Ferozepur News

ਸਿੱਖਿਆ ਪ੍ਰੋਵਾਈਡਰਾਂ ਨੇ ਸਿੱਖਿਆ ਸਕੱਤਰ ਅਤੇ ਡੀ. ਜੀ. ਐਸ. ਈ. ਨੂੰ ਜ਼ਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਰਾਹੀਂ ਭੇਜੇ ਮੰਗ ਪੱਤਰ

deo
ਫਿਰੋਜ਼ਪੁਰ 23 ਫਰਵਰੀ (ਏ. ਸੀ. ਚਾਵਲਾ): ਸਿੱਖਿਆ ਪ੍ਰੋਵਾਈਡਰ ਜ਼ਿਨ•ਾਂ ਦੀ ਗਿਣਤੀ 7 ਹਜ਼ਾਰ ਹੈ ਇਹ ਅਧਿਆਪਕ 2004 ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਸਿੱਖਿਆ ਪ੍ਰ੍ਰੋਵਾਈਡਰ ਅਧਿਆਪਕ ਜੇ ਦੂਜੇ ਅਧਿਆਪਕਾਂ ਦੇ ਬਰਾਬਰ ਕੰਮ ਕਰਦੇ ਹਨ, ਪਰ ਤਨਖਾਹਾਂ 5 ਗੁਣਾਂ ਘੱਟ ਲੈ ਰਹ ਹਨ ਜੋ ਉਨ•ਾਂ ਨਾਲ ਬੇਇਨਸਾਫੀ ਹੈ। ਵੱਖ ਵੱਖ ਸੰਘਰਸ਼ਾਂ ਦੌਰਾਨ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਹਨ, ਪਰ ਕੋਈ ਸੁਚੱਜਾ ਹੱਲ ਨਹੀਂ ਹੀ ਸਕਿਆ। ਸੰਘਰਸ਼ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਸਿੱਖਿਆ ਪ੍ਰੋਵਾਈਡਰਾਂ ਨੂੰ ਰੈਗੂਲਰ ਕਰਨ ਦੀ ਪ੍ਰਪੋਜ਼ਲ ਤਿਆਰ ਕਰਨ ਲਈ ਸਿੱਖਿਆ ਸਕੱਤਰ ਪੰਜਾਬ ਅਤੇ ਪ੍ਰਿੰਸੀਪਲ ਸੈਕਟਰੀ ਐਸ. ਕੇ. ਸੰਧੂ ਦੀ ਡਿਊਟੀ ਲਗਾਈ ਹੈ, ਪਰ ਕਾਫੀ ਸਮਾਂ ਬੀਤ ਜਾਣ ਤੇ ਵੀ ਪ੍ਰਪੋਜ਼ਲ ਤਿਆਰ ਨਹੀਂ ਕੀਤੀ ਗਈ। ਅੱਜ ਪੂਰੇ ਪੰਜਾਬ ਵਿਚ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਰਾਹੀਂ ਸਿੱਖਿਆ ਸਕੱਤਰ ਪੰਜਾਬ ਅਤੇ ਡੀ. ਜੀ. ਐਸ. ਈ. ਪੰਜਾਬ ਨੂੰ ਮੰਗ ਪੱਤਰ ਭੇਜੇ ਗਏ। ਮਾਲਵਾ ਜੋਨ ਦੇ ਪ੍ਰਧਾਨ ਜਸਬੀਰ ਸਿੰਘ ਦੀ ਪ੍ਰਧਾਨਗੀ ਵਿਚ ਜ਼ਿਲ•ਾ ਫਿਰੋਜ਼ਪੁਰ ਦੇ ਜ਼ਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਦਰਸ਼ਨ ਸਿੰਘ ਰਾਹੀਂ ਰੈਗੂਲਰ ਦੀ ਪ੍ਰਪੋਜ਼ਲ ਨੁੰ ਜਲਦ ਤਿਆਰ ਕਰਨ ਦੇ ਮੰਗ ਪੱਤਰ ਭੇਜੇ ਗਏ। ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਬਾਅਦ 27 ਫਰਵਰੀ ਨੂੰ ਪੰਜਾਬ ਦੇ ਜ਼ਿਲਿ•ਆਂ ਵਿਚ ਡੀ. ਸੀ. ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ ਮੋਹਾਲੀ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ, ਅਨਵਰ, ਅਮਰਜੀਤ, ਸੁਖਦੇਵ ਸਿੰਘ, ਸਰਬਜੀਤ ਸਿੰਘ, ਹਰਜਿੰਦਰ, ਵਿਕਾਸ ਸਾਹਨੀ ਆਦਿ ਹਾਜ਼ਰ ਸਨ।

Related Articles

Back to top button