Ferozepur News

ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਦਲਿਤ ਭਾਈਚਾਰੇ ਨਾਲ ਵੀ ਕੀਤਾ ਮਜ਼ਾਕ : ਮੋਂਟੂ ਵੋਹਰਾ  

ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਦਲਿਤ ਭਾਈਚਾਰੇ ਨਾਲ ਵੀ ਕੀਤਾ ਮਜ਼ਾਕ : ਮੋਂਟੂ ਵੋਹਰਾ  

ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਦਲਿਤ ਭਾਈਚਾਰੇ ਨਾਲ ਵੀ ਕੀਤਾ ਮਜ਼ਾਕ : ਮੋਂਟੂ ਵੋਹਰਾ
– ਪਿੰਡ ਪੀਰਾਂ ਵਾਲਾ ਦੇ ਲੋਕਾਂ ਨੇ ਮੋਟੂ ਵੋਹਰਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਫਿਰੋਜ਼ਪੁਰ, 19 ਸਿਤੰਬਰ, 2021: ਨਜ਼ਦੀਕੀ ਪਿੰਡ ਪੀਰਾਂ ਵਾਲਾ ਵਿਖੇ ਪਿੰਡ ਨਿਵਾਸੀਆਂ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਭਾਰੀ ਇਕੱਠ ਕੀਤਾ ਗਿਆ, ਜਿਸ ਵਿੱਚ  ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਨੂੰ ਖ਼ਾਸ ਤੌਰ ‘ਤੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ । ਇਸ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ  ਵਿੱਚ ਚੀਨੂੰ ਕੱਕੜ, ਦਲਿਤ ਭਾਈਚਾਰੇ ਦੇ ਆਗੂ ਫਿਲਾਂ ਤੇ ਲੱਕੀ ਦੀ ਅਗਵਾਈ ਵਿੱਚ ਇੱਕ ਸੁਰ ਹੋ ਕੇ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ  ਰੋਹਿਤ ਵੋਹਰਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ । ਇਸ ਮੌਕੇ  ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਰੋਹਿਤ  ਵੋਹਰਾ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਸਮਰਥਨ ਦੇ ਧੰਨਵਾਦੀ ਹਨ ਅਤੇ ਉਹ ਪਿੰਡ ਵਾਸੀਆਂ ਨੂੰ  ਵਿਸ਼ਵਾਸ ਦੁਆਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਿੰਡ ਵਾਸੀਆਂ ਵੱਲੋਂ ਲਗਾਈਆਂ ਗਈਆਂ ਆਸਾਂ ਤੇ ਖਰਾ ਉਤਰਨਗੇ ।  ਵੋਹਰਾ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਲੋਕਾਂ ਨਾਲ ਝੂਠ ਫਰੇਬ ਕਰਕੇ ਕੋਝਾ ਮਜ਼ਾਕ ਕਰਦੇ ਹੋਏ ਸੱਤਾ ਹਾਸਲ ਕੀਤੀ ਸੀ ਅਤੇ ਖਾਸ ਕਰ  ਦਲਿਤ ਭਾਈਚਾਰੇ ਨਾਲ ਝੂਠ ਮਾਰ ਕੇ ਇੱਕ ਵੱਡਾ ਧੋਖਾ ਕੀਤਾ ਹੈ । ਵੋਹਰਾ ਨੇ ਕਿਹਾ ਕਿ ਕਾਂਗਰਸ ਨੇ  ਸੱਤਾ ਹਾਸਲ ਕਰਨ ਲਈ ਦਲਿਤ ਭਾਈਚਾਰੇ  ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ  ਪਰ ਸੱਤਾ ਹਾਸਲ ਕਰਨ ਤੋਂ ਲੈ ਕੇ ਅੱਜ ਤੱਕ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋਏ ਹਨ । ਉਨ੍ਹਾਂ ਕਿਹਾ ਕਿ  ਕਾਂਗਰਸ ਨੇ ਕੀਤੇ ਵਾਅਦੇ ਤਾਂ  ਪੂਰੇ ਕੀ ਕਰਨੇ ਸਨ ਬਲਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈਆਂ ਗਈਆਂ ਸਕੀਮਾਂ ਨੂੰ ਵੀ ਬੰਦ ਕਰ ਦਿੱਤੀਆਂ। ਵੋਹਰਾ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਫਿਰ ਵਾਅਦਾ ਕੀਤਾ ਹੈ ਕਿ  ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਬਿਜਲੀ ਮੁਫਤ ਆਦਿ  ਕਈ ਸਹੂਲਤਾਂ ਦਿੱਤੀਆਂ ਜਾਣਗੀਆਂ  । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ  ਅਤੇ ਹੋਰ ਨਵੀਆਂ ਉੱਠੀਆਂ ਪਾਰਟੀਆਂ ਦੇ ਝੂਠੇ ਲਾਰਿਆ ਵਿਚ ਨਾ ਆਉਣ । ਇਸ ਮੌਕੇ ਵਿਪਨ ਸਹਿਗਲ, ਕਾਕਾ ਸਹਿਗਲ, ਨੀਰਜ ਕੱਕੜ,   ਜੋਤੀ, ਹਰਜਿੰਦਰ ਘਾਰੂ, ਲਖਵਿੰਦਰ ਘਾਰੂ, ਕੁਲਦੀਪ ਸਿੰਘ, ਪ੍ਰਦੀਪ ਸਿੰਘ, ਤਰਸੇਮ ਬਾਬਾ, ਸੇਵਾ ਸਿੰਘ, ਜਸਵੰਤ ਸਿੰਘ,  ਗੁਰਪ੍ਰੀਤ ਸਿੰਘ, ਬੋਹੜ ਸਿੰਘ, ਭੋਲਾ, ਲਾਡੀ , ਪਿੱਪਲ ਸਿੰਘ, ਸੁਲੱਖਣ ਸਿੰਘ, ਪਲਵਿੰਦਰ ਸਿੰਘ , ਜਗਜੀਤ ਸਿੰਘ, ਗੋਬਿੰਦ, ਰੇਸ਼ਮ ਸਿੰਘ , ਸੁਖਜੀਤ ਸਿੰਘ, ਸ਼ਿੰਗਾਰਾ ਸਿੰਘ ਆਦਿ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button