੰਘ, ਡਾ.ਸਤਿੰਦਰ ਸਿੰਘ, ਸ੍ਰੀ.ਹਰਮੀਤ ਵਿਦਿਆਰਥੀ ਅਤੇ ਸ੍ਰੀ.ਅਨਿਲ ਪ੍ਰਭਾਕਰ ਦੀ ਅਗਵਾਈ ਵਿਚ ਹੁਸੈਨੀਵਾਲਾ ਅੰਤਰਰਾਸ਼ਟਰੀ ਸਰਹੱਦ ਤੇ ਰੀਟਰੀਟ ਸੈਰਾਮਨੀ ਮੌਕੇ ਪਹੁੰਚੀ। ਇਸ ਟੀਮ ਵੱਲੋਂ ਜਿੱਥੇ ਭਾਰੀ ਗਿਣਤੀ ਵਿਚ ਹਾਜ਼ਰ ਦਰਸ਼ਕਾਂ ਨੂੰ ਕੁਦਰਤੀ ਖੇਤੀ ਦੇ ਉਤਪਾਦਾਂ ਬਾਰੇ ਵਿਸਤਾਰ ਸਾਹਿਤ ਜਾਣਕਾਰੀ ਦਿੱਤੀ, ਉੱਥੇ ਰਵਾਇਤੀ ਖ਼ੁਰਾਕ ਵਿਚ ਕੀਟਨਾਸ਼ਕਾਂ ਅਤੇ ਮਿਲਾਵਟਾਂ ਕਾਰਨ ਮਨੁੱਖੀ ਸਿਹਤ ਉੱਪਰ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਬੀ.ਐਸ.ਐਫ ਦੇ ਜਵਾਨਾ ਦੀ ਸਖ਼ਤ ਡਿਊਟੀ ਅਤੇ ਉਨ•ਾਂ ਦੀ ਸਿਹਤ ਪ੍ਰਤੀ ਸੰਜੀਦਗੀ ਨਾਲ ਸੋਚਦੇ ਹੋਏ, ਉਨ•ਾਂ ਨੂੰ ਕੁਦਰਤੀ ਖੇਤੀ ਦੇ ਉਤਪਾਦ ਭੇਟ ਕੀਤੇ। ਟੀਮ ਵੱਲੋਂ ਬੀ.ਐਸ.ਐਫ ਦੇ ਅਧਿਕਾਰੀ ਸ੍ਰੀ ਰਨਜੀਤ ਕੁਮਾਰ ਨੂੰ ਬੀ.ਐਸ.ਐਫ ਕੰਟੀਨ ਅਤੇ ਖੇਤੀ ਯੋਗ ਜ਼ਮੀਨ ਤੇ ਕੁਦਰਤੀ ਕਰਨ ਲਈ ਬੇਨਤੀ ਵੀ ਕੀਤੀ। ਇਸ ਮੌਕੇ ਸ੍ਰੀ ਰਜੀਵ ਖ਼ਿਆਲ, ਸ੍ਰੀ. ਕਮਲ ਸ਼ਰਮਾ, ਸ੍ਰ.ਵੈਦ ਕੁਲਵੰਤ ਸਿੰਘ, ਨੰਬਰਦਾਰ ਸ੍ਰ.ਵਿਰਸਾ ਸਿੰਘ, ਸ੍ਰੀ. ਸੰਜੀਵ ਕੁਮਾਰ ਤੋ ਇਲਾਵਾ ਇਨ•ਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Articles

Back to top button