Ferozepur News

ਜ਼ਿਲ•ਾ ਪ੍ਰਸ਼ਾਸਨ ਵੱਲੋਂ ਕਿੱਤਾ ਮੁੱਖੀ ਕੋਰਸਾਂ ਲਈ ਸਿੱਖਿਆਰਥੀਆਂ ਦੀ ਇੰਟਰਵਿਊ ਸ਼ੁਰੂ

IMG-20160204-WA0005 (1)ਫਿਰੋਜਪੁਰ 4 ਫਰਵਰੀ (ਏ.ਸੀ.ਚਾਵਲਾ) ਅਨੁਸੂਚਿਤ ਜਾਤੀ ਦੇ ਬੇਰੁਜ਼ਗਾਰ ਲੜਕੇ/ਲੜਕੀਆਂ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ ਦੀ ਅਗਵਾਈ ਹੇਠ ਉਲੀਕੇ ਗਏ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ ਦੀ ਇੰਟਰਵਿਊ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿਖੇ ਹੋਵੇਗੀ ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫਿਰੋਜ਼ਪੁਰ ਦਫਤਰ ਦੇ ਨੁਮਾਇੰਦੇ ਸ਼੍ਰੀ ਰਮਨ ਦੀਪ ਸ਼ਰਮਾ, ਜ਼ਿਲ•ਾ ਪ੍ਰੋਗਰਾਮ ਅਫਸਰ, ਨੇ ਦੱਸਿਆ ਕਿ ਸਿੱਖਿਆਰਥੀਆਂ ਦੀ ਚੋਣ ਤੋਂ ਬਾਅਦ ਫੈਂਸੀ ਬੈਗ ਮੈਨੂਫੈਕਚਰਿੰਗ, ਬਿਊਟੀ ਕਲਚਰ, ਮੋਬਾਇਲ ਰਿਪੇਅਰ, ਏ.ਸੀ. ਰਿਪੇਅਰ ਅਤੇ ਇਲੈਕਟ੍ਰੀਸ਼ਨ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਹਰ ਟਰੇਡ ਵਿੱਚ 30 ਜ਼ਰੂਰਤਮੰਦ ਐਸ.ਸੀ. ਬੱਚਿਆਂ ਨੂੰ ਚੁਣਿਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਹਰ ਸਫਲ ਟਰੇਨੀ ਨੂੰ ਟ੍ਰੇਨਿੰਗ ਮਗਰੋਂ ਯੋਗ ਟੂਲ ਕਿਟ ਵੀ ਦਿੱਤੀ ਜਾਵੇਗੀ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਭਾਰਤ ਸਰਕਾਰ ਦੀ ਵਿਸ਼ੇਸ਼ ਕੇਂਦਰੀ ਸਹਾਇਤਾ ਅਧੀਨ ਬਲਾਕ ਗੁਰੂਹਰਸਹਾਏ ਵਿੱਚ ਮਿਤੀ: 5-2-2016 ਨੂੰ ਫੈਂਸੀ ਬੈਗ ਮੈਨੂਫੈਕਚਰਿੰਗ ਦੀ ਟ੍ਰੇਨਿੰਗ ਅਤੇ ਬਲਾਕ ਫਿਰੋਜ਼ਪੁਰ ਵਿੱਚ ਮਿਤੀ: 6-2-2016 ਨੂੰ ਫੈਂਸੀ ਬੈਗ ਮੈਨੂਫੈਕਚਰਿੰਗ, ਏ.ਸੀ. ਰਿਪੇਅਰ, ਮੋਬਾਇਲ ਰਿਪੇਅਰ ਦੀ ਟ੍ਰੇਨਿੰਗ ਲਈ ਇੰਟਰਵਿਊ ਲਈ ਜਾਵੇਗੀ। ਉਨ•ਾਂ ਦੱਸਿਆ ਕਿ ਜ਼ਰੂਰਤਮੰਦ ਐਸ.ਸੀ. ਬੱਚੇ ਤੈਅ ਮਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਤ ਦਸਤਾਵੇਜ਼ ਲੈ ਕੇ ਇੰਟਰਵਿਊ ਵਿੱਚ ਪਹੁੰਚਣ। ਸਫਲ ਉੱਦਮੀ ਨੂੰ ਟ੍ਰੇਨਿੰਗ ਉਪਰੰਤ ਆਪਣਾ ਛੋਟਾ ਰੋਜ਼ਗਾਰ ਚਲਾਉਣ ਵਾਸਤੇ ਬੈਂਕ ਪਾਸੋਂ ਵਿੱਤੀ ਸਹਾਇਤਾ ਲਈ ਵੀ ਮਦਦ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ  ਮੱਖੂ, ਜ਼ੀਰਾ ਅਤੇ ਘੱਲ ਖ਼ੁਰਦ ਬਲਾਕਾਂ ਦੇ ਸਿੱਖਿਆਰਥੀਆਂ ਦੀ ਚੋਣ ਚੁੱਕੀ ਹੈ  ਅਤੇ ਬਾਅਦ ਫੈਂਸੀ ਬੈਗ ਮੈਨੂਫੈਕਚਰਿੰਗ, ਬਿਊਟੀ ਕਲਚਰ, ਮੋਬਾਇਲ ਰਿਪੇਅਰ, ਏ.ਸੀ. ਰਿਪੇਅਰ ਅਤੇ ਇਲੈਕਟ੍ਰੀਸ਼ਨ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਹਰ ਟਰੇਡ ਵਿੱਚ 30 ਜ਼ਰੂਰਤਮੰਦ ਐਸ.ਸੀ. ਬੱਚਿਆਂ ਨੂੰ ਚੁਣਿਆ ਗਿਆ ਹੈ।  ਇਸ ਮੌਕੇ ਸੀਨੀਅਰ ਮੈਨੇਜਰ ਨਿਟਕੋਨ, ਪ੍ਰਿੰਸ ਗਾਂਧੀ ਅਤੇ ਮੈਡਮ ਪ੍ਰੀਤੀ  ਵੀ ਹਾਜ਼ਰ ਸਨ।

Related Articles

Back to top button