Ferozepur News

ਫਿਰੋਜ਼ਪੁਰ ਦੇ ਨੋਜਵਾਨਾ ਵਲੋਂ ਦੀਪ ਸਿੱਧੂ ਦੀ ਯਾਦ ਚ ਪੈਦਲ ਚੇਤਨਾ ਮਾਰਚ

ਫਿਰੋਜ਼ਪੁਰ ਦੇ ਨੋਜਵਾਨਾ ਵਲੋਂ ਦੀਪ ਸਿੱਧੂ ਦੀ ਯਾਦ ਚ ਪੈਦਲ ਚੇਤਨਾ ਮਾਰਚ

ਫਿਰੋਜ਼ਪੁਰ ਦੇ ਨੋਜਵਾਨਾ ਵਲੋਂ ਦੀਪ ਸਿੱਧੂ ਦੀ ਯਾਦ ਚ ਪੈਦਲ ਚੇਤਨਾ ਮਾਰਚ

ਫਿਰੋਜ਼ਪੁਰ 22 ਫਰਵਰੀ, 2022: ਕਿਸਾਨੀ ਅੰਦੋਲਨ ਵੇਲੇ ਇਕ ਨੌਜਵਾਨ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ ਦੀਪ ਸਿੱਧੂ ਦੀ ਪਿੱਛਲੇ ਦਿਨੀ ਇੱਕ ਸੜਕ ਹਾਦਸੇ ਚ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਦੇ ਰੋਸ ਵਜੋਂ ਅੱਜ ਫਿਰੋਜ਼ਪੁਰ ਦੇ ਨੋਜਵਾਨਾ ਵਲੋਂ ਦੀਪ ਸਿੱਧੂ ਦੀ ਯਾਦ ਚ ਇੱਕ ਪੈਦਲ ਚੇਤਨਾ ਮਾਰਚ ਕੱਢਿਆ ਗਿਆ।

ਇਸ ਮਾਰਚ ਵਿੱਚ ਕੇਸਰੀ ਨਿਸ਼ਾਨ ਸਾਹਿਬ, ਅਤੇ ਦੀਪ ਸਿੱਧੂ ਦੇ ਪੋਸਟਰ ਫੜ੍ਹ ਕੇ ਸੈਂਕੜੇ ਨੌਜਵਾਨ ਸ਼ਾਮਿਲ ਹੋਏ। ਇਹ ਚੇਤਨਾ ਮਾਰਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਦਿੱਲੀ ਗੇਟ ਤੋਂ ਸ਼ੁਰੂ ਹੋ ਕੇ ਗੁਰੂਦੁਆਰਾ  ਸਾਰਾਗੜ੍ਹੀ ਸਾਹਿਬ ਚ ਸਮਾਪਤ ਹੋਇਆ।

ਜਿੱਥੇ ਨੌਜਵਾਨਾਂ ਵਲੋਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਗਿਆ। ਨੌਜਵਾਨਾਂ ਦੱਸਿਆ ਕਿ 24 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਚ ਦੀਪ ਸਿੱਧੂ ਦੀ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਲਈ ਨੌਜਵਾਨਾਂ ਦਾ ਇੱਕ ਵੱਡਾ ਕਾਫਲਾ ਗੁਰੂਦੁਆਰਾ ਜਾਮਨੀ ਸਾਹਿਬ ਤੋਂ ਇਕੱਤਰ ਹੋ ਕੇ ਜਾਵੇਗਾ।

Related Articles

Leave a Reply

Your email address will not be published. Required fields are marked *

Back to top button