Ferozepur News

“ਨੀਟ ਯੂ .ਜ਼ੀ-2017 ਨੂੰ ਜਾਨਣ ਲਈ ਇਹ ਜਰੂਰੀ ਗੱਲਾਂ “

Ferozepur, February 10, 2017 :ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਇਸ ਸਾਲ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਸਿੱਖਿਆ ਅੰਡਰ ਗਰੈਜੂਏਟ-2017  (ਨੀਟ ਯੂਜ਼ੀ – 2017) ਦੀ ਇੱਕ ਪ੍ਰੀਖਿਆ ਪਾਸ ਕਰਨੀ ਹੋਵੇਗੀ।  ਸੀ.ਬੀ. ਐਸ.ਸੀ ਇਹ ਪ੍ਰੀਖਿਆ ਭਾਰਤੀ ਮੈਡੀਕਲ ਕੌਂਸਿਲ ਐਕਟ 1956 (ਸੁਧਾਰ 2016) ਅਤੇ ਡੈਟਿਸਟ ਐਕਟ 1948 (ਸੁਧਾਰ 2016) ਤੇ ਨਿਯਮਾਂ ਤਹਿਤ 7 ਮਈ ਨੂੰ ਲਏਗਾ। ਵਿਜੈ ਗਰਗ ਐਜੂਕੇਸ਼ਨਿਸਟ ਨੇ ਅੱਗੇ ਦੱਸਿਆ ਕਿ ਐਮ.ਬੀ.ਬੀ.ਐਸ/ਬੀ.ਡੀ.ਐਸ ਕਾਲਜਾਂ ਵਿੱਚ ਦਾਖਲਾ, ਜੋ ਕਿ ਸਿਹਤ/ਪਰਿਵਾਰ ਕਲਿਆਣ ਮੰਤਰੀ-ਮੰਡਲ ਦੇ ਹੇਠ ਚੱਲ ਰਹੇ ਐਮ.ਸੀ.ਆਈ/ਡੀ.ਸੀ.ਆਈ ਦੀ ਮੰਜੂਰੀ ਪ੍ਰਾਪਤ ਹਨ, ਐਮ.ਬੀ.ਬੀ.ਐਸ/ਬੀ.ਡੀ.ਐਸ ਲਈ ਹੋਵੇਗਾ।
ਜਦਕਿ ਜੋ ਸੰਸਥਾਵਾਂ ਪਾਰਲਿਆਮੈਂਟ ਐਕਟ ਅਧਿਨ ਸਥਾਪਿਤ ਹਨ, ਏਮਸ/ਜ਼ਿਪਮਰ ਪੁਡੂਚੇਰੀ, ਉਹ ਨੀਟ ਯੂਜ਼ੀ ਵਿੱਚ ਇਸ ਸਾਲ ਭਾਗ ਨਹੀਂ ਲੈਣਗੀਆ।
ਵਿਜੈ ਗਰਗ ਨੇ ਅੱਗੋਂ ਦੱਸਦੇ ਕਿਹਾ ਕਿ ਪ੍ਰੀਖਿਆ ਆਯੋਜਿਤ ਕਰਨ ਤੋਂ ਇਲਾਵਾ ਸੀ.ਬੀ.ਐਸ.ਸੀ ਰਾਸ਼ਟਰੀ ਪੱਧਰ ਤੇ ਨਤੀਜਾ ਐਲਾਨ ਕਰੇਗਾ ਤੇ ਰੈਂਕ ਦੀ ਲਿਸਟ ਵੀ ਜ਼ਾਰੀ ਕਰੇਗਾ। ਇਹ ਸੂਚੀ ਸੰਚਾਲਕ- ਮੰਡਲ, ਜਨਰਲ ਆਫ਼ ਹੈਲਥ ਸਰਵਿਸ, ਨਵੀਂ ਦਿੱਲੀ ਭੇਜੀ ਜਾਵੇਗੀ। ਜੋ 15% ਰਾਸ਼ਟਰੀ ਪੱਧਰ ਤੇ ਸੀਟਾਂ ਲਈ ਕਾਊਂਸਲਿੰਗ ਕਰਨਗੇ ਅਤੇ ਰਾਜ ਪੱਧਰ ਤੇ ਸਟੇਟ ਕਾਊਂਸਲਿੰਗ ਅਧਿਕਾਰੀਆਂ ਨੂੰ ਦਾਖਲੇ ਲਈ ਇਹ ਸੂਚੀ ਭੇਜੀ ਜਾਵੇਗੀ।
ਪ੍ਰਤਿਯੋਗੀ ਦੀ ਉਮਰ ਦਾਖਲੇ ਸਮੇਂ 17 ਸਾਲ ਹੋਣੀ ਚਾਹੀਦੀ ਹੈ। ਜਨਰਲ ਵਰਗ ਦੇ ਵਿਦਿਆਰਥੀਆਂ ਲਈ ਉੱਪਰਲੀ ਉਮਰ ਹੱਦ 25 ਸਾਲ ਜੋ ਕਿ ਪ੍ਰੀਖਿਆ ਦਿਨ ਤੇ ਅਧਾਰਿਤ ਹੈ। ਪ੍ਰਤਿਯੋਗੀ ਨੀਟ ਲਈ 3 ਵਾਰ ਪ੍ਰੀਖਿਆ ਦੇ ਸਕਦਾ ਹੈ। ਸੂਚਨਾ ਬੁਲੇਟਿਨ ਅਨੁਸਾਰ ਇਹ ਕਿਹਾ ਗਿਆ ਸੀ ਕਿ ਜੋ ਵਿਦਿਆਰਥੀ ਤਿੰਨ ਵਾਰ ਇਹ ਪ੍ਰੀਖਿਆ ਦੇ ਚੁੱਕੇ ਹਨ, ਉਹ ਇਸ ਪ੍ਰੀਖਿਆ ਲਈ ਬੈਠਣ ਯੋਗ ਨਹੀਂ ਹੋਣਗੇ। ਪਰ ਸੀ.ਬੀ.ਐਸ.ਸੀ ਨੇ ਇਸ ਸੰਬੰਧ ਵਿੱਚ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ, ਭਾਰਤੀ ਸਰਕਾਰ ਤੇ 
ਐਮ.ਸੀ.ਆਈ ਨੇ ਇਹ ਸਪਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਵੱਲੋਂ ਏ.ਆਈ.ਪੀ.ਐਮ.ਟੀ
ਤੇ ਨੀਟ ਲਈ 2017 ਤੋਂ ਪਹਿਲਾਂ ਕੀਤੀ ਕੋਸ਼ਿਸ਼ ਨੂੰ ਪਹਿਲੀ ਕੋਸ਼ਿਸ਼ ਨਹੀਂ ਸਮਝਿਆ ਜਾਵੇਗਾ।
ਜੋ ਵਿਦਿਆਰਥੀ ਪਹਿਲਾਂ ਤਿੰਨ ਵਾਰ ਕੋਸ਼ਿਸ਼ ਦੀ ਸ਼ਰਤ ਕਾਰਨ ਫ਼ਾਰਮ ਨਹੀਂ ਭਰ ਸਕੇ ਸੀ, ਉਹ ਹੁਣ ਐਪਲੀਕੇਸ਼ਨ ਫ਼ਾਰਮ ਭਰ ਸਕਦੇ ਹਨ। 
ਵਿਜੈ ਗਰਗ ਨੇ ਅੱਗੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਸਕੂਲੀ ਸਿੱਖਿਆ ਪ੍ਰਾਪਤ ਕਰਨ  ਵਾਲੇ ਵਿਦਿਆਰਥੀ ਸਟੇਟ ਮੈਡੀਕਲ ਕਾਲਜ ਵਿੱਚ ਦਾਖਲਾ ਲੈਣਯੋਗ ਹੋਣਗੇ। ਜੇਕਰ ਉਹ ਰਾਸ਼ਟਰ ਪੱਧਰ ਦੀ ਮੈਰਿਟ ਸੂਚੀ ਵਿੱਚ ਅੰਕ ਹਾਸਲ ਕਰਦੇ ਹਨ ਤਾਂ ਅਜਿਹੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਦੇ ਡੋਮੀਸਾਇਲ(ਨਿਵਾਸ ਸਥਾਨ) ਸੰਬੰਧੀ ਕੁੱਝ ਜਰੂਰੀ ਕਾਗਜ਼ ਦਿਖਾਣੇ ਹੋਣਗੇ। ਡਾਈਰੈਕਟੋਰੇਟ (ਸੰਚਾਲਕ- ਮੰਡਲ) ਆਫ਼ ਮੈਡੀਕਲ ਐਜ਼ੂਕੇਸ਼ਨ, ਪੰਜਾਬ ਦੇ ਵੱਕਤਾ ਅਨੁਸਾਰ ਵਿਦਿਆਰਥੀ ਆਪਣਾ ਡੋਮੀਸਾਇਲ(ਨਿਵਾਸ ਸਥਾਨ) ਪੇਸ਼ ਕਰਨਗੇ।
ਦੂਸਰੇ ਰਾਜਾਂ/ਯੂਨੀਵਰਸਿਟੀ/ਸੰਸਥਾਵਾਂ ਅਧੀਨ ਚੱਲ ਰਹੇ ਮੈਡੀਕਲ ਕਾਲਜ ਦੇ ਵਿੱਚ ਦਾਖਲੇ ਸੰਬੰਧੀ ਕਾਊਂਸਲਿੰਗ ਲਈ ਸੰਬੰਧਿਤ ਅਧਿਕਾਰੀਆਂ ਵੱਲੋਂ ਜ਼ਾਰੀ ਕੀਤੇ ਨੋਟੀਫਿਕੇਸ਼ਨ ਅਧਾਰਿਤ ਦਾਖਲਾ ਵਿਧੀ ਹੋਵੇਗੀ।

Related Articles

Back to top button