Ferozepur News

41ਵੀਂ ਪੰਜਾਬ ਰਾਜ ਜੂਨੀਅਰ ਸਵੀਮਿੰਗ ਤੇ ਵਾਟਰਪੋਲੋ ਚੈਪੀਅਨ

ਫ਼ਿਰੋਜ਼ਪੁਰ ਦੇ ਤਗਮਾ ਜੇਤੂ ਤੈਰਾਕਾਂ ਨੂੰ ਕਮਲ ਸ਼ਰਮਾ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਦਿੱਤਾ ਅਸ਼ੀਰਵਾਦ

SWIMMNG NEWS

 

ਫਿਰੋਜ਼ਪੁਰ 30 ਜੂਨ (   Harish Monga   ) ਬੀਤੇ ਦਿਨੀ ਸੰਗਰੂਰ ਵਿਖੇ ਹੋਈ 41ਵੀਂ ਪੰਜਾਬ ਰਾਜ ਜੂਨੀਅਰ ਸਵੀਮਿੰਗ ਤੇ ਵਾਟਰਪੋਲੋ ਚੈਪੀਅਨਸ਼ਿਪ ਵਿੱਚ ਹੂੰਝਾ ਫੇਰ ਜਿੱਤਾ ਦਰਜ ਕਰ ਵਾਪਸ ਪਰਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤੈਰਾਕਾਂ ਨੂੰ ਅਸ਼ੀਰਵਾਦ ਦੇਣ ਲਈ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੌਮੀ ਕਾਰਜਕਾਰਨੀ ਮੈਂਬਰ ਸ਼੍ਰੀ ਕਮਲ ਸ਼ਰਮਾ ਵਿਸ਼ੇਸ਼ ਤੌਰ &#39ਤੇ ਸਵੀਮਿੰਗ ਪੂਲ ਪਧਾਰੇ।  ਇਸ ਮੌਕੇ ਉਨ੍ਹਾਂ ਨਾਲ ਵਧਂੀਕ ਡਿਪਟੀ ਕਮਿਸਨਰ (ਵਿਕਾਸ) ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ ਸ਼੍ਰੀ ਸੰਦੀਪ ਸਿੰਘ ਗੜ੍ਹਾ, ਜਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਪਰਮਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਸੁਨੀਲ ਸ਼ਰਮਾ, ਪਲੈਪਿਨੰਗ ਬੋਰਡਦੇ ਚੇਅਰਰਮੈਨ ਸ਼੍ਰੀ ਡੀ.ਪੀ.ਚੰਦਨ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰ: ਜੁਗਰਾਜ ਸਿੰਘ ਕਟੋਰਾ, ਨਗਰ ਕੌਸਲ ਫ਼ਿਰੋਜਪੁਰ ਦੇ ਪ੍ਰਧਾਨ ਸ਼੍ਰੀ ਅਸਵਨੀ ਗਰੋਵਰ, ਬਲਾਕ ਸੰਮਤੀ ਦੇ ਚੇਅਰਮੈਨ ਸ੍ਰ: ਬਲਵੰਤ ਸਿੰਘ ਰੱਖੜੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ 16 ਤੋਂ 18 ਜੂਨ ਤੱਕ ਸੰਗਰੂਰ ਵਿਖੇ ਸੰਪੰਨ ਹੋਈ ਜੂਨੀਅਰ ਵਰਗ ਦੀ ਇਸ ਰਾਜ ਪੱਧਰੀ ਚੈਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੇ ਤੈਰਾਕਾਂ ਨੇ 7 ਸੋਨੇ, 15 ਚਾਂਦੀ ਅਤੇ 23 ਕਾਂਸੀ ਦੇ ਤਗਮੇ ਜਿੱਤ ਕੇ  ਰਨਅਰਜ਼ਅੱਪ ਟਰਾਫੀ &#39ਤੇ ਕਬਜ਼ਾ ਜਮਾਇਆ ਸੀ।
ਜੂਨੀਅਰ ਵਰਗ ਦੇ ਤੈਰਾਕਾਂ ਨੂੰ ਅਸੀਰਵਾਦ ਦਿੰਦਿਆਂ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਏਨੇ ਵੱਡੀ ਪੱਧਰ &#39ਤੇ ਪ੍ਰਾਪਤੀਆਂ ਬੱਚਿਆਂ ਦੀ ਲਗਨ, ਸਖਤ ਮਿਹਨਤ ਅਤੇ ਕੋਚਾਂ ਵੱਲੋਂ ਮਿਲੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਜੂਨੀਅਰ ਵਰਗ ਵਿੱਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਦੀ ਖੇਡਾਂ ਪ੍ਰਤੀ ਸੱਚੀ ਲਗਨ ਨਿਸ਼ਚੇ ਹੀ ਉਨ੍ਹਾਂ ਨੂੰ ਚੰਗੇ ਭਵਿੱਖ ਵੱਲ ਲੈ ਕੇ ਜਾਏਗੀ ਅਤੇ ਇਹ ਖਿਡਾਰੀ ਜਿੰਦਗੀ ਦੇ ਸਫ਼ਰ ਵਿੱਚ ਸਫਲਤਾਵਾਂ ਦੀਆਂ ਬੁਲੰਦੀਆਂ ਨੂੰ ਛੁਹਣਗੇ।  ਸ਼੍ਰੀ ਸ਼ਰਮਾ ਨੇ ਕਿਹਾ ਕਿ ਬੱਚਿਆਂ ਵੱਲੋਂ ਕੀਤੀ ਸਖਤ ਮਿਹਨਤ ਦੇ ਬਦਲੇ ਸਾਡਾ ਦਾ ਵੀ ਫਰਜ਼ ਬਣਦਾ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਵਧੀਆ ਸਹੂਲਤਾ ਅਤੇ ਚੰਗੀ ਖੁਰਾਕ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਦੇ ਚੇਅਰਮੈਨ ਨੂੰ ਫ਼ਿਰੋਜ਼ਪੁਰ ਦੇ ਟੀਮ ਤੈਰਾਕਾਂ ਲਈ ਰੋਜ਼ਾਨਾਂ ਖੁਰਾਕ ਮੁਹੱਈਆ ਕਰਵਾਉਣ ਲਈ ਕਿਹਾ।  ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਦੇ ਸਕੱਤਰ ਤਰਲੋਚਨ ਸਿੰਘ ਭੁੱਲਰ ਅਤੇ ਤੈਰਾਕੀ ਕੋਚ ਗਗਨ ਮਾਟਾ ਨੇ ਦੱਸਿਆ ਕਿ ਤਿੰਨ ਰੋਜ਼ਾ ਇਸ ਰਾਜ ਪੱਧਰੀ ਚੈਪੀਅਨਸ਼ਿਪ ਦੌਰਾਨ ਜੂਨੀਅਰ ਰਵਗ ਦੇ ਗਰੁੱਪ ਦੂਸਰਾ ਲੜਕਿਆਂ ਵਿੱਚੋਂ ਮੋਕਸ਼ ਗੁਪਤਾ ਨੇ 200 ਫਰੀ ਸਟਾਈਲ, 400 ਫਰੀ ਸਟਾਈਲ ਤੇ 800 ਫਰੀ ਸਟਾਈਲ ਵਿੱਚੋਂ ਸੋਨੇ ਅਤੇ 100 ਮੀਟਰ ਬਟਰ ਫਲਾਈ   ਮੁਕਾਬਲੇ ਵਿੱਚੋਂ ਕਾਂਸੀ ਦੇ ਤਗਮੇ ਜਿੱਤੇ, ਹਰਪੁਨੀਤ ਸਿੰਘ ਨੇ 400 ਮੀਟਰ ਇੰਡਵੀਜੂਅਲ ਮੈਡਲੇ  ਵਿੱਚੋਂ ਚਾਂਦੀ ਅਤੇ 200 ਮੀਟਰ ਇੰਡਵੀਜ਼ੂਅਲ ਮੈਡਲੇ ਵਿੱਚੋਂ ਕਾਂਸੀ ਦੇ ਤਗਮੇ, ਰਾਮਾਨੁੰਜ ਜਿੰਦਲ ਨੇ 400 ਮੀਟਰ ਤੇ 1500 ਮੀਟਰ ਫਰੀ ਸਟਾਈਲ ਵਿੱਚੋਂ        ਚਾਂਦੀ ਦੇ ਤਗਮੇ ਜਦ ਕਿ ਮੋਕਸ਼ ਗੁਪਤਾ, ਹਰਪੁਨੀਤ ਸਿੰਘ, ਰਾਮਾਨੁੰਜ ਜਿੰਦਲ ਅਤੇ ਜਸਕਰਨ ਸਿੰਘ &#39ਤੇ ਅਧਾਰਿਤ ਟੀਮ ਨੇ 4 ਗੁਣਾ 100 ਮੀਟਰ ਮੈਡਲੇ ਰਿਲੇਅ  ਵਿੱਚੋਂ ਚਾਂਦੀ ਦਾ ਤਗਮਾ ਜਿੱਤਿਆ । ਇਸੇ ਤਰ੍ਹਾ ਲੜਕੀਆਂ ਦੇ ਗਰੁੱਪ ਦੂਸਰਾ ਵਿੱਚੋਂ ਨਵਰਾਜਦੀਪ ਕੌਰ ਨੇ 400 ਮੀਟਰ ਇੰਡਵੀਜ਼ੂਅਲ ਮੈਡਲੇ  &#39ਚੋਂ ਸੋਨੇ, 800 ਮੀਟਰ ਫਰੀ ਸਟਾਈਲ &#39ਚੋਂ ਚਾਂਦੀ ਅਤੇ 200 ਮੀਟਰ ਇੰਡਵੀਜ਼ੂਅਲ ਮੈਡਲੇ        ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ, ਮਾਨਿਆ ਬੱਤਰਾ ਨੇ 200 ਮੀਟਰ ਬੈਕ ਸਟਰੋਕ ਅਤੇ 1500 ਮੀਟਰ ਦੇ ਫਰੀ ਸਟਾਈਲ ਮੁਕਾਬਲੇ ਵਿੱਚੋਂ ਕਾਂਸੀ ਤਗਮੇ ਜਿੱਤੇ। ਉਨ੍ਹਾ ਦੱਸਿਆ ਕਿ ਲੜਕੀਆਂ ਦੇ ਗਰੁੱਪ ਪਹਿਲਾ ਵਿੱਚੋਂ ਸੁਦ੍ਰਿਸ਼ਟੀ   ਨੇ 100 ਮੀਟਰ, 200 ਮੀਟਰ ਬਟਰ ਫਲਾਈ ਮੁਕਾਬਲੇ ਵਿੱਚੋਂ ਸੋਨੇ, 50 ਮੀਟਰ ਬਟਰ ਫਲਾਈ ਵਿੱਚੋਂ ਚਾਂਦੀ ਅਤੇ 200 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚੋਂ ਕਾਂਸੀ ਦੇ ਤਗਮੇ,  ਨੰਦਿਨੀ          ਦੇਵੜਾ ਨੇ 400 ਮੀਟਰ ਇੰਡਵੀਜ਼ੂਅਲ ਮੈਡਲੇ          ਵਿੱਚੋਂ ਸੋਨੇ, 100 ਮੀਟਰ ਤੇ 200 ਮੀਟਰ ਬਰੈਸਟ ਸਟਰੋਕ ਵਿੱਚੋਂ ਚਾਂਦੀ ਅਤੇ 200 ਮੀਟਰ ਇੰਡਵੀਜ਼ੂਅਲ ਮੈਡਲੇ ਤੇ 50 ਮੀਟਰ ਬਰੈਸਟ ਸਟਰੋਕ ਵਿੱਚੋਂ ਕਾਂਸੀ ਦੇ ਤਗਮੇ ਜਿੱਤੇ, ਗਰਿਮਾ ਜਿੰਦਲ ਨੇ 200 ਮੀਟਰ ਬਟਰ ਫਲਾਈ        ਮੁਕਾਬਲੇ ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਇਸੇ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚੋਂ ਮਿਅੰਕ ਖੰਨਾ ਨੇ 50 ਮੀਟਰ ਬੈਕ ਸਟਰੋਕ ਵਿੱਚੋਂ ਕਾਂਸੀ ਦਾ ਤਗਮਾ, ਅਭਿਕਰਨ ਭੁੱਲਰ ਨੇ 200 ਮੀਟਰ ਬਟਰ ਫਲਾਈ ਅਤੇ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚੋਂ ਕਾਂਸੀ ਦੇ ਤਗਮੇ, ਆਯੂਸ਼ ਨੇ 200 ਮੀਟਰ ਇੰਡਵੀਜ਼ੂਅਲ ਮੈਡਲੇ, 50 ਮੀਟਰ ਤੇ 200 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿੱਚੋਂ ਕਾਂਸੀ ਦਾ ਤਗਮੇ ਜਿੱਤੇ ਜਦ ਕਿ ਅਭਿਕਰਨ ਭੁੱਲਰ, ਗੁਰਸਿਮਰਨ ਜੀਤ ਸਿੰਘ, ਰਾਹੁਲ ਬਜਾਜ ਅਤੇ ਆਯੂਸ਼ &#39ਤੇ ਅਧਾਰਿਤ ਟੀਮ ਨੇ 400 ਗੁਣਾ 100 ਮੀਟਰ ਮੈਡਲੇ ਰਿਲੇਅ ਵਿੱਚੋਂ ਚਾਂਦੀ ਅਤੇ 400 ਗੁਣਾ 100 ਮੀਟਰ ਅਤੇ  200 ਮੀਟਰ ਫਰੀ ਸਟਾਈਲ ਰਿਲੇਅ  ਰੇਸ ਵਿੱਚੋਂ ਕਾਂਸੀ ਦੇ ਤਗਮੇ ਜਿੱਤੇ। ਉਨ੍ਹਾਂ ਇਹ ਵੀ ਦੱਸਿਆ ਕਿ ਜੂਨੀਅਰ ਵਰਗ ਦੇ ਗਰੁੱਪ ਦੂਸਰਾ ਲੜਕਿਆਂ ਵਿੱਚੋਂ ਓਵਰਆਲ ਰਨਰਜ਼ਅੱਪ ਟਰਾਫੀਵੀ ਫ਼ਿਰੋਜ਼ਪੁਰ ਦੇ ਤੈਰਾਕਾਂ ਦੇ ਹਿੱਸੇ ਆਈ। ਇਸ ਮੌਕੇ ਗੁਰਜੀਤ ਸਿੰਘ ਹੈਂਡਬਾਲ ਕੋਚ, ਮਨਪ੍ਰੀਤ ਸਿੰਘ ਕੁਸ਼ਤੀ ਕੋਚ, ਅਵਤਾਰ ਸਿੰਘ ਹਾਕੀ ਕੋਚ, ਹਰਪ੍ਰੀਤ ਸਿੰਘ ਭੁੱਲਰ ਤੇ ਟੋਨੀ ਭੁੱਲਰ ਤੈਰਾਕੀ ਕੋਚ, ਅਸ਼ਵਨੀ ਮਹਿਤਾ, ਸਟੇਟ ਅਵਾਰਡੀ ਗੁਰਿੰਦਰ ਸਿੰਘ, ਇਕਬਾਲ ਸਿੰਘ, ਜਰਨੈਲ ਸਿੰਘ ਸੰਧੂ,  ਸੁਖਵੰਤ ਸਿੰਘ, ਸੰਜੇ ਗੁਪਤਾ, ਤਰਲੋਕ ਜਿੰਦਲ, ਡਾ: ਅੰਮ੍ਰਿਤਪਾਲ ਸਿੰਘ ਸੋਢੀ, ਮੈਡਮ ਨੀਰਜ ਦੇਵੜਾ, ਮੈਡਮ ਜਸਵੀਰ ਕੌਰ, ਸਰਬਜੀਤ ਕੌਰ ਆਦਿ ਖੇਡ ਪ੍ਰੇਮੀ ਅਤੇ ਖਿਡਾਰੀਆਂ ਦੇ ਮਾਪੇ ਹਾਜ਼ਰ ਸਨ।

Related Articles

Back to top button