Ferozepur News

ਉਰਦੂ ਆਮੋਜ਼ ਦੀਆਂ ਕਲਾਸਾਂ 1 ਜਨਵਰੀ 2016 ਤੋਂ ਸ਼ੁਰੂ ਹੋਣਗੀਆਂ :ਜ਼ਿਲ•ਾ ਭਾਸ਼ਾ ਅਫ਼ਸਰ

ਫ਼ਿਰੋਜ਼ਪੁਰ 17 ਦਸੰਬਰ  (ਏ.ਸੀ.ਚਾਵਲਾ ) ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ ਨਾਲ ਉੱਤਰੀ ਭਾਰਤ ਦੀ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀ ਲੋਕਾਂ ਨੂੰ ਤਹਿਜ਼ੀਬ ਅਤੇ ਸੁਹਜ ਮੁਹੱਈਆ ਕਰਵਾਉਣ ਵਾਲੀ ਉਰਦੂ ਭਾਸ਼ਾ ਨੂੰ ਪੰਜਾਬ ਵਿਚ ਹਰਮਨ ਪਿਆਰਾ ਬਣਾਉਣ ਲਈ ਵਿਭਾਗ ਵੱਲੋਂ ਉਰਦੂ ਸਿਖਾਉਣ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ। ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ  1 ਜਨਵਰੀ  2016 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਹ ਮੁਫ਼ਤ ਕਲਾਸਾਂ ਜ਼ਿਲ•ਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੇ ਦਫ਼ਤਰ (ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਬੀ ਬਲਾਕ ਦੂਜੀ ਮੰਜ਼ਿਲ ਕਮਰਾ ਨੰ:209) ਫ਼ਿਰੋਜ਼ਪੁਰ ਛਾਉਣੀ ਵਿਖੇ ਸ਼ਾਮ 5.15 ਵਜੇ ਤੋਂ 6.15 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਲਗਾਈਆਂ ਜਾਇਆ ਕਰਨਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਅਰਜ਼ੀ ਦਫ਼ਤਰ ਜ਼ਿਲ•ਾ ਭਾਸ਼ਾ ਅਫ਼ਸਰ ਤੋਂ ਉਪਲਬਧ ਨਿਰਧਾਰਿਤ ਪ੍ਰੋਫਾਰਮੇ ਉੱਪਰ ਭੇਜ ਸਕਦੇ ਹਨ। ਉਨ•ਾਂ ਦੱਸਿਆ ਕਿ ਨਵੀ ਕਲਾਸ ਦਾ ਦਾਖਲਾ 20 ਜਨਵਰੀ 2016 ਤੱਕ ਜਾਰੀ ਰਹੇਗਾ ਅਤੇ ਇਸ ਕੋਰਸ ਵਾਸਤੇ  ਦਾਖਲਾ ਫਾਰਮ ਇਸ ਦਫ਼ਤਰ ਤੋ ਮੁਫ਼ਤ ਉਪਲਬਧ ਹੋਣਗੇ।

Related Articles

Back to top button