ਸੰਵਿਧਾਨ ਦਿਵਸ ਦੇ ਮੌਕੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਹੁੰ ਚੁੱਕ ਸਮਾਗਮ ਕਰਵਾਇਆ
ਫਿਰੋਜ਼ਪੁਰ 26 ਨਵੰਬਰ (ਏ.ਸੀ.ਚਾਵਲਾ) ਅੱਜ ਸੰਵਿਧਾਨ ਦਿਵਸ ਦੇ ਮੌਕੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਜਤਿੰਦਰ ਜੋਰਾਵਾਲ ਆਈ.ਏ.ਐਸ, ਐਸ.ਡੀ.ਐਮ ਸ਼੍ਰੀ ਸੰਦੀਪ ਗੜ•ਾ ਅਤੇ ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ ਨੇ ਕੀਤੀ। ਇਸ ਮੌਕੇ Àਨ•ਾਂ ਵੱਲੋ ਸਮੂਹ ਕਰਮਚਾਰੀਆਂ ਨੇ ਨੂੰ ਸਹੁੰ ਚੁਕਾਉਦਿਆਂ ਕਿਹਾ ਕਿ ਸਾਨੂੰ ਦੇਸ਼ ਦੀ ਅਖੰਡਤਾ, ਪ੍ਰਭੂਸੱਤਾ, ਸਮਾਜਵਾਦੀ ਧਰਮ ਨਿੱਪਖਤਾ ਅਤੇ ਲੋਕਤੰਤਰੀ ਗਣਰਾਜ ਸਿਰਜਣ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਸਾਰੇ ਨਾਗਰਿਕਾਂ ਲਈ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਵਿਚਾਰ, ਅਭਿਵਿਅਕਤੀ, ਵਿਸ਼ਵਾਸ਼, ਧਰਮ ਅਤੇ ਆਜਾਦੀ ਦੇ ਰੁਤਬੇ ਤੇ ਮੌਕਿਆਂ ਦੀ ਬਰਾਬਰੀ ਅਤੇ ਸਾਰਿਆਂ ਵਿਚ ਆਪਸੀ ਭਾਈਚਾਰਾ ਪ੍ਰਫੁੱਲਤ ਕਰਨਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਅੱਜ ਦੇ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਵਲੋਂ ਸਾਡੇ ਦੇਸ਼ ਦਾ ਸੰਵਿਧਾਨ ਤਿਆਰ ਕਰਨ ਉੂਪਰੰਤ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਅੱਗੇ ਦੱਸਿਆਂ ਕਿ ਇਸ ਸੰਵਿਧਾਨ ਨੂੰ ਤਿਆਰ ਕਰਨ ਲਈ 2 ਸਾਲ 11 ਮਹੀਨੇ 18 ਦਿਨਾਂ ਦਾ ਜਿੱਥੇ ਸਮਾਂ ਲੱਗਾ ਹੈ, ਉਥੇ ਸੰਵਿਧਾਨ ਨੂੰ ਤਿਆਰ ਕਰਨ ਵਾਲੀ ਕਮੇਟੀ ਨੂੰ ਬਹੁਤ ਮੇਹਨਤ ਕਰਨੀ ਪਈ ਹੈ। ਉਹਨਾਂ ਅੱਗੇ ਦੱਸਿਆਂ ਕਿ ਸਾਡੇ ਦੇਸ਼ ਦਾ ਸੰਵਿਧਾਨ ਦੁਨੀਆਂ ਦੇ ਸਾਰੇ ਸੰਵਿਧਾਨਾਂ ਨਾਲੋਂ ਸਭ ਤੋਂ ਵਧੀਆਂ ਸਰਵ ਉਚ ਸੰਵਿਧਾਨ ਹੈ, ਜਿਸ ਅਨੁਸਾਰ ਦੇਸ਼ ਦਾ ਸਾਰਾ ਪ੍ਰਸਾਸ਼ਨ ਚਲਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।