Ferozepur News

ਵਿਵੇਕਾਨੰਦ ਵਰਲਡ ਸਕੂਲ ਵਿਚ ਵਣ ਮਹਾਂ ਉਤਸਵ ਮਨਾਇਆ

ਫਿਰੋਜ਼ਪੁਰ 1 ਜੁਲਾਈ (): ਖੁਸ਼ਹਾਲ ਜੀਵਨ ਦੇ ਲਈ ਧਰਤੀ ਤੇ ਦਰਖੱਤਾ ਦਾ ਹੋਣਾ ਅਤੀ ਜ਼ਰੂਰੀ ਹੈ। ਹਰੇਕ ਇਨਸਾਨ ਨੂੰ ਆਪਣੇ ਜੀਵਨ ਕਾਲ ਵਿਚ ਇਕ ਪੌਦਾ ਨਾ ਕੇਵਲ ਲਗਾਉਣਾ ਹੈ ਬਲਕਿ ਉਸ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਲਾਇੰਸ ਕਲੱਬ ਫਿਰੋਜਪੁਰ ਦੇ ਪ੍ਰਧਾਨ ਅਮਰਜੀਤ ਸਿੰਘ ਭੋਗਲ ਨੇ ਸਥਾਨਕ ਵਿਵੇਕਾਨੰਦ ਵਰਲਡ ਸਕੂਲ ਵਿਚ ਵਣ ਮਹਾਂ ਉਤਸਵ ਮਨਾਉਂਦੇ ਹੋਏ ਕੀਤਾ। ਇਸ ਮੌਕੇ ਤੇ ਉਨ•ਾਂ ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਸਟਾਫ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਵਿਹੜੇ ਵਿਚ ਦਰਜਨਾਂ ਪੌਦੇ ਲਗਾਏ। ਇਸ ਮੌਕੇ ਤੇ ਸੀਨੀਅਰ ਲਾਇਨ ਲੀਡਰ ਵਿਨੋਦ ਅਗਰਵਾਲ ਅਤੇ ਇਕਬਾਲ ਸਿੰਘ ਛਾਬੜਾ ਨੇ ਵਾਤਾਵਰਨ ਵਿਚ ਵੱਧਦੇ ਹੋਏ ਪ੍ਰਦੂਸ਼ਨ ਅਤੇ ਆਰਥਿਕ ਚਿੰਤਾ ਪ੍ਰਗਟ ਕੀਤੀ ਅਤੇ ਪ੍ਰੇਰਿਤ ਕੀਤਾ ਕਿ ਸਾਡੇ ਉਜਵੱਲ ਭਵਿੱਖ ਦੇ ਲਈ ਜ਼ਰੂਰੀ ਹੈ ਕਿ ਅਸੀਂ ਵਾਤਾਵਰਨ ਦਿਸ ਨੂੰ ਬਣਾਏ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਈਆਂ। ਇਸ ਮੋਕੇ ਸ਼੍ਰੀਮਤੀ ਡਾਲੀ ਭਾਸਕਰ ਨੇ ਕਿਹਾ ਕਿ ਮਨੁੱਖ ਜੀਵਨ ਨੂੰ ਸੁਰੱਖਿਅਤ ਬਣਾਏ ਰੱਖਣ ਲਈ ਪੌਦੇ ਨਾ ਕੱਟੋ ਨਹੀਂ ਤਾਂ ਸਾਹ ਲੈਣਾ ਔਖਾ ਹੋਵੇਗਾ। ਇਸ ਮੌਕੇ ਲਾਇੰਸ ਕਲੱਬ ਦੇ ਮੈਂਬਰਜ਼ ਬਿੱਟੂ ਸਾਂਗਾ, ਵਿਨੋਦ ਅਗਰਵਾਲ, ਇਕਬਾਲ ਛਾਬੜਾ, ਨਿਰਮੋਲਖ ਸਿੰਘ, ਪਰਮਿੰਦਰ ਸਿੰਘ ਖਰਬੰਦਾ, ਆਰਕੇ ਗੋਇਲ ਅਤੇ ਗੌਰਵ ਸਾਗਰ ਭਾਸਕਰ ਹਾਜ਼ਰ ਸਨ। 

Related Articles

Back to top button