Ferozepur News

ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਦੀ ਵਿਸੇਸ਼ ਵੈਨ ਪਿੰਡਾਂ ਵਿਚ ਜਗਾਏਗੀ ਬੇਟੀ ਬਚਾਓ, ਬੇਟੀ ਪੜ•ਾਓ ਦੀ ਅਲਖ

dc FZR 13jpgਫਿਰੋਜ਼ਪੁਰ 6 ਜਨਵਰੀ (ਏ.ਸੀ.ਚਾਵਲਾ ) ਲੜਕਿਆ ਦੇ ਮੁਕਾਬਲੇ ਲੜਕੀਆਂ ਦਾ ਘੱਟ ਰਿਹਾ ਲਿੰਗ ਅਨੁਪਾਤ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹੈ ਜਿਸ ਨੂੰ ਬਰਾਬਰ ਕਰਨ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਮਿਲਕੇ ਹੰਭਲਾ ਮਾਰਨਾ ਚਾਹੀਦਾ ਹੈ। ਜ਼ਿਲ•ਾ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦੀ ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਤਹਿਤ ਇਸ ਮਾੜੇ ਤੇ ਨਿੰਦਣਯੋਗ ਵਰਤਾਰੇ ਨੂੰ ਰੋਕਣ ਲਈ ਜੰਗੀ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਪਹਿਲੋਂ ਹੀ ਪੂਰੇ ਜ਼ਿਲ•ੇ ਵਿਚ ਚੱਲ ਰਹੀ ਹੈ ਤੇ ਹੁਣ ਜ਼ਿਲ•ਾ ਪ੍ਰਸ਼ਾਸਨ ਵੱਲੋਂ ਵਿਸੇਸ਼ ਤੌਰ ਤੇ ਤਿਆਰ ਕੀਤੀ ਗਈ ਵੈਨ ਲਈ ਜ਼ਿਲ•ੇ ਦੇ ਉਨ•ਾਂ 20 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਲੜਕਿਆ ਦੇ ਮੁਕਾਬਲੇ ਲੜਕੀਆਂ ਦਾ  ਸਭ ਤੋਂ ਘੱਟ  ਲਿੰਗ ਅਨੁਪਾਤ ਹੈ। ਉਨ•ਾਂ ਕਿਹਾ ਕਿ ਇਸ ਵੈਨ ਵਿਚ ਵਧੀਆ ਪ੍ਰਾਜੈਕਟਰ, ਸਕਰੀਨ ਰਾਹੀ  ਇਨ•ਾਂ ਪਿੰਡਾਂ ਵਿਚ ਲੋਕਾਂ ਨੂੰ  ਫ਼ਿਲਮਾਂ ਵਿਖਾ ਕੇ ਕੰਨਿਆ ਭਰੂਨ ਹੱਤਿਆ ਦੇ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਮ ਲੋਕਾਂ ਤੇ ਸਕੂਲੀ ਵਿਦਿਆਰਥੀਆਂ ਨੂੰ  ਨੁੱਕੜ ਨਾਟਕਾਂ, ਸਕਿੱਟਾਂ ਰਾਹੀਂ ਵੀ ਜਾਗਰੂਕ ਕੀਤਾ ਜਾਵੇਗਾ। ਇਨ•ਾਂ ਸਾਰੇ 20 ਪਿੰਡਾਂ ਵਿਚ ਇਹ ਮੁਹਿੰਮ ਸਫਲਤਾਪੂਰਵਕ ਚਲਾਉਣ ਲਈ ਹਰੇਕ ਪਿੰਡ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਨ•ਾਂ ਜਾਗਰੂਕਤਾ ਪ੍ਰੋਗਰਾਮਾਂ ਸਮੇਂ ਆਮ ਲੋਕਾਂ ਤੋਂ ਇਲਾਵਾ  ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ, ਨੰਬਰਦਾਰ, ਸਕੂਲ ਮੁਖੀ ,ਆਸ਼ਾ ਵਰਕਰਾਂ , ਆਂਗਣਵਾੜੀ ਵਰਕਰਾਂ ਤੇ ਪੰਚਾਇਤ ਸਕੱਤਰ ਵੀ ਹਾਜ਼ਰ ਰਹਿਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਗਰੂਕਤਾ ਵੈਨ ਬਲਾਕ ਮੱਖੂ ਦੇ ਪਿੰਡ ਕੋਟ ਕਾਇਮ ਖਾਨ ਵਿਖੇ ਮਿਤੀ 11 ਜਨਵਰੀ 2016 ਨੂੰ ਸਵੇਰੇ 11.30 ਵਜੇ , ਪਿੰਡ  ਬੱਲ (ਮੁਬਾਰੇ ਵਾਲਾ) ਵਿਖੇ  ਸ਼ਾਮ 4.30 ਵਜੇ ,ਪਿੰਡ ਮਲੰਗ ਸ਼ਾਹ ਵਾਲਾ ਵਿਖੇ ਮਿਤੀ 12 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਚਾਂਗੀਆਂ (ਗੱਟਾ ਦਲੇਲ) ਵਿਖੇ  ਸ਼ਾਮ 04.30 ਵਜੇ , ਪਿੰਡ ਖਿਲਾਈ ( ਸਿਲ•ੇ ਵਿੰਡ ) ਵਿਖੇ ਮਿਤੀ 15 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਜੋਗੇ ਵਾਲਾ (ਮੂਸੇ ਵਾਲਾ) ਵਿਖੇ  ਸ਼ਾਮ 04.30 ਵਜੇ, ਬਲਾਕ ਜ਼ੀਰਾ ਦੇ ਪਿੰਡ ਬਘੇਲੇ ਵਾਲਾ ਵਿਖੇ ਮਿਤੀ  18 ਜਨਵਰੀ 2016 ਨੂੰ ਸਵੇਰੇ 11.30 ਵਜੇ, ਬਲਾਕ ਘੱਲ ਖ਼ੁਰਦ ਦੇ ਪਿੰਡ ਗੋਡੂਡ (ਵਲੂਰ) ਵਿਖੇ ਮਿਤੀ 18 ਜਨਵਰੀ 2016 ਨੂੰ ਸ਼ਾਮ 04.30 ਵਜੇ , ਪਿੰਡ ਮੋਹਕਮ ਖਾਂ ਵਾਲਾ ਵਿਖੇ ਮਿਤੀ 19 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਰੱਤਾ ਖੇੜਾ (ਬਾਜਾ ਕੋਤਵਾਲ) ਵਿਖੇ ਸ਼ਾਮ 04.30 ਵਜੇ, ਬਲਾਕ ਫ਼ਿਰੋਜਪੁਰ ਦੇ ਪਿੰਡ ਤੇਗ਼ਾ ਸਿੰਘ ਵਾਲਾ ਵਿਖੇ ਮਿਤੀ 20 ਜਨਵਰੀ 2016 ਨੂੰ ਸਵੇਰੇ 11.30 ਵਜੇ, ਟੱਲੀ ਸੈਦਾਂ ਸਾਹੁ  ਵਿਖੇ  ਸ਼ਾਮ 04.30 ਵਜੇ, ਪਿੰਡ ਰੋਡੇ ਵਾਲਾ ਵਿਖੇ ਮਿਤੀ 21 ਜਨਵਰੀ 2016 ਨੂੰ ਸਵੇਰੇ 11.30 ਵਜੇ, ਬਲਾਕ ਮਮਦੋਟ ਦੇ ਪਿੰਡ ਮੱਲਾ ਰਹਿਮ ਕੇ ਉਤਾੜ ਵਿਖੇ ਮਿਤੀ 21 ਜਨਵਰੀ 2016 ਨੂੰ ਸ਼ਾਮ 04.30 ਵਜੇ , ਪਿੰਡ ਕਾਲੂ ਰਾਈਆਂ ਉਤਾੜ ਵਿਖੇ ਮਿਤੀ 22 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਇਨਾਇਤ ਕੇ ਵਿਖੇ  ਸ਼ਾਮ 04.30 ਵਜੇ,  ਪਿੰਡ ਚੱਕ ਸਵਾਈ ਖ਼ੁਰਦ ਵਿਖੇ ਮਿਤੀ 28 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਫਾਰੂ ਵਾਲਾ ਵਿਖੇ  ਸ਼ਾਮ 04.30 ਵਜੇ ਅਤੇ ਬਲਾਕ ਗੁਰੂਹਰਸਹਾਏ ਦੇ ਪਿੰਡ ਚੂਹੜ ਖਿਲਚੀ  ਵਿਖੇ ਮਿਤੀ 29  ਜਨਵਰੀ 2016 ਨੂੰ ਸਵੇਰੇ 11.30 ਵਜੇ ਅਤੇ ਪਿੰਡ ਮੇਘਾ ਪੰਜਗਰਾਇ ਉਤਾੜ ਵਿਖੇ  ਸ਼ਾਮ 04.30 ਵਜੇ ਪੁੱਜੇਗੀ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਪਣਾ ਵੱਧ ਤੋਂ ਵੱਧ ਯੋਗਦਾਨ ਦੇਣ। ਇਸ ਜਾਗਰੂਕਤਾ ਵੈਨ ਨੂੰ 7 ਜਨਵਰੀ ਨੂੰ ਪਿੰਡ ਅਟਾਰੀ ਤੋਂ ਵਿਸ਼ੇਸ਼ ਸਮਾਰੋਹ ਵਿਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।

Related Articles

Back to top button