Ferozepur News

ਸ਼ਾਮਲਾਟ ਦੀ ਜ਼ਮੀਨ ਦੇ ਝਗੜੇ ਵਿਚ ਇਕ ਵਿਅਕਤੀ ਦੀ ਕੁੱਟਮਾਰ

quarrelਫਿਰੋਜ਼ਪੁਰ 7 ਅਕਤੂਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਪਿੰਡ ਛਾਂਗਾ ਰਾਏ ਉਤਾੜ ਵਿਖੇ ਸ਼ਾਮਲਾਟ ਵਾਲੀ ਸਾਂਝੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਇਕ ਦਰਜਨ ਦੇ ਕਰੀਬ ਲੋਕਾਂ ਖਿਲਾਫ 324, 323, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ. ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਪਿੰਡ ਛਾਂਗਾ ਰਾਏ ਉਤਾੜ ਦੇ ਰਹਿਣ ਵਾਲੇ ਪਲਕ ਸਿੰਘ ਪੁੱਤਰ ਸ਼ੇਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ•ਾਂ ਦਾ ਇਸੇ ਹੀ ਪਿੰਡ ਦੇ ਰਹਿਣ ਵਾਲੇ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ, ਬੂਟਾ ਸਿੰਘ ਪੁੱਤਰ ਬਿਸ਼ਨ ਸਿੰਘ, ਮੋਹਨ ਸਿੰਘ ਪੁੱਤਰ ਬਿਸ਼ਨ ਸਿੰਘ, ਕਰਨੈਲ ਸਿੰਘ ਪੁੱਤਰ ਬਿਸ਼ਨ ਸਿੰਘ, ਜਸਵੀਰ ਸਿੰਘ ਪੁੱਤਰ ਕਰਨੈਲ ਸਿੰਘ, ਜਰਨੈਲ ਸਿੰਘ ਪੁੱਤਰ ਬਿਸ਼ਨ ਸਿੰਘ, ਜੱਜ ਸਿੰਘ ਪੁੱਤਰ ਲਾਲ ਸਿੰਘ, ਵੀਨਾ ਰਾਣੀ ਪੁੱਤਰੀ ਕਰਨੈਲ ਸਿੰਘ, ਸੋਮਾ ਰਾਣੀ ਪਤਨੀ ਮੋਹਨ ਸਿੰਘ ਨਾਲ ਸ਼ਾਮਲਾਟ ਵਾਲੀ ਜ਼ਮੀਨ ਸਾਂਝੀ ਸੀ ਅਤੇ ਉਹ ਉਸ ਵਿਚੋਂ ਹਿੱਸਾ ਮੰਗਦਾ ਸੀ। ਪਲਕ ਸਿੰਘ ਨੇ ਦੱਸਿਆ ਕਿ ਇਸੇ ਰੰਜ਼ਿਸ਼ ਦੇ ਚੱਲਦਿਆਂ ਉਕਤ ਲੋਕ ਹਮਸਲਾਹ ਹੋ ਕੇ ਉਨ•ਾਂ ਨੇ ਉਸ ਦੀ ਕੁੱਟਮਾਰ ਕਰਕੇ ਜ਼ਖਮੀਂ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਐਸ. ਆਈ. ਵਿਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਪਲਕ ਸਿੰਘ ਦੇ ਬਿਆਨਾਂ ਤੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button