Ferozepur News

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ 1 ਸਤੰਬਰ ਤੋ:-ਜ਼ਿਲ੍ਹਾ ਚੋਣ ਅਫ਼ਸਰ 

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ 1 ਸਤੰਬਰ ਤੋ:-ਜ਼ਿਲ੍ਹਾ ਚੋਣ ਅਫ਼ਸਰ 

ਯੋਗ ਵੋਟਰ ਇਸ ਪ੍ਰੋਗਰਾਮ ਤਹਿਤ ਵੋਟਰ ਸੂਚੀ ਵਿਚ ਆਪਣੇ ਵੇਰਵਿਆਂ ਦੀ ਪੜਤਾਲ 'ਵੋਟਰ ਹੈਲਪ ਲਾਈਨ ' ਮੋਬਾਈਲ ਐਪ, ਐਨ.ਵੀ.ਐਸ.ਵੀ ' ਪੋਰਟਲ' ਤੇ ਕਰ ਸਕਦੇ ਹਨ

ਫਿਰੋਜ਼ਪੁਰ 31 ਅਗਸਤ 2019 ( ) ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ) 1 ਸਤੰਬਰ ਤੋ 30 ਸਤੰਬਰ 2019 ਤੱਕ ਚਲਾਇਆ ਜਾ ਰਿਹਾ ਹੈ। 1 ਸਤੰਬਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਪੱਧਰ ਤੇ ਈ.ਆਰ.ਓਜ਼ ਵੱਲੋਂ ਚੋਣ ਹਲਕਾ ਪੱਧਰ ਤੇ ਅਤੇ ਬੀ.ਐਲ.ਓਜ਼ ਵੱਲੋਂ ਬੂਥ ਪੱਧਰ ਤੇ ਈ.ਵੀ.ਪੀ ਨੂੰ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ.ਚੰਦਰ ਗੈਂਦ ਨੇ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਇਲੈੱਕਸ਼ਨ ਤਹਿਸੀਲਦਾਰ ਸ੍ਰੀ.ਚਾਂਦ ਪ੍ਰਕਾਸ਼ ਵੀ ਹਾਜਰ ਸਨ। 
ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਕਿਹਾ ਕਿ ਲਾਂਚ ਹੋਣ ਹੋਣ ਤੋ ਬਾਅਦ ਆਪਣੇ ਖੇਤਰ ਦੀ ਹੱਦ ਅੰਦਰ ਆਉਂਦੇ ਸਮੂਹ ਦਫ਼ਤਰਾਂ, ਕਾਰਪੋਰੇਸ਼ਨਾਂ, ਕਮੇਟੀਆਂ, ਸਕੂਲਾਂ ਦੇ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਸਰਟੀਫਿਕੇਟ ਪ੍ਰਾਪਤ ਕੀਤੇ ਜਾਣਗੇ ਕਿ ਉਨ੍ਹਾਂ ਐਨ.ਵੀ.ਐਸ.ਪੀ ਪੋਰਟਲ ਤੇ ਜਾਂ ਮੋਬਾਈਲ ਐਪ ਰਾਹੀ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਵੈਰੀਫਾਈ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਯੋਗ ਨਾਗਰਿਕ/ਵੋਟਰ ਇਸ ਪ੍ਰੋਗਰਾਮ ਤਹਿਤ ਵੋਟਰ ਸੂਚੀ ਵਿਚ ਆਪਣੇ ਵੇਰਵਿਆਂ ਦੀ ਪੜਤਾਲ  'ਵੋਟਰ ਹੈਲਪ ਲਾਈਨ ' ਮੋਬਾਈਲ ਐਪ, ਐਨ.ਵੀ.ਐਸ.ਵੀ ' ਪੋਰਟਲ' ਤੇ ਕਰ ਸਕਦੇ ਹਨ। ਇਸ ਤੋ ਇਲਾਵਾ ਸਰਕਾਰੀ ਸ਼ਨਾਖ਼ਤੀ ਕਾਰਡ, ਪਾਸਪੋਰਟ, ਰਾਸ਼ਨ ਕਾਰਡ, ਅਧਾਰ ਕਾਰਡ, ਬੈਕ ਪਾਸ ਬੁੱਕ, ਕਿਸਾਨ ਸ਼ਨਾਖ਼ਤੀ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦਸਤਾਵੇਜ਼ ਜਮ੍ਹਾ ਕਰਵਾ ਕੇ ਆਪਣੇ ਵੇਰਵਿਆਂ ਦੀ ਪ੍ਰਮਾਣਿਕਤਾ ਚੈੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੇਰਵੇ ਦਰੁੱਸਤ ਕਰਵਾਉਣ, ਰਿਹਾਇਸ਼ ਛੱਡ ਚੁੱਕੇ ਜਾਂ ਮ੍ਰਿਤਕ ਵੋਟਰਾਂ ਦੀ ਸੂਰਤ ਵਿਚ ਅਤੇ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਸਬੰਧਤ ਫਾਰਮ ਨੰਬਰ-8,7 ਅਤੇ ਫਾਰਮ ਨੰਬਰ -6 ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਟੋਮੈਟਿਕ ਫਾਰਮ ਜਨਰੇਟ ਕਰਨ ਦੀ ਸੁਵਿਧਾ 'ਵੋਟਰ ਹੈਲਪ ਲਾਈਨ ' ਮੋਬਾਈਲ ਐਪ, ਐਨ.ਵੀ.ਐਸ.ਵੀ ' ਪੋਰਟਲ' ਤੇ ਮੁਹੱਈਆ ਕਰਵਾਈ ਜਾ ਰਹੀ ਹੈ। 
ਇਸ ਤੋ ਇਲਾਵਾ ਜਿਲ੍ਹੇ ਦੇ ਕਾਮਨ ਸਰਵਿਸ ਸੈਂਟਰਾਂ ਤੇ ਵੀ ਇਹ ਸੇਵਾਵਾਂ ਉਪਲਬੱਧ ਹੋਣਗੀਆਂ। ਸ੍ਰੀ.ਚੰਦਰ ਗੈਂਦ ਨੇ ਦੱਸਿਆ ਕਿ ਆਮ ਪਬਲਿਕ ਵੱਲੋਂ ਪ੍ਰਮਾਣਿਕਤਾ ਦੌਰਾਨ ਜੋ ਵੇਰਵੇ ਦਿੱਤੇ ਗਏ ਹੋਣਗੇ, ਉਨ੍ਹਾਂ ਦੀ ਪੜਤਾਲ ਬੀ.ਐਲ.ਓ ਵੱਲੋਂ 1 ਸਤੰਬਰ ਤੋ 15 ਅਕਤੂਬਰ 2019 ਤੱਕ ਘਰ-ਘਰ ਜਾਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਵੱਲੋਂ ਵੇਰਵੇ ਨਹੀ ਦਿੱਤੇ ਗਏ ਹੋਣਗੇ, ਉਨ੍ਹਾਂ ਵੋਟਰਾਂ ਦੇ ਵੇਰਵੇ ਵੀ ਇਸ ਸਮੇਂ ਦੌਰਾਨ ਬੀ.ਐਲ.ਓਜ਼ ਵੱਲੋਂ ਪ੍ਰਾਪਤ ਕੀਤੇ ਜਾਣਗੇ। ਇਸ ਤੋ ਇਲਾਵਾ ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿਚ ਸ਼ਾਮਲ ਨਹੀ ਹਨ, ਮ੍ਰਿਤਕ ਅਤੇ ਰਿਹਾਇਸ਼ ਛੱਡ ਚੁੱਕੇ ਵੋਟਰਾਂ ਦੇ ਵੇਰਵੇ ਵੀ ਇਕੱਤਰ ਕੀਤੇ ਜਾਣਗੇ। 

 

Related Articles

Back to top button