Ferozepur News

ਹਵਾ ਪ੍ਰਦੂਸ਼ਣ ਦਾ ਸਾਡੀ ਹੱਡੀਆਂ ਤੇ ਬੁਰਾ ਪ੍ਰਭਾਵ– ਵਿਜੈ ਗਰਗ

ਪਿ੍ੰਸੀਪਲ ਵਿਜੈ ਗਰਗ ਦੱਸਿਆ ਕਿ ਹਵਾ-ਪ੍ਰਦੂਸ਼ਣ ਦਾ ਇੱਕ ਹੋਰ ਬੁਰਾ ਪ੍ਰਭਾਵ ਸਾਹਮਣੇ ਆਇਆ ਹੈ। ਇੱਕ ਨਵੀਂ ਖੋਜ ਚ' ਪਤਾ ਚੱਲਿਆ ਹੈ,ਕਿ ਹਵਾ-ਪ੍ਰਦੂਸ਼ਣ ਹੱਡੀਆਂ ਵਿੱਚਲੇ ਖਣਿਜ ਪਦਾਰਥਾਂ ਨੂੰ ਘੱਟ ਕਰ ਸਕਦਾ ਹੈ। ਹਵਾ-ਪ੍ਰਦੂਸ਼ਣ ਦੇ ਕਾਰਨ ਹੱਡੀਆਂ ਦੇ ਟੁੱਟਣ ਜਾਂ ਕਮਜ਼ੋਰ  ਹੋਣ ਦਾ ਖਤਰਾ ਵੱਧ ਸਕਦਾ ਹੈ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਮੇਲਮੈਨ ਸਕੂਲ ਆਫ਼ ਪਬਲਿਕ ਹੈਲਥ ਦੇ ਖ਼ੋਜ ਕਰਤਾ ਐਂਡਰਿਆ ਬੈਕਰਲੀ ਨੇ ਕਿਹਾ, ' ਸਾਡੀ ਖੋਜ ਤੋਂ ਪਤਾ ਚੱਲਿਆ ਕਿ ਸਾਫ ਹਵਾ ਨਾਲ ਹੱਡੀਆਂ ਮਜ਼ਬੂਤ ਹੁੰਦੀ ਹੈ। ਪਰ ਹਵਾ ਦੇ ਪ੍ਰਦੂਸ਼ਿਤ ਹੋਣ ਨਾਲ ਹੱਡੀਆਂ ਖਰਾਬ ਜਾਂ ਟੁੱਟਣ ਵੀ ਸਕਦੀਆਂ ਹਨ' । ਕਈ ਸਾਲਾਂ ਦੀ ਖੋਜ ਤੋਂ ਪਤਾ ਚੱਲਿਆ ਕਿ ਹਵਾ ਪ੍ਰਦੂਸ਼ਣ ਨਾਲ ਦਿਲ ਦੇ ਰੋਗ, ਸਾਹ ਦੀ ਬਿਮਾਰੀਆਂ ਦੇ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਤੋਂ ਇਹ ਪਤਾ ਲੱਗਾ ਕਿ, ਇਸ ਨਾਲ ਓਸਟੀਓਪੋਰੋਸਿਸ ਦੀ ਸਮੱਸਿਆ ਆ ਸਕਦੀ ਹੈ। ਵੱਧ ਉਮਰ ਦੇ ਲੋਕਾਂ ਵਿੱਚ ਓਸਟੀਓਪੋਰੋਸਿਸ ਦੇ ਕਾਰਨ ਉਹਨਾਂ ਦੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਹ ਸਿੱਟਾ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਦੇ ਅਧਿਐਨ ਦੇ ਅਧਾਰ ਤੇ ਕੰਪੋਨੈਂਟ ਦੇ ਪੱਧਰ ਦੇ ਭਾਗ ਦੇ ਪ੍ਰਭਾਵਾਂ ਤੇ ਆਧਾਰਿਤ ਹੈ।

Related Articles

Back to top button