Ferozepur News

ਵਿਧਾਇਕ ਫਿਰੋਜ਼ਪੁਰ ਸ਼ਹਿਰੀ ਵੱਲੋਂ ਜ਼ਿਲ੍ਹੇ ਦੇ ਚਾਈਨਾ ਡੋਰ ਵਿਕਰੇਤਾਵਾਂ ਅਤੇ ਲੋਕਾਂ ਨੂੰ ਚਾਈਨਾ ਡੋਰ ਨਾ ਹੀ ਵੇਚਣ ਤੇ ਨਾ ਹੀ ਖਰੀਣ ਦੀ ਅਪੀਲ

ਵਿਧਾਇਕ ਫਿਰੋਜ਼ਪੁਰ ਸ਼ਹਿਰੀ ਵੱਲੋਂ ਜ਼ਿਲ੍ਹੇ ਦੇ ਚਾਈਨਾ ਡੋਰ ਵਿਕਰੇਤਾਵਾਂ ਅਤੇ ਲੋਕਾਂ ਨੂੰ ਚਾਈਨਾ ਡੋਰ ਨਾ ਹੀ ਵੇਚਣ ਤੇ ਨਾ ਹੀ ਖਰੀਣ ਦੀ ਅਪੀਲ

ਵਿਧਾਇਕ ਫਿਰੋਜ਼ਪੁਰ ਸ਼ਹਿਰੀ ਵੱਲੋਂ ਜ਼ਿਲ੍ਹੇ ਦੇ ਚਾਈਨਾ ਡੋਰ ਵਿਕਰੇਤਾਵਾਂ ਅਤੇ ਲੋਕਾਂ ਨੂੰ ਚਾਈਨਾ ਡੋਰ ਨਾ ਹੀ ਵੇਚਣ ਤੇ ਨਾ ਹੀ ਖਰੀਣ ਦੀ ਅਪੀਲ

  • ਲੋਕਾਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਨੂੰ ਚਾਈਨਾ ਡੋਰ ਮੁਕਤ ਕਰਨ ਵਿੱਚ ਸਹਿਯੋਗ ਦੇਣ ਲਈ ਕਿਹਾ

ਫਿਰੋਜ਼ਪੁਰ 14 ਅਕਤੂਬਰ, 2022

ਆਉਣ ਵਾਲੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਚਾਈਨਾ ਡੋਰ ਦੀ ਵਿੱਕਰੀ ਤੇ ਵਰਤੋ ਨੂੰ ਰੋਕਣ ਲਈ ਜ਼ਿਲ੍ਹੇ ਦੇ ਪਤੰਗ/ਡੋਰ ਵੇਚਣ ਵਾਲੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾ ਹੀ ਚਾਈਨਾ ਡੋਰ ਵੇਚਣ ਅਤੇ ਨਾ ਹੀ ਲੋਕ ਇਸ ਮਾਰੂ ਡੋਰ ਨੂੰ ਖਰੀਦਣ। ਉਨ੍ਹਾਂ ਪਤੰਗ/ਡੋਰ ਵੇਚਣ ਵਾਲੇ ਦੁਕਾਨਦਾਰਾਂ ਅਤੇ ਸਮੂਹ ਲੋਕਾਂ ਨੂੰ ਕਿਹਾ ਕਿ ਇਹ ਚਾਈਨਾ ਡੋਰ ਜਿੱਥੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਦੇ ਗਲ, ਨੱਕ ਤੇ ਕੰਨ ਕੱਟਦੀ ਹੈ, ਉੱਥੇ ਹੀ ਪੰਛੀਆਂ ਤੋਂ ਇਲਾਵਾ ਪਸ਼ੂਆਂ ਦਾ ਵੀ ਨੁਕਸਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਚਾਈਨਾ ਡੋਰ ਨਾਈਲਨ/ਪਲਾਸਟਿਕ (ਕੱਚ ਦੇ ਪਾਊਡਰ) ਦੀ ਬਣੀ ਹੁੰਦੀ ਹੈ। ਇਹ ਡੋਰ ਨਾ ਹੀ ਗਲਣਯੋਗ ਤੇ ਨਾ ਹੀ ਟੁੱਟਣਯੋਗ ਹੁੰਦੀ ਹੈ।

ਉਨ੍ਹਾਂ ਸਮੂਹ ਪਤੰਗ/ਡੋਰ ਵਿਕ੍ਰੇਤਾਵਾਂ ਨੂੰ ਕਿਹਾ ਕਿ ਸਾਡਾ ਸਾਰਿਆਂ ਦਾ ਵੀ ਦੇਸ਼ ਦੇ ਨਾਗਰਿਕ ਹੋਣ ਕਰਕੇ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਚਾਈਨਾ ਡੋਰ ਨੂੰ ਖ਼ਤਮ ਕਰੀਏ ਤੇ ਮਨੁੱਖਤਾ ਤੇ ਜਾਨਵਰਾਂ ਨੂੰ ਇਸ ਨਾਲ ਹੋਣ ਵਾਲੀਆਂ ਘਟਨਾਵਾਂ ਤੋ ਬਚਾਈਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਸੁਧਾਰਨ ਲਈ ਇਸ ਨੂੰ ਨਾ ਵੇਚੀਏ, ਅਸੀਂ ਸਾਰੇ ਰਲ ਕੇ ਹੀ ਇਸ ਡੋਰ ਦੀ ਵਿੱਕਰੀ ਤੇ ਰੋਕ ਲਗਾ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਦਾ ਸਟਾਕ ਕਰੇਗਾ ਜਾਂ ਉਸ ਕੋਲੋ ਇਹ ਡੋਰ ਫੜੀ ਗਈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਰੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਚਾਈਨਾ ਡੋਰ ਤੋ ਮੁਕਤ ਰੱਖੀਏ । ਉਨ੍ਹਾਂ ਕਿਹਾ ਕਿ ਦੁਕਾਨਦਾਰ ਭਵਿੱਖ ਵਿੱਚ ਵੀ ਇਹ ਡੋਰ ਨਾ ਹੀ ਖਰੀਦਣ ਅਤੇ ਨਾ ਹੀ ਵੇਚਣ ਇਸ ਦਾ ਮੁਕੰਮਲ ਬਾਈਕਾਟ ਕਰਕੇ ਜ਼ਿਲ੍ਹੇ ਨੂੰ ਚਾਈਨਾ ਡੋਰ ਮੁਕਤ ਬਣਾਈਏ।

Related Articles

Leave a Reply

Your email address will not be published. Required fields are marked *

Back to top button