Ferozepur News

ਸਕੂਲੀ ਬੱਚਿਆਂ ਨੂੰ ਗਰਮ ਜਰਸੀਆਂ ਅਤੇ ਸਟੇਸ਼ਨਰੀ ਵੰਡੀ

WP_20151214_10_57_29_Proਫਿਰੋਜ਼ਪੁਰ 14 ਦਸੰਬਰ (ਏ.ਸੀ.ਚਾਵਲਾ) ਸਥਾਨਕ ਮੱਖੂ ਗੇਟ ਸਥਿਤ ਸ਼੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਵਲੋਂ ਚਲਾਏ ਜਾ ਰਹੇ ਗੋਲਬਾਗ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਐਨ ਜੀ ਓਜ਼ ਕੋਆਰਡੀਨੇਸ਼ਨ ਕਮੇਟੀ ਬਲਾਕ ਫਿਰੋਜ਼ਪੁਰ ਦੇ ਪ੍ਰਧਾਨ ਇੰਦਰ ਸਿੰਘ ਗੋਗੀਆ ਦੀ ਅਗੁਵਾਈ ਵਿਚ ਸਕੂਲੀ ਬੱਚਿਆਂ ਨੂੰ ਗਰਮ ਜਰਸੀਆਂ ਅਤੇ ਸਟੇਸ਼ਨਰੀ ਵੰਡੀ ਗਈ। ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਜਗਜੀਤ ਸਿੰਘ ਕੋਛੜ ਹਾਜ਼ਰ ਹੋਏ। ਐਨ ਜੀ ਓਜ਼ ਦੇ ਆਹੁਦੇਦਾਰ ਏ ਸੀ ਚਾਵਲਾ, ਸੁਖਦੇਵ ਸਿੰਘ ਖਾਲਸਾ ਅਤੇ ਹਰੀਸ਼ ਮੌਗਾ ਨੇ ਸਕੂਲੀ ਬੱਚਿਆਂ ਨੂੰ ਆਪਣੀ ਪੜਾਈ ਮਿਹਨਤ ਅਤੇ ਲਗਨ ਨਾਲ ਕਰਨ, ਆਪਣੇ ਮਾਪਿਆਂ ਦਾ ਅਤੇ ਵੱਡਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਚਾਵਲਾ ਤੇ ਮੌਂਗਾ ਨੇ ਬੱਚਿਆਂ ਨੂੰ ਦੱਸਿਆ ਕਿ ਉਹ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਕਰਨ ਦਾ ਧਿਆਨ ਰੱਖਣ ਤਾਂ ਜੋ ਗੰਦਗੀ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਆਨੰਦ, ਹਰਵਿੰਦਰਜੀਤ ਸਿੰਘ, ਇੰਦਰ ਸਿੰਘ ਬੇਦੀ, ਮੁਖਤਿਆਰ ਸਿੰਘ, ਬਲਦੇਵ ਸਿੰਘ ਜੋਸਨ, ਰਣਜੀਤ ਸਿੰਘ ਸਹਿਗਲ, ਬਰਜਿੰਦਰ ਸਿੰਘ ਅਤੇ ਸਕੂਲ ਟੀਚਰ ਪਿੰਕੀ ਅਤੇ ਸਕੂਲੀ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ।

Related Articles

Check Also
Close
Back to top button