Ferozepur News

ਵਿਲੱਖਣ ਯਾਦਾਂ ਛੱਡਦਾ ਸਮਾਪਤ ਹੋ ਗਿਆ ਝੋਕ ਹਰੀ ਹਰ ਕਬੱਡੀ ਕੱਪ

ਵਿਲੱਖਣ ਯਾਦਾਂ ਛੱਡਦਾ ਸਮਾਪਤ ਹੋ ਗਿਆ ਝੋਕ ਹਰੀ ਹਰ ਕਬੱਡੀ ਕੱਪ

– ਲੜਕਿਆਂ 'ਚ ਸ਼੍ਰੋਮਣੀ ਕਮੇਟੀ ਅਤੇ ਲੜਕੀਆਂ 'ਚ ਹਰਿਆਣਾ ਦੀਆਂ ਟੀਮਾਂ ਰਹੀਆਂ ਜੇਤੂ 

ਫ਼ਿਰੋਜ਼ਪੁਰ 8 ਸਤੰਬਰ ()- ਸੰਧੂ ਗੋਤ ਦੇ ਜਠੇਰੇ ਬਾਬਾ ਲੜਕਿਆਂ 'ਚ ਸ਼੍ਰੋਮਣੀ ਕਮੇਟੀ ਅਤੇ ਲੜਕੀਆਂ 'ਚ ਹਰਿਆਣਾ ਦੀਆਂ ਟੀਮਾਂ ਰਹੀਆਂ ਜੇਤੂ  ਮਹਿਰ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਝੋਕ ਹਰੀ ਹਰ ਵਿਖੇ ਡੇਰਾ ਮਰਹਾਣਾ 'ਤੇ ਸਮੂਹ ਨਗਰ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਕਾਲਾ ਮਹਿਰ ਯੂਥ ਕਲੱਬ ਵਲੋਂ ਪ੍ਰਧਾਨ ਗਮਦੂਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਗਏ। 17ਵੇਂ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਜਥੇਦਾਰ ਮਲਕੀਤ ਸਿੰਘ ਸੰਧੂ ਵਲੋਂ ਰੀਬਨ ਕੱਟ ਕੇ ਕੀਤਾ ਗਿਆ, ਜਿਸ ਉਪਰੰਤ ਹੋਏ 52 ਕਿੱਲੋ ਕਬੱਡੀ ਮੁਕਾਬਲਿਆਂ 'ਚ ਮਹਿਮੂਆਣਾ ਪਿੰਡ ਦੀ ਟੀਮ ਜੇਤੂ ਅਤੇ ਸੁੱਖਣ ਵਾਲਾ ਦੀ ਟੀਮ ਉਪ ਜੇਤੂ ਰਹੀ। ਲੜਕੀਆਂ ਦਾ ਕਬੱਡੀ ਟੂਰਨਾਮੈਂਟ ਪਿੰਡ ਦੀਆਂ ਮਹਿਮਾ ਮੈਂਬਰ ਪੰਚਾਇਤ ਪਰਮਜੀਤ ਕੌਰ, ਕਮਲੇਸ਼, ਜਸਵੀਰ ਕੌਰ ਉਪਲ ਅਤੇ ਪ੍ਰਵਾਸੀ ਭਾਰਤੀ ਗਗਨ ਰੰਧਾਵਾ ਕੈਨੇਡਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ, ਜਿਸ ਦੌਰਾਨ ਲੜਕੀਆਂ ਦੇ ਕਬੱਡੀ ਕੱਪ ਦੇ ਹੋਏ ਦਿਲਚਸਪ ਮੁਕਾਬਲਿਆਂ 'ਚ ਬਾਬਾ ਬੁੱਢਾ ਜੀ ਕਲੱਬ ਕਲੋਡਾ ਹਰਿਆਣਾ ਪਹਿਲੇ ਨੰਬਰ 'ਤੇ ਰਹੀ, ਜਿਸ ਨੂੰ ਸਵ: ਬੂਟਾ ਸਿੰਘ ਢਿੱਲੋਂ ਦੀ ਯਾਦ 'ਚ ਉਨ•ਾਂ ਦੇ ਸਪੁੱਤਰ ਰਣਬੀਰ ਸਿੰਘ ਢਿੱਲੋਂ ਆਸਟ੍ਰੇਲੀਆ ਅਤੇ ਕੁਲਵਿੰਦਰ ਸਿੰਘ ਢਿੱਲੋਂ ਅਮਰੀਕਾ ਵਲੋਂ 25 ਹਜਾਰ ਰੁਪਏ ਦੇ ਨਗਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ। ਉਪ ਜੇਤੂ ਰਹੀ ਟੀਮ ਸੁਨੈਣਾ ਹਰਿਆਣਾ ਨੂੰ ਭੁਪਿੰਦਰ ਸਿੰਘ ਸੰਧੂ ਨਿਊਜੀਲੈਂਡ, ਰਾਜਦੀਪ ਸਿੰਘ ਸੰਧੂ ਨਿਊਜੀਲੈਂਡ, ਮੁਨੀਸ਼ ਚੌਹਾਨ ਨਿਊਜੀਲੈਂਡ ਵਲੋਂ 15 ਹਜਾਰ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਦੇ ਹੋਏ ਬਹੁਤ ਹੀ ਫਸਵੇਂ ਤੇ ਦਿਲਚਸਪ ਮੁਕਾਬਲਿਆਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਦੇ ਗੱਭਰੂਆਂ ਨੇ ਫਾਈਨਲ ਮੁਕਾਬਲਾ ਜਿੱਤਿਆ, ਜਿਨ•ਾਂ ਨੂੰ ਗੁਰਵਿੰਦਰ ਸਿੰਘ ਟਰਾਂਸਪੋਰਟ ਐਲ.ਐਲ.ਸੀ. ਡੁਬਈ ਅਤੇ ਉਨ•ਾਂ ਦੇ ਸਾਥੀ ਕੁਲਵਿੰਦਰ ਸਿੰਘ ਬੱਬੂ ਡੁਬਈ, ਜੋਲੀ ਡੁਬਈ, ਸੌਰਵ ਡੁਬਈ, ਰਣਜੋਧ ਸਿੰਘ ਬੈਂਸ ਡੁਬਈ, ਸਨੀ ਡੁਬਈ, ਰਾਜ ਬੈਂਸ ਡੁਬਈ, ਗੋਪੀ ਗਿੱਲ ਡੁਬਈ ਵਲੋਂ ਪਹਿਲਾ 75 ਹਜਾਰ ਰੁਪਏ ਦੇ ਨਗਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਉਪ ਜੇਤੂ ਰਹੇ ਘਰਿਆਲਾ ਜ਼ਿਲ•ਾ ਤਰਨਤਾਰਨ ਦੀ ਟੀਮ ਨੂੰ ਸਵ: ਬਾਪੂ ਦਸੌਂਧਾ ਸਿੰਘ ਸੰਧੂ ਦੇ ਸਪੁੱਤਰ ਸਵ: ਹਰੀ ਸਿੰਘ ਸੰਧੂ ਸਾਬਕਾ ਸਰਪੰਚ, ਅਜਮੇਰ ਸਿੰਘ ਸੰਧੂ ਰਿਟਾ: ਕਮਾਡੈਂਟ ਬੀ.ਐਸ.ਐਫ., ਸਵ: ਬਲਬੀਰ ਸਿੰਘ ਸੰਧੂ, ਸਵ: ਕਸ਼ਮੀਰ ਸਿੰਘ ਸੰਧੂ ਗਾਇਕ ਅਤੇ ਗੀਤਕਾਰ, ਸਵ: ਨਿਰਮਲ ਸਿੰਘ ਸੰਧੂ ਕਬੱਡੀ ਖਿਡਾਰੀ ਦੇ ਪਰਿਵਾਰਾਂ ਵਲੋਂ 61 ਹਜਾਰ ਰੁਪਏ ਦੇ ਨਗਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੈਸਟ ਧਾਵੀ ਚੁਣੇ ਗਏ ਖਿਡਾਰੀ ਅਨੂ ਬੁੱਢੇ ਥੇਹ ਨੂੰ ਰਵਿੰਦਰ ਸਿੰਘ ਸੰਧੂ ਕੈਨੇਡਾ ਨੇ 11 ਹਜਾਰ ਰੁਪਏ ਅਤੇ ਬੈਸਟ ਜਾਫ਼ੀ ਜੱਸ ਚੋੜੇ ਮਧਰੇ ਨੂੰ ਮਨਦੀਪ ਸਿੰਘ ਧਨੋਆ ਕੈਨੇਡਾ ਵਲੋਂ 11 ਹਜਾਰ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਅਤੇ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ•ਾ ਪ੍ਰੀਸ਼ਦ ਪਹੁੰਚੇ, ਜਿਨ•ਾਂ ਨੇ ਖਿਡਾਰੀਆਂ ਅਤੇ ਪ੍ਰਬੰਧਕ ਨੂੰ ਅਸ਼ੀਰਵਾਦ ਦਿੰਦੇ ਹੋਏ ਝੋਕ ਹਰੀ ਹਰ ਅੰਦਰ ਕੌਮਾਂਤਰੀ ਪੱਧਰ ਦਾ ਸਟੇਡੀਅਮ, ਬਾਬਾ ਕਾਲਾ ਮਹਿਰ ਦੀ ਯਾਦ 'ਚ ਸ਼ੈੱਡ, ਬਾਬਾ ਕਾਲਾ ਮਹਿਰ ਯੂਥ ਕਲੱਬ ਨੂੰ 1-1 ਲੱਖ ਰੁਪਏ ਦੇ ਫੰਡ ਦੇਣ ਦਾ ਐਲਾਨ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਪਹੁੰਚੇ, ਜਿਨ•ਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ। ਮੇਲੇ ਵਿਚ ਅਕਾਲੀ ਦਲ ਦੇ ਜਨਰਲ ਸਕੱਤਰ ਮਾਸਟਰ ਗੁਰਨਾਮ ਸਿੰਘ, ਸੰਤ ਸਮਾਜ ਦੇ ਆਗੂ ਬਾਬਾ ਸਤਨਾਮ ਸਿੰਘ ਘਰਿਆਲੇ ਵਾਲੇ, ਯੂਥ ਆਗੂ ਕੁਲਵਿੰਦਰ ਸਿੰਘ ਢੋਲੇਵਾਲਾ, ਨਸੀਬ ਸਿੰਘ ਸੰਧੂ ਪੀ.ਏ ਟੂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਭੁਪਿੰਦਰਪਾਲ ਸਿੰਘ ਰਾਜੂ ਸਾਈਆਂ ਵਾਲਾ ਪ੍ਰਸਨਲ ਸੈਕਟਰੀ (ਪ੍ਰਾਈਵੇਟ) ਟੂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਉਘੇ ਸਮਾਜ ਸੇਵੀ ਡਾ: ਅਸ਼ਵਨੀ ਸ਼ਰਮਾ ਸ਼ੀਤਲ ਕਲੀਨਿਕ ਫ਼ਿਰੋਜ਼ਪੁਰ ਛਾਉਣੀ ਵਾਲੇ, ਅਮਰੀਕ ਸਿੰਘ ਪ੍ਰਧਾਨ ਜ਼ਿਲ•ਾ ਜੱਟ ਮਹਾਂ ਸਭਾ, ਹਰਜਿੰਦਰ ਸਿੰਘ ਸਾਬ ਪ੍ਰਧਾਨ ਯੂਥ ਕਾਂਗਰਸ ਹਲਕਾ ਦਿਹਾਤੀ, ਬਾਬਾ ਦਲਜੀਤ ਸਿੰਘ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਡਾ: ਸ਼ੇਰ ਸਿੰਘ ਗਹਿਰੀ, ਭਿੰਦਰ ਮਰੂੜ, ਸੁਖਬੀਰ ਸਿੰਘ ਹੁੰਦਲ ਸਰਪੰਚ ਸ਼ੂਸ਼ਕ, ਹੀਰਾ ਸਿੰਘ ਸਰਪੰਚ ਜੀਆ ਬੱਗਾ, ਅਕਾਲੀ ਆਗੂ ਪਰਮਪਾਲ ਸਿੰਘ ਗਿੱਲ ਲੋਹਗੜ•, ਜਸਵਿੰਦਰ ਸਿੰਘ ਜੱਸਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਰਾਜਵਿੰਦਰ ਸਿੰਘ ਗੋਲਡੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜ਼ਿਲ•ਾ ਫ਼ਿਰੋਜ਼ਪੁਰ, ਗੁਰਚਰਨ ਸਿੰਘ ਚੰਨ ਚੇਅਰਮੈਨ ਆਦਿ ਹਾਜ਼ਰ ਸਨ। ਮੇਲੇ ਦੀ ਸਫਲਤਾ ਲਈ ਲੰਗਰ ਕਮੇਟੀ ਚੇਅਰਮੈਨ ਜਗਸੀਰ ਸਿੰਘ ਜੱਸਾ ਸੰਧੂ, ਹਰਿੰਦਰ ਸਿੰਘ ਹਿੰਦਾ ਚੇਅਰਮੈਨ, ਦਵਿੰਦਰ ਸਿੰਘ ਬਿੰਦੀ, ਦਲਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਸੁੱਖਾ ਮਾਨ, ਹਰਪਿੰਦਰ ਸਿੰਘ ਹੈਪਾ, ਗੁਰਮੀਤ ਸਿੰਘ ਸੰਧੂ, ਮੀਤ ਸੰਧੂ ਆਦਿ ਨੇ ਵੱਧ-ਚੜ• ਕੇ ਯੋਗਦਾਨ ਪਾਇਆ। ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ 'ਤੇ ਕਲੱਬ ਪ੍ਰਧਾਨ ਗਮਦੂਰ ਸਿੰਘ ਸੰਧੂ ਨੇ ਸਭਨਾਂ ਦਾ ਧੰਨਵਾਦ ਕੀਤਾ।

Related Articles

Back to top button