Ferozepur News

ਸਵ. ਪੁਲਸ ਕਪਤਾਨ ਮਨਮਿੰਦਰ ਸਿੰਘ ਨੂੰ ਸਮਰਪਿਤ ਦੂਜਾ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਇਆ

ਫਿਰੋਜ਼ਪੁਰ 10 ਦਸੰਬਰ (): ਫਿਰੋਜ਼ਪੁਰ ਦੇ ਸਾਬਕਾ ਸੀਨੀਅਰ ਪੁਲਸ ਕਪਤਾਨ ਮਨਮਿੰਦਰ ਸਿੰਘ ਨੂੰ ਸਮਰਪਿਤ ਦੂਜਾ ਮੁਫਤ ਮੈਡੀਕਲ ਅਤੇ ਖੂਨਦਾਨ ਕੈਂਪ ਦਾ ਆਯੋਜਨ ਫਿਰੋਜ਼ਪੁਰ ਦੀ ਸਮਾਜ ਸੇਵੀ ਸੰਸਥਾ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਸਥਾਨਕ ਭਗਵਤੀ ਇਨਕਲੇਵ ਵਿਚ ਨਵ ਸਥਾਪਿਤ ਵਿਵੇਕਾਨੰਦ ਵਰਲਡ ਸਕੁਲ ਵਿਚ ਐਤਵਾਰ ਨੂੰ ਕੀਤਾ ਗਿਆ।

ਉਤਰ ਭਾਰਤ ਦੇ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ.ਅਵਤਾਰ ਸਿੰਘ ਦੀ ਅਗਵਾਈ ਵਿਚ ਮੈਡੀਕਲ ਕੈਂਪ ਦਾ ਉਦਘਾਟਨ ਐੱਸ ਸੁਧਾਕਰ, ਸੀਨੀਅਰ ਡਿਵੀਜ਼ਨਲ ਕਮਿਸ਼ਨਰ ਉਤਰ ਰੇਲਵੇ ਫਿਰੋਜ਼ਪੁਰ ਵੱਲੋਂ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਮਐੱਲਬੀ ਫਾਊਂਡੇਸ਼ਨ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਡਾ. ਅਵਤਾਰ ਸਿੰਘ ਵੱਲੋਂ ਅੱਜ ਪੰਜ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਸਰਜਰੀ ਕਰਨ ਦਾ ਐਲਾਣ ਕੀਤਾ ਹੈ, ਜਿਸ ਵਿਚ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੀ ਇਨ੍ਹਾਂ ਦਾ ਵੱਧ ਚੜ੍ਹ ਕੇ ਸਹਿਯੋਗ ਕਰੇਗੀ। ਇਸ ਮੌਕੇ ਸੁਧਾਕਰ ਨੇ ਆਪਣੇ ਸੰਬੋਧਨ ਵਿਚ ਐੱਮਐੱਲਬੀ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸਰਾਹਨਾ ਕੀਤੀ ਅਤੇ ਭਵਿੱਖ ਵਿਚ ਅਜਿਹੇ ਕਾਰਜ ਕਰਨ ਦੇ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਤੇ ਸਵ. ਮਨਮਿੰਦਰ ਸਿੰਘ ਦੀ ਮਾਤਾ ਸ਼੍ਰੀਮਤੀ ਹਰਜੀਤ ਕੌਰ ਅਤੇ ਧਰਮਪਤਨੀ ਸ਼੍ਰੀਮਤੀ ਕਰਮਜੀਤ ਕੌਰ, ਸਪੁੱਤਰ ਮਨਰਾਜ ਨੇ ਵੀ ਸ਼ਿਰਕਤ ਕੀਤੀ।

ਕੈਂਪ ਦੌਰਾਨ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਡਾ. ਸਨੇਹ ਪ੍ਰਭਾਕਰ, ਡਾ. ਅਧੀਸ਼ ਜੈਨ ਅਤੇ ਡਾ. ਪਰਵਿੰਦਰ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ। ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਕੈਂਪ ਵਿਚ ਨੌਜ਼ਵਾਨਾਂ ਵੱਲੋਂ ਵੱਧ ਚੜ੍ਹ ਕੇ ਖੂਨਦਾਨ ਕਰਕੇ ਸਵ. ਮਨਮਿੰਦਰ ਸਿੰਘ ਨੂੰ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ। ਇਸ ਮੌਕੇ ਡਾ. ਐਸਐੱਨ ਰੁਦਰਾ, ਅਮਰਜੀਤ ਸਿੰਘ ਭੋਗਲ, ਸੰਤੋਖ ਸਿੰਘ, ਅਭਿਸ਼ੇਕ ਅਰੋੜਾ, ਝਲਕੇਸ਼ਵਰ ਭਾਸਕਰ, ਪੁਨੀਤ ਸ਼ਰਮਾ, ਹਰਸ਼ ਅਰੋੜਾ, ਸ਼ਲਿੰਦਰ ਭੱਲਾ, ਅਮਿਤ ਧਵਨ, ਰਮਨਜੀਤ ਸਿੰਘ, ਡਾ. ਗੁਰਤੇਜ ਕੋਹਾਰਵਾਲਾ, ਸੁਰਿੰਦਰ ਗੋਇਲ, ਰਵਿੰਦਰ ਕਪਿਲ, ਕੁਲਦੀਪ ਭੁੱਲਰ, ਜਸਵਿੰਦਰ ਸਿੰਘ, ਅਮਿਤ ਸ਼ਰਮਾ ਆਦਿ ਹਾਜ਼ਰ ਸਨ।
 

Related Articles

Back to top button