Ferozepur News

ਪੂਰੇ ਜਿਲ੍ਹਾ ਵਿਚ 15 ਅਕਤੂਬਰ ਤੋ 10 ਨਵੰਬਰ ਤੱਕ ਹੋਣਗੇ 45 ਸਮਾਗਮ

ਪੂਰੇ ਜਿਲ੍ਹਾ ਵਿਚ 15 ਅਕਤੂਬਰ ਤੋ 10 ਨਵੰਬਰ ਤੱਕ ਹੋਣਗੇ 45 ਸਮਾਗਮ
MASS COUNDSELING AT ATTARI
ਫਿਰੋਜ਼ਪੁਰ 15 ਅਕਤੂਬਰ ( Ferozepuronline Bureau) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਫਿਰੋਜ਼ਪੁਰ ਦੇ ਸਕੂਲੀ ਵਿਦਿਆਰਥੀ ਅਤੇ ਬੇਰੁਜ਼ਗਾਰ ਨੌਜਵਾਨ ਨੂੰ ਕਿੱਤਾ ਅਗਵਾਈ ਅਤੇ ਸਵੈ ਰੋਜ਼ਗਾਰ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮਾਸ ਕੌਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ 15 ਅਕਤੂਬਰ ਤੋ ਸਰਕਾਰੀ ਸੀਨੀਅਰ ਸਕੂਲ ਅਟਾਰੀ ਤੋ ਕੀਤੀ ਗਈ, ਜੋ 10 ਨਵੰਬਰ ਤੱਕ ਚੱਲੇਗੀ। ਇਸ ਸਬੰਧੀ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਫਿਰੋਜ਼ਪੁਰ ਅਤੇ ਸਿੱਖਿਆ ਵਿਭਾਗ ਵੱਲੋਂ ਪਿੰਡ ਅਟਾਰੀ ਵਿਖੇ ਕਰਵਾਏ ਸਮਾਗਮ ਵਿਚ 250 ਤੋ ਵੱਧ ਨੌਜਵਾਨਾਂ ਨੇ ਭਾਗ ਲਿਆ।   ਸਮਾਗਮ ਵਿੱਚ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਬਲਾਕ ਇੰਚਾਰਜ, ਡਾ.ਯੁਵਰਾਜ ਸਿੰਘ ਪਾਧਾ ਕ੍ਰਿਸ਼ੀ ਵਿਗਿਆਨ ਕੇਂਦਰ, ਡਾ.ਕੁਲਦੀਪ ਸਿੰਘ ਆਰ.ਸੈ.ਟੀ ਜੀਰਾ, ਹਰੀਸ਼ ਮੌਗਾ ਬਤੌਰ ਰਿਸੋਰਸ ਪਹੁੰਚੇ ਅਤੇ ਵੱਖ-ਵੱਖ ਵਿਭਾਗ ਪ੍ਰਤੀ ਵਡਮੁੱਲੀ ਜਾਣਕਾਰੀ ਦਿੱਤੀ। ਇਸ ਤੋ ਇਲਾਵਾ ਸਕੂਲੀ ਅਤੇ ਕਾਲਜ ਸਿੱਖਿਆ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ  ਅਤੇ ਮਹੱਤਤਾ ਦਾ ਜਿਕਰ ਕੀਤਾ। ਇਸ ਸੈਮੀਨਾਰ ਵਿਚ ਸਕਿੱਲ ਡਿਵੈਲਪਮੈਂਟ ਦੀ ਮਹੱਤਤਾ ਅਤੇ ਆਰਮੀ ਦੀ ਭਰਤੀ ਲਈ ਸੀ-ਪਾਈਟ ਸੈਂਟਰ ਸਬੰਧੀ ਵੀ ਵਡਮੁੱਲੀ ਜਾਣਕਾਰੀ ਦਿੱਤੀ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਨੇ ਆਏ ਹੋਏ ਮਹਿਮਾਨਾਂ ਸਵਾਗਤ ਕਰਦਿਆ ਮਾਸ ਕੌਸਲਿੰਗ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆਂ। ਸਕੂਲੀ ਵਿਦਿਆਰਥੀਆਂ ਅਤੇ ਪਿੰਡ ਦੇ ਨੌਜਵਾਨਾਂ ਨੇ ਵੱਖ ਵੱਖ ਵਿਸ਼ਿਆਂ ਅਤੇ ਸਹਾਇਕ ਧੰਦੇ ਮਧੂ ਮੱਖੀ ਪਾਲਨਾ, ਡੇਅਰੀ ਫਾਰਮਿੰਗ, ਮੱਛੀ ਪਾਲਨ, ਬਾਗਬਾਨੀ ਸਬੰਧੀ ਅਨੇਕਾਂ ਪ੍ਰਸ਼ਨ ਪੁੱਛੇ ਜਿਸ ਦਾ ਰਿਸੋਰਸ ਪਰਸਨ ਨੇ ਜਵਾਬ ਦਿੱਤੇ।
ਇਸ ਮੌਕੇ ਰਾਕੇਸ਼ ਜੈਨ ਕਲਸਟਰ ਰਿਸੋਰਸ ਪਰਸਨ, ਮੰਜੂ ਬਾਲਾ ਲੈਕਚਰਾਰ, ਹਰਪ੍ਰੀਤ ਕੌਰ ਗਾਈਡੈਂਸ ਕੌਂਸਲਰ, ਗੁਰਮੁੱਖ ਸਿੰਘ, ਅਸ਼ੋਕ ਕੁਮਾਰ ਸੁਪਰਡੈਂਟ ਰੋਜ਼ਗਾਰ ਵਿਭਾਗ, ਅਮਨਪ੍ਰੀਤ ਕੌਰ ਲੈਕਚਰਾਰ ਸਮੇਤ ਸਕੂਲੀ ਵਿਦਿਆਰਥੀ ਅਤੇ ਪਿੰਡ ਵਾਸੀ ਹਾਜਰ ਸਨ।

Related Articles

Back to top button