ਸ਼ਹੀਦ ਭਗਤ ਸਿੰਘ ਦੇ ਅੰਤਿਮ ਪੱਤਰ ਦੇ ਮੂਲ ਸ਼ਬਦਾਂ ਨੂੰ ਗਲਤ ਲਿਖਣ ਖਿਲਾਫ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
ਸ਼ਹੀਦ ਭਗਤ ਸਿੰਘ ਦੀ ਮੂਲ ਹੱਥ ਲਿਖਤ ਵਿੱਚ ਹੇਰ ਫੇਰ ਕਰਨਾ ਉਹਨਾਂ ਦੀ ਵਿਚਾਰਧਾਰਾ ਖਿਲਾਫ ਕੋਜੀ ਸਾਜਿਸ਼ :- ਢਾਬਾਂ, ਛਾਂਗਾ ਰਾਏ
ਸ਼ਹੀਦ ਭਗਤ ਸਿੰਘ ਦੇ ਅੰਤਿਮ ਪੱਤਰ ਦੇ ਮੂਲ ਸ਼ਬਦਾਂ ਨੂੰ ਗਲਤ ਲਿਖਣ ਖਿਲਾਫ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
ਸ਼ਹੀਦ ਭਗਤ ਸਿੰਘ ਦੀ ਮੂਲ ਹੱਥ ਲਿਖਤ ਵਿੱਚ ਹੇਰ ਫੇਰ ਕਰਨਾ ਉਹਨਾਂ ਦੀ ਵਿਚਾਰਧਾਰਾ ਖਿਲਾਫ ਕੋਜੀ ਸਾਜਿਸ਼ :- ਢਾਬਾਂ, ਛਾਂਗਾ ਰਾਏ
ਫਿਰੋਜ਼ਪੁਰ 2 ਜੁਲਾਈ ( ) ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਵੱਲੋਂ 22 ਮਾਰਚ 1931 ਨੂੰ ਆਪਣੇ ਇਨਕਲਾਬੀ ਸਾਥੀਆਂ ਨੂੰ ਲਿਖੇ
ਅੰਤਿਮ ਪੱਤਰ ਦੇ ਮੂਲ ਸ਼ਬਦਾਂ ਨੂੰ ਗਲਤ ਢੰਗ ਨਾਲ ਲਿਖ ਕੇ ਉਸੈਨੀ ਵਾਲਾ ਵਿਖੇ ਸਟੀਲ ਦੀ ਪਲੇਟ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੰਭੀਰ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਕੀਤੀ। ਇਸ ਰੋਸ ਪ੍ਰਦਰਸ਼ਨ ਮੌਕੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੇ ਤਿੱਖਾ ਹਮਲਾ ਕਰਦਿਆਂ ਸਾਥੀ ਪਰਮਜੀਤ ਢਾਬਾ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਕੀਤੀ ਗਈ ਇਹ ਕੋਝੀ ਸਾਜਿਸ਼ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬਾਈ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਅੰਤਿਮ ਪੱਤਰ ਦੀਆਂ ਸਤਰਾਂ ਨਾਲ ਕੀਤੀ ਗਈ ਹੇਰ ਫੇਰ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਜੋ ਅੰਤਿਮ ਪੱਤਰ ਆਪਣੇ ਸਾਥੀਆਂ ਨੂੰ ਲਿਖਿਆ ਗਿਆ ਸੀ ਵਿੱਚ ਮੂਲ ਰੂਪ ਵਿਚ ਦਰਜ ਹੈ ਕਿ “… ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਹੋਵੇਗੀ। ” ਪਰ ਜਿਲਾ ਪ੍ਰਸ਼ਾਸਨ ਵੱਲੋਂ ਸਟੀਲ ਦੀ ਪਲੇਟ ਉੱਤੇ ਲਿਖੀਆਂ ਸਤਰਾਂ ਵਿੱਚ “ਸਾਮਰਾਜਵਾਦ” ਸ਼ਬਦ ਦੀ ਜਗ੍ਹਾ ਤੇ “ਸਮਾਜਵਾਦ” ਸ਼ਬਦ ਲਿਖਿਆ ਹੋਇਆ ਹੈ ਜਿਹੜਾ ਕਿ ਭਗਤ ਸਿੰਘ ਵੱਲੋਂ ਕਹੀਆਂ ਉਕਤ ਸਤਰਾਂ ਦੇ ਅਰਥ ਬਦਲ ਕੇ ਭਗਤ ਸਿੰਘ ਦੀ ਵਿਚਾਰਧਾਰਾ ਬਿਲਕੁਲ ਉਲਟ ਕਰ ਦਿੰਦਾ ਹੈ। ਸਬਾਈ ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੀ ਸਮਾਰਕ ਕੁਸੈਨੀ ਵਾਲਾ ਦੇਸ਼ ਪੱਧਰੀ ਨਹੀਂ ਬਲਕਿ ਕੌਮਾਂਤਰੀ ਪੱਧਰ ਤੇ ਇਤਿਹਾਸਿਕ ਸਥਾਨ ਹੈ ਜਿੱਥੇ ਹਰ ਸਾਲ ਲੱਖਾਂ ਸੈਲਾਨੀ ਅਤੇ ਸ਼ਹੀਦ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਇਸ ਜਗਹਾ ਤੇ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਇੱਥੋਂ ਇੱਕ ਨਵੀਂ ਰੌਸ਼ਨੀ ਲੈ ਕੇ ਜਾਂਦੇ ਹਨ ਪਰ ਇਸ ਇਤਿਹਾਸਿਕ ਸਥਾਨ ਤੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਵਿਗਾੜ ਕੇ ਲਿਖੇ ਬੋਰਡ ਉਹਨਾਂ ਤੇ ਗਲਤ ਪ੍ਰਭਾਵ ਪਾਉਣ ਦੇ ਹਨ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਗੁਮਰਾਹ ਕਰਨ ਲਈ ਇੱਕ ਸੋਚੀ ਸਮਝੀ ਸਾਜਿਸ਼ ਹੈ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਣੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਬੋਰਡਾਂ ਨੂੰ ਤੁਰੰਤ ਹਟਾ ਕੇ ਸ਼ਹੀਦਾਂ ਦੀਆਂ ਮੂਲ ਲਿਖਤਾਂ ਦੇ ਬੋਰਡ ਹਵਾਲਿਆਂ ਸਮੇਤ ਲਗਾਏ ਜਾਣ ਤਾਂ ਕਿ ਕੋਈ ਗੁਮਰਾਹ ਨਾ ਹੋ ਸਕੇ। ਆਗੂਆਂ ਨੇ ਸ਼ਹੀਦ ਭਗਤ ਸਿੰਘ ਨੂੰ ਪਿਆਰ ਕਰਨ ਵਾਲਿਆਂ ਅਤੇ ਇਨਕਲਾਬੀ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਹ ਕੋਈ ਸਹਿਬਨ ਗਲਤੀ ਨਹੀਂ ਬਲਕਿ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਖਿਲਾਫ ਇੱਕ ਸਾਜਿਸ਼ ਹੈ ਔਰ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਸਾਜਿਸ਼ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਗਲਤ ਬੋਰਡ ਤੁਰੰਤ ਨਾ ਹਟਾਇਆ ਗਿਆ ਤਾਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਛੇਤੀ ਹੀ ਇਹਦੇ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਆਗੂ ਗੁਰਦਿਆਲ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਫਿਰੋਜ਼ਪੁਰ ਦੇ ਆਗੂ ਪਰਮਜੀਤ ਸਿੰਘ, ਜਿਲ੍ਹਾ ਫਾਜ਼ਿਲਕਾ ਦੇ ਜਿਲ੍ਹਾ ਆਗੂ ਸੁਰਿੰਦਰ ਸਿੰਘ ਅਤੇ ਸਾਬਕਾ ਨੌਜਵਾਨ ਆਗੂ ਪ੍ਰੇਮ ਬਹਾਦਰ ਕੇ ਵਿਚ ਹਾਜ਼ਰ ਸਨ।