Ferozepur News

ਸ਼ਹਿਰ ਵਾਸੀਆਂ ਨੂੰ ਆਪਣੇ ਖ਼ਾਲੀ ਪਏ ਪਲਾਟਾਂ ਦੀ ਚਾਰ ਦੀਵਾਰੀ ਕਰਨ ਦੇ ਆਦੇਸ਼ ਖ਼ਾਲੀ ਪਲਾਂਟ ਦੀ ਚਾਰ ਦੀਵਾਰੀ ਨਾ ਕਰਨ ਤੇ ਹੋਵੇਗੀ ਕਾਰਵਾਈ:- ਈ.ਓ ਲੋਕਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ

ਫ਼ਿਰੋਜ਼ਪੁਰ 22 ਜੂਨ 2018 (Manish Bawa )  ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਚੰਗੀ ਸਿਹਤ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਦੇ ਹੁਕਮਾਂ ਅਨੁਸਾਰ ਦਫ਼ਤਰ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਆਪਣੇ ਖ਼ਾਲੀ ਪਏ ਪਲਾਟਾਂ ਦੀ ਚਾਰ ਦੀਵਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਆਮ ਦੇਖਣ ਵਿੱਚ ਮਿਲਦਾ ਹੈ ਕਿ ਕੁੱਝ ਸ਼ਹਿਰ ਵਾਸੀਆਂ ਵੱਲੋਂ ਆਪਣੀ ਰਿਹਾਇਸ਼ ਤੋ ਇਲਾਵਾ ਵੀ ਕੁੱਝ ਪਲਾਂਟ ਲੈਂਦੇ ਰੱਖੇ ਹੁੰਦੇ ਹਨ ਪਰ ਉਨ੍ਹਾਂ ਵੱਲੋਂ ਇਨ੍ਹਾਂ ਖ਼ਾਲੀ ਪਲਾਟਾਂ ਦੀ ਚਾਰ ਦੀਵਾਰੀ ਕਰਵਾਉਣ ਕਾਰਨ ਆਸ-ਪਾਸ ਦੇ ਲੋਕਾਂ ਵੱਲੋਂ ਜਿੱਥੇ ਹਨੇਰੇ-ਸਵੇਰੇ ਇਨ੍ਹਾਂ ਖ਼ਾਲੀ ਪਲਾਂਟਾਂ ਵਿਚ ਕੂੜਾ ਸੁੱਟਿਆ ਜਾਂਦਾ ਹੈ, ਉੱਥੇ ਇੰਨਾ ਖ਼ਾਲੀ ਪਲਾਂਟ ਅੰਦਰ ਘਾਹ, ਬੂਟੀ ਆਦਿ ਵੀ ਉੱਗ ਜਾਂਦੀ ਹੈ। ਜਿਸ ਨਾਲ ਜਿੱਥੇ ਇਹ ਦੇਖਣ ਵਿੱਚ ਬੁਰਾ ਲੱਗਦਾ ਹੈ, ਉੱਥੇ ਕਈ ਬਿਮਾਰੀ ਨੂੰ ਵੀ ਸੱਦਾ ਦਿੰਦਾ ਹੈ। ਉਨ੍ਹਾ ਦੱਸਿਆ ਕਿ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਜੇਕਰ ਇੰਨਾ ਪਲਾਂਟ ਅੰਦਰ ਪਾਣੀ ਖੜ੍ਹਾ ਹੋ ਜਾਂਦਾ ਹੈ ਤਾਂ ਮੱਛਰ ਦੀ ਪੈਦਾਵਾਰ ਵਿੱਚ ਵਾਧਾ ਵੀ ਹੋ ਸਕਦਾ ਹੈ ਅਤੇ ਇਸ ਨਾਲ ਮਲੇਰੀਆ/ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਸ਼੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ  ਦਫ਼ਤਰ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ  ਬਣਾਈਆਂ 2 ਟੀਮਾਂ ਰਾਹੀ ਸ਼ਹਿਰ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਖ਼ਾਲੀ ਪਏ ਬਿਨਾ ਚਾਰ ਦੀਵਾਰੀ ਦੇ ਪਲਾਂਟ ਮਾਲਕਾ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਨੋਟਿਸ ਜਾਰੀ ਹੋਣ ਉਪਰੰਤ ਪਲਾਟਾਂ ਦੀ ਚਾਰ ਦੀਵਾਰੀ ਕਰਨ ਲਈ 15 ਦਿਨਾ ਦਾ ਸਮਾ ਦਿੱਤਾ ਜਾ ਰਿਹਾ ਹੈ। ਇਸ ਤੋ ਇਲਾਵਾ ਸ਼ਹਿਰ ਅੰਦਰ 3-4 ਦਿਨ ਮੁਨਾਦੀ ਵੀ ਕਰਵਾਈ ਜਾਵੇਗੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਪਲਾਟਾਂ ਦੀ ਚਾਰ ਦੀਵਾਰੀ ਕਰਵਾਉਣ ਲਈ ਸੂਚਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ  ਜਿੰਨਾ ਪਲਾਂਟ ਮਾਲਕਾ ਨੂੰ ਨੋਟਿਸ ਜਾਰੀ ਹੋ ਜਾਣਗੇ ਉਸ ਤੋ 15-20 ਦਿਨਾ ਬਾਅਦ ਜੇਕਰ ਉਸ ਪਲਾਂਟ ਮਾਲਕ ਵੱਲੋਂ ਇਸ ਦੀ ਚਾਰ ਦੀਵਾਰੀ ਨਾ ਕੀਤੀ ਗਈ ਤਾਂ ਮਿਊਂਸੀਪਲ ਐਕਟ 1911 ਅਨੁਸਾਰ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋ ਜਲਦ ਆਪਣੇ ਖ਼ਾਲੀ ਪਲਾਂਟ ਦੀ ਚਾਰ ਦੀਵਾਰੀ ਕਰਵਾਉਣ ਅਤੇ ਪਲਾਂਟ ਨੂੰ ਜ਼ਮੀਨ ਲੈਵਲ ਤੇ ਪੱਧਰਾ ਰੱਖਣਾ ਤਾਂ ਕਿ ਇਸ ਨਾਲ ਨਾ ਤਾਂ ਲੋਕਾਂ ਦੁਆਰਾ ਇੱਥੇ ਕੂੜਾ ਸੁੱਟਿਆ ਜਾ ਸਕੇ ਤੇ ਨਾ ਹੀ ਬਰਸਾਤ ਦਾ ਪਾਣੀ ਖੜ੍ਹਾ ਹੋ ਸਕੇ।  ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਰਕਾਰ ਵੱਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਤੰਦਰੁਸਤ ਬਣਾਉਣ ਲਈ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਧ ਚੜ ਕੇ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
 
 

Related Articles

Back to top button