Ferozepur News

ਸਾਂਝ ਕੇਦਰ ਥਾਣਾ ਫਿਰੋਜਪੁਰ ਕੈਂਟ ਵਲੋਂ ਵੋਕੇਸ਼ਨਲ ਟ੍ਰੈਨਿੰਗ ਸੈਂਟਰ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ

seminaarਫਿਰੋਜ਼ਪੁਰ 17 ਅਪ੍ਰੈਲ (ਏ.ਸੀ.ਚਾਵਲਾ) ਸਾਂਝ ਕੇਦਰ ਥਾਣਾ ਫਿਰੋਜਪੁਰ ਕੈਂਟ ਵਲੋਂ ਵੋਕੇਸ਼ਨਲ ਟ੍ਰੈਨਿੰਗ ਸੈਂਟਰ ਫਿਰੋਜ਼ਪੁਰ ਛਾਉਣੀ ਵਿਚ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਰਮਨਦੀਪ ਸਿੰਘ ਸੰਧੂ ਜ਼ਿਲ•ਾ ਕਮਿਊਨਟੀ ਪੁਲਸ ਅਫਸਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਇੰਸਪੈਕਟਰ ਪਰਮਜੀਤ ਕੌਰ ਇੰਚਾਰਜ਼ ਸਾਂਝ ਕੇਂਦਰ ਥਾਣਾ ਕੈਂਟ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਵੋਕੇਸ਼ਨਲ ਟ੍ਰੈਨਿੰਗ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਔਰਤਾਂ ਤੇ ਹੋਣ ਵਾਲੇ ਜੁਰਮ ਲਈ ਬਣੇ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ, ਭਰੂਣ ਹੱਤਿਆ ਖਿਲਾਫ ਅਤੇ ਸਾਂਝ ਕੇਦਰ ਵਿੱਚ ਦਿੱਤੀਆ ਜਾਣ ਵਾਲੀਆ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਸਾਂਝ ਕੇਦਰ ਇੰਚਾਰਜ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਹਾਜ਼ਰ ਵਿਦਿਆਰਥਣਾਂ ਨੂੰ ਔੌਰਤਾ ਤੇ ਹੋਣ ਵਾਲੇ ਜੁਰਮ ਲਈ ਬਣੇ ਕਾਨੂੰਨ 354 ਆਈ. ਪੀ. ਸੀ ਵਿਚ ਕੀਤੀਆਂ ਗਈਆਂ ਸੋਧਾਂ 354-ਏ, ਬੀ. ਸੀ. ਡੀ. ਆਈ. ਪੀ. ਸੀ. ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਉਨ•ਾਂ ਵਿਦਿਆਰਥਣਾ ਨੂੰ ਕਿਹਾ ਕਿ ਜੇ ਕੋਈ ਵੀ ਵਿਅਕਤੀ ਉਨ•ਾਂ ਨੂੰ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਹਰਾਸਮੈਟ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਕਾਨੂੰਨ ਦੀਆਂ ਇਨ•ਾਂ ਧਰਾਵਾਂ ਰਾਹੀਂ ਸਜ਼ਾ ਮਿਲੇਗੀ। ਸੈਮੀਨਾਰ ਵਿਚ ਹਾਜ਼ਰ ਵਿਦਿਆਰਥਣਾਂ ਵਲੋਂੋ ਸਾਂਝ ਕੇਂਦਰ ਇੰਚਾਰਜ਼ ਮੈਡਮ ਪਰਮਜੀਤ ਕੌਰ ਨਾਲ ਇਸ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤਂੋ ਇਲਾਵਾ ਉਨ•ਾਂ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਭਰੂਣ ਹੱਤਿਆ ਅਤੇ ਨਸ਼ਿਆ  ਨੂੰ ਰੋਕਣ ਲਈ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਜੁਰਮ ਤੇ ਰੋਕ ਲਾਈ ਜਾ ਸਕੇ। ਇਸ ਮੌਕੇ ਸੁਨੀਲ ਕੁਮਾਰ ਸਹਾਇਕ ਇੰਚਾਰਜ਼ ਸਾਂਝ ਕੇਂਦਰ ਵਲੋਂ ਸਾਂਝ ਕੇਦਰ ਵਿਚ ਆਰ.ਟੀ.ਐਸ ਐਕਟ ਅਧੀਨ ਦਿੱਤੀਆਂ ਜਾਣ ਵਾਲੀਆਂ 27 ਸੇਵਾਵਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਉਨ•ਾਂ ਦੱਸਿਆ ਕਿ ਹੁਣ ਪਾਸਪੋਰਟ ਵੈਰੀਫਿਕੇਸ਼ਨ, ਚਾਲ-ਚਲਣ ਤਸਦੀਕ, ਕਿਰਾਏਦਾਰ ਸਬੰਧੀ ਵੈਰੀਫਿਕੇਸ਼ਨ, ਅਸਲਾ ਲਾਇਸੰਸ ਰੀਨਿਊ ਵੈਰੀਫਿਕੇਸ਼ਨ ਸਾਂਝ ਕੇਦਰ ਤੇ ਤੈਨਾਤ ਕਰਮਚਾਰੀਆਂ ਵਲੋਂ ਨਿਸ਼ਚਿਤ ਸਮਂੇ ਅਤੇ ਨਿਸ਼ਚਿਤ ਫੀਸ ਅਨੁਸਾਰ ਹੀ ਕੀਤੀ ਜਾਵੇਗੀ। ਇਸ ਸੈਮੀਨਾਰ ਵਿਚ ਵੋਕੇਸ਼ਨਲ ਟ੍ਰੈਨਿੰਗ ਸੈਂਟਰ ਦੀ ਪ੍ਰਿੰਸੀਪਲ, ਸਟਾਫ ਤਂੋ ਇਲਾਵਾ ਮਨਦੀਪ ਕੌਰ, ਵਿਪਨ ਕੁਮਾਰ, ਸਾਂਝ ਕਮੇਟੀ ਮੈਬਰ ਮਨਜੀਤ ਕੌਰ ਲਾਂਬਾ, ਸ਼੍ਰੀਮਤੀ ਰੀਟਾ ਰਾਣੀ ਹਾਜ਼ਰ ਸਨ।

Related Articles

Back to top button