Ferozepur News

ਸਿਹਤ ਵਿਭਾਗ ਫਿਰੋਜਪੁਰ ਵੱਲੋਂ 0 ਤੋ 5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਗਈਆ ਪੋਲੀਓ ਬੂੰਦਾ

DSC00729ਫਿਰੋਜ਼ਪੁਰ 17 ਜਨਵਰੀ (ਏ.ਸੀ.ਚਾਵਲਾ)  ਭਾਰਤ  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੋਲੀਓ ਰੋਗ ਨੂੰ ਖਤਮ ਕਰਨ ਲਈ 1995 ਤੋਂ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਲੜੀ ਤਹਿਤ ਅੱਜ ਪਲਸ ਪੋਲੀਓ ਮੁਹਿੰਮ ਦੌਰਾਨ ਡਾ: ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਸਿਵਲ ਹਸਪਤਾਲ  ਵਿਖੇ ਲੱਗੇ ਬੂਥ ਦਾ ਉਦਘਾਟਨ ਕਰਕੇ ਬੱਚਿਆ ਨੂੰ ਪੋਲੀਓ ਬੂੰਦਾ ਪਿਲਾ ਕੇ ਸ਼ੁਰੂਆਤ ਕੀਤੀ । ਡਾ ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜਪੁਰ ਵੱਲੋਂ ਦੱਸਿਆ ਗਿਆ ਕਿ ਇਹ ਪੋਲੀਓ ਬੁੰਦਾਂ ਮਿਤੀ 17,18,19 ਜਨਵਰੀ 2016  ਤਿੰਨੋਂ ਦਿਨਾਂ ਨੂੰ 0-5 ਸਾਲ ਤੱਕ ਦੇ ਸਾਰੇ  ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ । ਉਨ•ਾਂ ਦੱਸਿਆ ਕਿ 17 ਤੋ 19 ਜਨਵਰੀ 2016 ਤੱਕ ਜ਼ਿਲੇ• ਦੀ ਲਗਭਗ 11 ਲੱਖ 19 ਹਜਾਰ 902 ਆਬਾਦੀ  ਤੇ 1 ਲੱਖ  91 ਹਜਾਰ 24 ਘਰਾਂ ਨੂੰ ਕਵਰ ਕੀਤਾ ਜਾਵੇਗਾ। 0-5 ਸਾਲ ਤੱਕ ਦੇ 134696 ਬੱਚਿਆਂ ਅਤੇ ਘਰਾਂ ਨੂੰ ਕਵਰ ਕਰਨ ਲਈ  628 ਬੂਥਾਂ ਸਮੇਤ ਕੁੱਲ 19 ਮੋਬਾਈਲ ਟੀਮਾਂ, ਹਾਊਸ-ਟੂ-ਹਾਊਸ  1164 ਟੀਮਾਂ ਤੇ 114 ਸੁਪਰਵਾਈਜ਼ਰ ਲਗਾਏ ਹਨ, ਜ਼ੋ ਵੱਖ-ਵੱਖ ਬਲਾਕਾਂ ਵਿਚ ਜਾ ਕੇ ਸਮੂਚੇ ਪ੍ਰੋਗਰਾਮ ਦੀ ਦੇਖ-ਰੇਖ ਕਰਨਗੇ। ਉਨ•ਾਂ ਦੱਸਿਆ ਕਿ ਅੱਜ 17 ਜਨਵਰੀ ਨੂੰ ਪੋਲੀਓ ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ ਅਤੇ 18 ਤੋਂ 19 ਜਨਵਰੀ 2016 ਨੂੰ ਹਾਊਸ ਟੂ ਹਾਊਸ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ । ਇਸ ਮੌਕੇ  ਡਾ ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫਸਰ, ਸ਼੍ਰੀ ਵਿਕਾਸ ਕਾਲੜਾ , ਸ਼੍ਰੀਮਤੀ ਸ਼ਮੀਨ ਅਰੋੜਾ, ਸ਼੍ਰੀਮਤੀ ਮਨਿੰਦਰ ਕੋਰ ਜਿਲਾ ਮਾਸ ਮੀਡੀਆ ਅਫਸਰ ਅਤੇ ਸਿਵਲ ਹਸਪਤਾਲ ਦਾ ਹੋਰ ਸਟਾਫ ਮੌਜੂਦ ਸੀ ।

Related Articles

Back to top button