Ferozepur News

ਦਹੇਜ ਵਿਰੋਧੀ ਕਾਨੂੰਨ ਦੀ ਦੁਰਵਰਤੋ ਰੋਕੀ ਜਾਵੇ : ਜਗਮੋਹਨ ਸਿੰਘ ਲੱਕੀ

ਦਹੇਜ ਵਿਰੋਧੀ ਕਾਨੂੰਨ ਦੀ ਦੁਰਵਰਤੋ ਰੋਕੀ ਜਾਵੇ : ਜਗਮੋਹਨ ਸਿੰਘ ਲੱਕੀ
* ਘਰੇਲੂ ਹਿੰਸਾ ਐਕਟ ਦਾ ਹੋ ਰਿਹੈ ਦੁਰਉਪਯੋਗ
* ਕਿਥੇ ਜਾਣ ਪਤਨੀ ਪੀੜ•ਤ ਪਤੀ : ਜਗਮੋਹਨ ਸਿੰਘ ਲੱਕੀ

FON-LOGO-300x300

Jagmohan Singh Lucky

-ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਵਿਵਸਥਾ ਵਾਲੇ ਭਾਰਤ ਦੇਸ਼ ਅੰਦਰ ਅਸਲ ਹਕੀਕਤ ਇਹ ਹੈ ਕਿ ਇਥੇ ਕੋਈ ਵੀ ਕਾਨੂੰਨ ਬਣਦਾ ਪਿੱਛੋਂ ਹੈ ਪਰ ਉਸਦੀ ਦੁਰਵਰਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਹਰ ਨਵੇਂ ਬਣਨ ਵਾਲੇ ਕਾਨੂੰਨ ਵਿਚ ਚੋਰ ਮੋਰੀਆਂ ਅਤੇ ਘੁੰਡੀਆਂ ਦਾ ਰਾਹ ਲੱਭਣ ਵਿਚ ਕੁਝ ਲੋਕ ਕਾਮਯਾਬ ਹੋ ਹੀ ਜਾਂਦੇ ਹਨ। ਇਹ ਹੀ ਹਾਲ ਭਾਰਤ ਵਿਚ ਬਣੇ ਦਹੇਜ ਵਿਰੋਧੀ ਕਾਨੂੰਨ ਅਤੇ ਘਰੇਲੂ ਹਿੰਸਾ ਐਕਟ ਦਾ ਹੈ। ਇਹਨਾਂ ਦੋਵਾਂ ਕਾਨੂੰਨਾਂ ਦੀ ਅੱਜ ਰੱਜ ਕੇ ਦੁਰਵਰਤੋ ਹੋ ਰਹੀ ਹੈ,ਜਿਸ ਕਾਰਨ ਸਮਾਜ ਵਿਚ ਅਵਿਵਸਥਾ ਜਿਹੀ ਹੀ ਫੈਲ ਰਹੀ ਹੈ। ਇਹ ਵਿਚਾਰ ਰਾਜਨੀਤੀ ਵਿਗਿਆਨ ਦੇ ਵਿਦਵਾਨ ਅਤੇ ਪ੍ਰਸਿੱਧ ਲੇਖਕ ਜਗਮੋਹਨ ਸਿੰਘ ਲੱਕੀ ਨੇ ਇਕ ਬਿਆਨ ਵਿਚ ਪ੍ਰਗਟ ਕੀਤੇ।

 ਆਪਣੇ ਬਿਆਨ ਵਿਚ ਪ੍ਰਸਿਧ ਲੇਖਕ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਜਿਥੋਂ ਤੱਕ ਦਹੇਜ ਵਿਰੋਧੀ ਕਾਨੂੰਨ ਦਾ ਸਵਾਲ ਹੈ ਤਾਂ ਇਹ ਕਾਨੂੰਨ ਕਾਫੀ ਪੁਰਾਣਾ ਹੈ ਅਤੇ ਇਸ ਕਾਨੂੰਨ ਨੂੰ ਇਸ ਲਈ ਲਾਗੂ ਕੀਤਾ ਗਿਆ ਤਾਂ ਕਿ ਦਾਜ ਪਿੱਛੇ ਕਿਸੇ ਦੀ ਧੀ ਭੈਣ ਤੰਗ ਨਾ ਕੀਤੀ ਜਾਵੇ। ਇਸ ਕਾਨੂੰਨ ਦੇ ਸ਼ੁਰੂ ਵਿਚ ਕੁਝ ਸਾਰਥਕ ਨਤੀਜੇ ਵੀ ਨਿਕਲੇ ਪਰ ਫਿਰ ਇਸ ਕਾਨੂੰਨ ਦੀ ਵੀ ਦੁਰਵਰਤੋ ਹੋਣ ਲੱਗ ਪਈ ਜੋ ਕਿ ਹੋਲੀ ਹੋਲੀ ਅੱਜ ਦੇ ਸਮੇਂ ਤੱਕ ਪਹੁੰਚਦੀ ਬਹੁਤ ਹੀ ਵਧ ਗਈ।  ਰਹਿੰਦੀ ਕਸਰ ਸਾਲ 2005 ਵਿਚ ਬਣੇ ਘਰੇਲੂ ਹਿੰਸਾ ਐਕਟ ਨੇ ਕੱਢ ਦਿਤੀ। ਇਸ ਕਾਨੂੰਨ ਦੇ ਬਣਨ ਤੋਂ ਤੁਰੰਤ ਬਾਅਦ ਹੀ ਇਸ ਦੀ ਦੁਰਵਰਤੋ ਹੋਣ ਦੀਆਂ ਖ਼ਬਰਾਂ ਅਕਸਰ ਹੀ ਅਸੀਂ ਪੜਦੇ ਸੁਣਦੇ ਹਾਂ।
ਪ੍ਰਸਿਧ ਲੇਖਕ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਅਸਲ ਵਿਚ ਇਹ ਦੋਵੇਂ ਕਾਨੂੰਨ ਬਣਾਏ ਹੀ ਔਰਤਾਂ ਦੀ ਸੁਰਖਿਆ ਲਈ ਗਏ ਹਨ ਪਰ ਇਹਨਾਂ ਕਾਨੂੰਨਾਂ ਦੀ ਜਾਇਜ ਵਰਤੋ ਦੇ ਨਾਲ ਹੀ ਦੁਰਵਰਤੋ ਵੀ ਹੋਣ ਲੱਗ ਪਈ ਹੈ। ਹੁਣ ਤਾਂ ਹਾਲ ਇਹ ਹੈ ਕਿ ਕੁਝ ਵਿਆਹੁਤਾ ਲੜਕੀਆਂ ਨਿਕੀ ਜਿਹੀ ਗਲ ਦਾ ਬਤੰਗੜ ਬਣਾਂ ਲੈਂਦੀਆਂ ਹਨ ਅਤੇ ਦੋਵਾਂ ਕਾਨੂੰਨਾਂ ਦੀ ਸਹਾਇਤਾ ਨਾਲ ਸਹੁਰੇ ਪਰਿਵਾਰ ਨੂੰ ਜੇਲ ਦਾ ਮੂੰਹ ਦਿਖਾ ਦਿੰਦੀਆਂ ਹਨ। ਹਾਲ ਤਾਂ ਉਦੋਂ ਵੀ ਮਾੜਾ ਹੁੰਦਾ ਹੈ,ਜਦੋਂ ਕਿਸੇ ਗਲਤ ਕੰਮ ਕਰ ਰਹੀ ਔਰਤ ਨੂੰ ਉਸ ਦਾ ਪਤੀ ਸਹੀ ਰਾਹ ਦਿਖਾਉਂਦਾ ਹੈ ਤਾਂ ਉਹ  ਆਪਣੇ ਪਤੀ ਅਤੇ ਸਹੁਰਾ ਪਰਿਵਾਰ ਉਪਰ ਦਾਜ ਅਤੇ ਕੁਟ ਮਾਰ ਦੇ ਦੋ ਦੋ ਝੂਠੇ ਕੇਸ ਪਾ ਦਿੰਦੀ ਹੈ। ਮੋਗਾ ਸ਼ਹਿਰ ਵਿਚ ਅੱਜ ਕਲ ਇਹ ਰੁਝਾਨ ਸਾਰੇ ਪੰਜਾਬ ਨਾਲੋਂ ਵੱਧ ਹੈ।
ਪ੍ਰਸਿਧ ਲੇਖਕ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਜਦੋਂ ਵੀ ਕੋਈ ਕਾਨੂੰਨ ਬਣਾਇਆ ਜਾਂਦਾ ਹੈ ਤਾਂ ਉਸਦਾ ਉਦੇਸ਼ ਲੋਕ ਭਲਾਈ ਹੁੰਦਾ ਹੈ ਅਤੇ ਧੱਕੇਸ਼ਾਹੀ ਨੂੰ ਰੋਕਣਾ ਹੁੰਦਾ ਹੈ। ਦਹੇਜ ਵਿਰੋਧੀ ਕਾਨੂੰਨ ਵੀ ਇਸੇ ਕਾਰਨ ਹੀ ਬਣਾਇਆ ਗਿਆ ਸੀ ਤਾਂ ਕਿ ਦਹੇਜ ਵਰਗੀ ਕੁਪ੍ਰਥਾ ਨੂੰ ਸਮਾਪਤ ਕੀਤਾ ਜਾ ਸਕੇ ਪਰ ਇਹ ਪ੍ਰਥਾ ਤਾਂ ਪਹਿਲਾਂ ਨਾਲੋਂ ਵੀ ਵੱਧ ਗਈ ਹੈ ਪਰ ਇਸ ਕਾਨੂੰਨ ਦੀ ਦੁਰਵਰਤੋ ਜਰੂਰ ਹੋਣ ਲੱਗ ਪਈ ਹੈ। ਇਹ ਹੀ ਹਾਲ ਘਰੇਲੂ ਹਿੰਸਾ ਐਕਟ ਦਾ ਹੈ।
ਪ੍ਰਸਿਧ ਲੇਖਕ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਇਹ ਠੀਕ ਹੈ ਕਿ ਕਿਸੇ ਵੀ ਔਰਤ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣੀ ਚਾਹੀਦੀ ਪਰ ਔਰਤਾਂ ਦੇ ਪੱਖ ਵਿਚ ਕਾਨੂੰਨ ਵੀ ਏਨੇ ਜਿਆਦਾ ਸਖ਼ਤ ਨਹੀਂ ਹੋਣੈ ਚਾਹੀਦੇ ਕਿ ਇਹਨਾਂ ਦੀ ਦੁਰਵਰਤੋ ਹੀ ਹੋਈ ਜਾਵੇ। ਔਰਤਾਂ ਦੇ ਪੱਖ ਵਿਚ ਕਾਨੂੰਨ ਬਣਾਂਉਣਾ ਚੰਗੀ ਗਲ ਹੈ ਪਰ ਇਹਨਾਂ ਕਾਨੂੰਨਾਂ ਦੀ ਔਰਤਾਂ ਵਲੋਂ ਹੀ ਕੀਤੀ ਜਾਂਦੀ ਦੁਰਵਰਤੋ ਰੋਕੀ ਜਾਂਣੀ ਚਾਹੀਦੀ ਹੈ। ਪਤਨੀਆਂ ਦੇ ਪੱਖ ਵਿਚ ਕਾਨੂੰਨ ਬਣਾਉਣ ਵਾਲਿਆਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਪਤਨੀ ਪੀੜਤ ਪਤੀ ਕਿਥੇ ਜਾਣ।

Related Articles

Back to top button