Ferozepur News

ਸੈਂਟਰ ਅਟਾਰੀ ਦੀਆਂ ਪ੍ਰਾਇਮਰੀ ਸਕੂਲ ਸੈਂਟਰ ਪੱਧਰੀ ਖੇਡਾਂ ਹੋਈਆ ਸੰਪੰਨ 

ਵਿਦਿਆਰਥੀਆਂ ਨੇ ਗੁਣਾਂ ਅਤੇ ਤਾਕਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ- ਸ਼੍ਰੀ ਰਾਜਨ ਨਰੂਲਾ 

ਸੈਂਟਰ ਅਟਾਰੀ ਦੀਆਂ ਪ੍ਰਾਇਮਰੀ ਸਕੂਲ ਸੈਂਟਰ ਪੱਧਰੀ ਖੇਡਾਂ ਹੋਈਆ ਸੰਪੰਨ
ਵਿਦਿਆਰਥੀਆਂ ਨੇ ਗੁਣਾਂ ਅਤੇ ਤਾਕਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ- ਸ਼੍ਰੀ ਰਾਜਨ ਨਰੂਲਾ
ਸੈਂਟਰ ਅਟਾਰੀ ਦੀਆਂ ਪ੍ਰਾਇਮਰੀ ਸਕੂਲ ਸੈਂਟਰ ਪੱਧਰੀ ਖੇਡਾਂ ਹੋਈਆ ਸੰਪੰਨ 
ਫਿਰੋਜ਼ਪੁਰ 27 ਅਗਸਤ, 2022: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਪੱਧਰ ਤੇ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਅਤੇ ਚੰਗੇ ਖਿਡਾਰੀਆਂ ਨੂੰ ਛੋਟੇ ਪੱਧਰ ਤੋਂ ਹੀ ਅੱਗੇ ਆਉਣ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸੈਂਟਰ ਅਟਾਰੀ ਦੇ 2 ਰੋਜ਼ਾ ਖੇਡ ਮੁਕਾਬਲੇ  ਸਰਕਾਰੀ ਪ੍ਰਾਇਮਰੀ ਸਕੂਲ ਮਸਤੇ ਕੇ ਹਿਠਾੜ ਵਿਖੇ ਕਰਵਾਏ ਗਏ। ਜਿਸ ਵਿਚ ਸੈਂਟਰ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਭਾਗ ਲਿਆ। ਇਹ ਖੇਡਾਂ ਸੈਂਟਰ ਹੈੱਡ ਟੀਚਰ ਸ਼੍ਰੀਮਤੀ ਮਨਜਿੰਦਰ ਕੌਰ ਦੀ ਰਹਿਨੁਮਾਈ ਵਿਚ ਹੋਈਆਂ ।
ਇਨ੍ਹਾਂ ਖੇਡਾਂ ਵਿਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ ਦੌੜਾਂ, ਲੰਬੀ ਛਾਲ ਕੁਸ਼ਤੀਆਂ, ਖੋ-ਖੋ ਕਬੱਡੀ, ਰੱਸਾ ਕੱਸੀ, ਬੈਡਮਿੰਟਨ, ਰੱਸੀ ਕੁੱਦਣਾ, ਜਿਮਨਾਸਟਿਕ, ਗੋਲਾ, ਰੱਸਾਕੱਸ਼ੀ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਇਨ੍ਹਾਂ ਖੇਡਾਂ ਵਿਚ ਭਾਗ ਲਿਆ ਅਤੇ ਆਪਣੇ ਗੁਣਾ ਤੇ ਤਾਕਤ ਦਾ ਪ੍ਰਦਰਸ਼ਨ ਕੀਤਾ। ਖੇਡਾਂ ਦੇ ਦੂਸਰੇ ਦਿਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-2 ਸ਼੍ਰੀ ਰਾਜਨ ਨਰੂਲਾ ਅਤੇ ਸ਼੍ਰੀ ਰਾਜੀਵ ਬਹਿਲ ਬੀ. ਐੱਮ.ਟੀ.ਪੜ੍ਹੋ ਪੰਜਾਬ ਪੜ੍ਹਓ ਪੰਜਾਬ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਪੁੱਜੇ, ਖੇਡਾਂ ਦੇ ਇਨਾਮ ਵੰਡ ਸਮਾਰੋਹ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਅਟਾਰੀ ਦੀਆਂ ਬੱਚੀਆਂ ਨੇ ਜੀ ਆਇਆ ਨੂੰ ਗੀਤ ਤੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਸਤੇ ਕੇ ਹਿਠਾੜ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ.
ਇਸ ਮੌਕੇ ਉਹਨਾਂ ਵਲੋਂ ਵੱਖ-ਵੱਖ ਈਵੈਟਸ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਨਮਾਨ ਪੱਤਰ ਦੇ ਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਸੈਂਟਰ ਦੇ ਸਾਰੇ ਅਧਿਆਪਕ ਸਾਹਿਬਾਨ ਨੇ ਬਹੁਤ ਸੁਚੱਜੇ ਢੰਗ ਨਾਲ ਲਗਾਈਆਂ ਡਿਊਟੀਆਂ ਨਿਭਾਈਆਂ ਅਤੇ ਇਹ ਸਕੂਲ ਖੇਡਾਂ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ । ਇਸ ਖੇਡ ਸਮਾਗਮ  ਵਿੱਚ ਬੀ.ਪੀ.ਈ.ਓ ਸ਼੍ਰੀ ਰਾਜਨ ਨਰੂਲਾ ਜੀ ਨੂੰ ਸਮੂਹ ਸੈਂਟਰ ਵਲੋਂ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ.
ਇਸ ਮੌਕੇ ਬੀ.ਪੀ.ਈ.ਓ ਰਾਜਨ ਨਰੂਲਾ ਅਤੇ ਸੈਂਟਰ ਹੈੱਡ ਟੀਚਰ ਅਟਾਰੀ ਮੈਡਮ ਮਨਜਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਦਿਆ ਪ੍ਰਾਪਤੀ ਦਾ ਸੁਨਹਿਰੀ ਮੌਕਾ ਹੈ। ਇਸੇ ਲਈ ਛੋਟੇ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰਕੇ ਜੀਵਨ ਵਿੱਚ ਸਫਲ ਹੋ ਸਕਣ ਪਰ ਪੜ੍ਹਾਈ ਕਰਨ ਲਈ ਤੰਦਰੁਸਤ ਸਰੀਰ ਦੀ ਲੋੜ ਹੁੰਦੀ ਹੈ। ਅਰੋਗ ਰਹਿਣ ਲਈ ਚੰਗੀ ਖ਼ੁਰਾਕ ਤੇ ਖੇਡਾਂ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ, ਉਹਨਾਂ ਕਿਹਾ  ਜਿੱਥੇ ਇਹ ਸਫ਼ਲਤਾ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਉੱਥੇ ਇਹਨਾਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਅਤੇ ਉਹਨਾਂ ਬਲਾਕ ਟੂਰਨਾਮੈਂਟ ਲਈ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਸਕੱਤਰ ਦੀ ਭੂਮਿਕਾ ਸਰਬਜੀਤ ਸਿੰਘ ਭਾਵੜਾ ਨੇ ਬਾਖੂਬੀ ਨਿਭਾਈ, ਇਸ ਮੌਕੇ ਮਹਿੰਦਰ ਸਿੰਘ ਸ਼ੈਲੀ, ਮੈਡਮ ਸੁਸ਼ੀਲ ਕੁਮਾਰੀ, ਸਰਬਜੀਤ ਸਿੰਘ ਭਾਵੜਾ, ਸੰਦੀਪ ਕੁਮਾਰ, ਮੈਡਮ ਸੁਖਵਿੰਦਰ ਕੌਰ,ਮੈਡਮ ਅਸ਼ੀਮਾਂ, ਮੈਡਮ ਰਜਨੀ ਬਾਲਾ,ਕੁਲਦੀਪ ਕੁਮਾਰ, ਮੈਡਮ ਨੀਸ਼ਾ ਰਾਣੀ ,ਸੁਰਿੰਦਰ ਕੰਬੋਜ਼ ,ਮੈਡਮ ਸੰਧਿਆ, ਮੈਡਮ ਦਵਿੰਦਰ ਕੌਰ,ਤਰਸੇਮ ਸਿੰਘ , ਲਖਵੀਰ ਸਿੰਘ, ਅਸ਼ੋਕ ਕੁਮਾਰ,ਵਿਕਾਸ ਸ਼ਰਮਾ, ਮੈਡਮ ਮੀਨਾ, ਮੈਡਮ ਰਜਨੀ ਮੈਡਮ ਬਲਜਿੰਦਰ ਕੌਰ,ਮੈਡਮ ਰਤਿੰਦਰ ਕੌਰ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button