Ferozepur News

ਸਵੀਡਨ ਵਿਚ ਸੰਸਥਾ 'ਦ ਵੀਕਾ' ‘ਵਲੋਂ ਇੰਟਰਨੈਸ਼ਨਲ ਹਫ਼ਤਾਵਾਰੀ ਮੈਗਜ਼ੀਨ ਲਾਂਚ  

gopiਫਿਰੋਜ਼ਪੁਰ 13 ਅਪਰੈਲ(ਏ.ਸੀ.ਚਾਵਲਾ) ਸਵੀਡਨ ਦੇ ਸ਼ਹਿਰ ਸਟੋਕੋਮ ਵਿਖੇ ਸੰਸਥਾ ‘&#39ਦ ਵੀਕਾ&#39 ਵਲੋਂ ਇਕ ਇੰਟਰਨੈਸ਼ਨਲ ਹਫ਼ਤਾਵਾਰੀ ਮੈਗਜ਼ੀਨ ਜੋ ਕਿ 3 ਭਾਸ਼ਾਵਾਂ ਵਿਚ ਅਪਲੋਡ ਹੋਇਆ ਕਰੇਗਾ ਨੂੰ ਲਾਂਚ ਕੀਤਾ ਗਿਆ । ਇਸ ਮੌਕੇ ਵੱਖ ਵੱਖ ਦੇਸ਼ਾ ਦੇ ਲੋਕਾਂ ਨੇ ਹਾਜ਼ਰੀ ਲਗਵਾਈ । ਇਸ ਮੌਕੇ ਮੈਗਜੀਨ ਦੀ ਸੰਪਾਦਕ ਡਾ. ਸੋਨੀਆ ਹੇਲਦੇਸਤਾਦ ਨੇ ਕਿਹਾ ਕਿ ਇਹ ਮੈਗਜ਼ੀਨ ਹਮੇਸ਼ਾ ਸੱਚ ਅਤੇ ਇਨਸਾਫ਼ ਲਈ ਖੜੇਗਾ। ਇਸ ਵਿਚ ਔਰਤਾਂ ਅਤੇ ਮਜਲੂਮਾਂ ਦੇ ਹੱਕਾਂ ਦੀ ਗੱਲ ਹਮੇਸ਼ਾ ਹੁੰਦੀ ਰਹੇਗੀ । ਉਨ•ਾਂ ਨੇ ਕਿਹਾ ਕਿ ਜਲਦ ਹੀ ਅਸੀਂ ਇਸ ਮੈਗਜ਼ੀਨ ਨੂੰ ਪਬਲਿਸ਼ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਾਂ । ਓਹਨਾਂ ਇਹ ਵੀ ਕਿਹਾ ਕਿ ਸੰਸਥਾ ‘ਦ ਵੀਕਾ‘ ਅਤੇ ਮੈਗਜ਼ੀਨ ਦੇ ਸਹਿਯੋਗ ਨਾਲ ਓਹ ਇੱਕ ਅੰਤਰਰਾਸ਼ਟਰੀ ਫੈਸ਼ਨ ਸੋਅ ਕਰਾਵਾਉਣ ਜਾ ਰਹੇ ਹਨ, ਜਿਸ ਦੇ ਆਡੀਸ਼ਨ 25 ਮਈ ਤੱਕ ਸੁਰੂ ਕੀਤੇ ਜਾਣਗੇ ਅਤੇ ਗਰਾਂਡ ਫੀਨਾਲੇ ਭਾਰਤ ਵਿਖੇ ਅਗਸਤ ਮਹੀਨੇ ਵਿੱਚ ਹੋਵੇਗਾ। ਇਸ ਸੋਅ ਦੀ ਓਪਨਿੰਗ ਐਸਿਡ ਅਟੈਕ ਤੋਂ ਪੀੜਤ ਕੁੜੀਆਂ ਤੋਂ ਕਰਵਾਈ ਜਾਵੇਗੀ ਅਤੇ ਪੀੜਿਤ ਕੁੜੀਆਂ ਇਸ ਸੋਅ ਦਾ ਖਾਸ ਹਿੱਸਾ ਹੋਣਗੀਆਂ। ਇਸ ਮੌਕੇ ਪਹੁੰਚੇ ਸੱਜਣਾਂ ਜਸਵਿੰਦਰ ਸਿੰਘ ਭਾਗੀਕੇ , ਸਤਵੀਰ ਕੌਰ ਭਾਗੀਕੇ, ਜੱਸੀ ਸਿੰਘ ਵਧਾਵਾ, ਮੈਗਨਸ ਹੈਲਦੇਸਤਾਦ, ਐਨੀਸ ਅਮੈਤਕਰ, ਅਨਾਮਿਕਾ ਸਿੰਘ , ਗਿੱਲ ਮਨਵੀਰ ਸਿੰਘ ਅਤੇ ਅਨੀਕਾ ਐਡਰਸਨ ਨੇ ਇਸ ਮੈਗਜ਼ੀਨ ਨੂੰ ਸਵੀਡਨ ਵਿੱਚ ਚੰਗਾ ਉਪਰਾਲਾ ਦੱਸਿਆ ਅਤੇ ਮੈਗਜ਼ੀਨ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਅਤੇ ਸਾਬਾਸ਼ ਦਿੱਤੀ ।

Related Articles

Back to top button