Ferozepur News

ਪੀਸੀਐਮਐਸ ਐਸੋਸੀਏਸ਼ਨ ਵਲੋਂ ਖੇਤੀ ਬਿਲਾਂ ਦਾ ਵਿਰੋਧ

ਪੀਸੀਐਮਐਸ ਐਸੋਸੀਏਸ਼ਨ ਵਲੋਂ ਖੇਤੀ ਬਿਲਾਂ ਦਾ ਵਿਰੋਧ

ਪੀਸੀਐਮਐਸ ਐਸੋਸੀਏਸ਼ਨ ਵਲੋਂ ਖੇਤੀ ਬਿਲਾਂ ਦਾ ਵਿਰੋਧ

ਪੰਜਾਬ ਦੇ ,ਕਿਸਾਨ ,ਮਜਦੂਰ ਛੋਟੇ ਵਪਾਰ ਕਰਨ ਦਰਮਿਆਨੇ ਤਬਕੇ ਵਾਲੇ ਪਰਿਵਾਰਾਂ ਵਿਚੋਂ ਮੈਡੀਕਲ ਖੇਤਰ ਵਿਚ ਆਉਣ ਵਾਲੇ ਨੌਜਵਾਨਾਂ ਦੇ ਭਵਿੱਖ ਲਈ ਮਾਰੂ ਕਰਾਰ…
ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਖੇਤੀ ਬਿਲਾਂ ਦਾ ਪੁਰਜ਼ੋਰ ਵਿਰੋਧ ਕਰਦਿਆਂ ਇੰਨ੍ਹਾਂ ਨੂੰ ਪੰਜਾਬ ਦੀ ਕਿਸਾਨ ,ਮਜਦੂਰ ਛੋਟੇ ਵਪਾਰ ਕਰ ਵਾਲੇ ਪਰਿਵਾਰਾਂ ਵਿਚੋਂ ਮੈਡੀਕਲ ਖੇਤਰ ਵਿਚ ਆਉਣ ਵਾਲੇ ਨੌਜਵਾਨਾਂ ਦੇ ਭਵਿੱਖ ਲਈ ਮਾਰੂ ਕਰਾਰ ਦਿੱਤਾ ਹੈ।ਪੀਸੀਐਮਐਸ ਐਸੋਸੀਏਸ਼ਨ ਦੇ ਸੂਬਾ ਸਲਾਹਕਾਰ ਡਾ. ਜਸਵੀਰ ਸਿੰਘ ਔਲਖ, ਸੂਬਾ ਪ੍ਰਧਾਨ ਡਾ ਗਗਨਦੀਪ ਸਿੰਘ, ਸੂਬਾ ਜੱਥੇਬੰਦਕ ਸਕੱਤਰ ਡਾਕਟਰ ਇੰਦਰਵੀਰ ਗਿੱਲ,ਸੂਬਾ ਸਕੱਤਰ ਡਾ ਮਨੋਹਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਗਗਨਦੀਪ ਸ਼ੇਰਗਿੱਲ ਆਗੂਆਂ ਨੇ ਕਿਹਾ ਕਿ ਪੰਜਾਬ ਲੰਮੇਂ ਸਮੇਂ ਤੋਂ ਚੌਤਰਫਾ ਸੰਕਟ ਵਿਚ ਘਿਰਿਆ ਹੋਇਆ ਹੈ। ਪੰਜਾਬ ਦੀ ਜਵਾਨੀ ਘਰ—ਵਾਰ, ਮਾਂ—ਬਾਪ ਨੂੰ ਛੱਡਕੇ ਵਿਦੇਸ਼ ਉਡਾਰੀ ਮਾਰ ਰਹੀ ਹੈ ਜਾਂ ਨਿਰਾਸ਼ਤਾ ਵਿਚ ਨਸਿ਼ਆਂ ਦੀ ਦਲਦਲ ਵਿਚ ਫਸ ਰਹੀ ਹੈ।ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖਲੋਤਾ ਹੈ। ਅਜਿਹੇ ਸਮੇਂ ਆਸ ਦੀ ਮਾੜੀ ਮੋਟੀ ਕਿਰਨ ਖੇਤੀ ਅਰਥਚਾਰੇ ਵਿਚ ਆ ਰਹੀ ਸੀ, ਜਿਹੜਾ ਕਿ ਪੰਜਾਬ ਦੀ ਰੀੜ ਦੀ ਹੱਡੀ ਹੈ।ਨਿੱਜੀਕਰਨ ਦਾ ਦੈਂਤ ਪਹਿਲਾਂ ਹੀ ਜਨਤਕ ਅਦਾਰਿਆਂ ਨੂੰ ਨਿਗਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਖੇਤੀ ਬਿਲਾਂ ਦੇ ਰੂਪ ਵਿਚ ਕੇਂਦਰੀ ਹਕੂਮਤ ਨੇ ਪੰਜਾਬ ਦੀ ਇਸ ਰੀੜ ਦੀ ਹੱਡੀ ਉਪਰ ਭਰਵਾਂ ਵਾਰ ਕੀਤਾ ਹੈ। ਖੇਤੀ ਬਿਲਾਂ ਨੇ ਪੰਜਾਬ ਦੀ ਖੇਤੀ ਅਧਾਰਿਤ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦੇਣਾ ਹੈ, ਜਿਸ ਨਾਲ ਹਰੇਕ ਖੇਤਰ ਪ੍ਰਭਾਵਿਤ ਹੋਵੇਗਾ। ਪੀਸੀਐਮਐਸ ਐਸੋਸੀਏਸ਼ਨ ਦੇ ਆਗੂਆਂ ਡਾਕਟਰ ਗੁਰਮੇਲ ਸਿੰਘ ਬਠਿੰਡਾ, ਡਾਕਟਰ ਮਨਜੀਤ ਸਿੰਘ ਕਪੂਰਥਲਾ, ਡਾਕਟਰ ਰਣਜੀਤ ਸਿੰਘ ਰਾਏ, ਡਾਕਟਰ ਹਰਪ੍ਰੀਤ ਸੇਖੋਂ ਲੁਧਿਆਣਾ, ਡਾਕਟਰ ਸਿਮਰਨਜੀਤ ਸਿੰਘ, ਡਾਕਟਰ ਮਦਨ ਮੋਹਨ ਅੰਮ੍ਰਿਤਸਰ, ਨੇ ਕਿਹਾ ਕਿ ਪਹਿਲਾਂ ਤੋਂ ਹੀ ਲੜਖੜਾ ਰਹੀਆਂ ਸਿਹਤ ਸੇਵਾਵਾਂ ਇਸ ਆਰਥਿਕਤਾ ਦੀ ਡੋਰੀ ਨਾਲ ਬੱਝੀਆਂ ਹੋਈਆਂ ਹਨ।ਕੋਈ ਸਮਾਂ ਸੀ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਕਿਸਾਨ, ਮਜਦੂਰ , ਦਰਮਿਆਨੇ ਖੇਤਰ ਵਿਚੋਂ ਬਹੁਤ ਸਾਰੇ ਵਿਦਿਆਰਥੀ ਮੈਡੀਕਲ ਖੇਤਰ ਦੀ ਪੜਾਈ ਵਿਚ ਆਉਂਦੇ ਸਨ, ਪਰੰਤੂ ਮਹਿੰਗੀ ਹੋਈ ਮੈਡੀਕਲ ਸਿੱਖਿਆ ਨੇ ਇਹਨਾਂਦੇ ਬੱਚਿਆਂ ਨੂੰ ਇਸ ਖੇਤਰ ਵਿਚ ਥੋੜਾ ਹਿੱਸਾ ਹੀ ਛੱਡਿਆ ਸੀ। ਜਦਕਿ ਇੰਨ੍ਹਾਂ ਕਿਸਾਨ ਮਾਰੂ ਬਿਲਾਂ ਨੇ ਕਿਸਾਨੀ ਦਾ ਗਲਾ ਪੂਰੀ ਤਰਾਂ ਘੁੱਟ ਦੇਣਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਪੰਜਾਬ ਦੇ ਬਣ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਇੰਨ੍ਹਾਂ ਖੇਤੀ ਬਿਲਾਂ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨਾਲ ਖੜੀ ਹੈ।

 

 

 

 

 

Related Articles

Leave a Reply

Your email address will not be published. Required fields are marked *

Back to top button