Ferozepur News

ਵਧੀਕ ਡਾਇਰੈਕਟਰ ਸਿਹਤ ਨੇ ਕੀਤਾ ਸਿਵਲ ਹਸਪਤਾਲ ਵਿੱਚ ਨਵੀ ਬਣੀ ਮਾਇਕਰੋਬਾਇਲੋਜੀ ਲੈਬਾਰਟਰੀ ਦਾ ਉਦਘਾਟਨ

ਵਧੀਕ ਡਾਇਰੈਕਟਰ ਸਿਹਤ ਨੇ ਕੀਤਾ ਸਿਵਲ ਹਸਪਤਾਲ ਵਿੱਚ ਨਵੀ ਬਣੀ ਮਾਇਕਰੋਬਾਇਲੋਜੀ ਲੈਬਾਰਟਰੀ ਦਾ ਉਦਘਾਟਨ
New Lab in Civil Hospital FZR
ਫ਼ਿਰੋਜ਼ਪੁਰ 24 ਜੁਲਾਈ ( ) ਸਿਹਤ ਵਿਭਾਗ ਦੇ ਇਟੈਗਰੇਟਿਡ ਡਜ਼ੀਜ ਸਰਵਲੈਂਸ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਨਵੀ ਬਣੀ ਮਾਇਕਰੋਬਾਇਲੋਜੀ ਲੈਬਾਰਟਰੀ ਦਾ ਉਦਘਾਟਨ ਡਾ ਗੁਲਸ਼ਨ ਰਾਏ ਐਡੀਸ਼ਨਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵੱਲੋਂ ਕੀਤਾ ਗਿਆ ।
ਡਾ ਗੁਲਸ਼ਨ ਰਾਏ ਵੱਲੋਂ ਸਿਵਲ ਹਸਪਤਾਲ ਦੇ ਗਾਇਨੀ ਵਾਰਡ, ਮੇਲ ਵਾਰਡ, ਫੀਮੇਲ ਵਾਰਡ ਅਤੇ ਐਮਰਜੈਂਸੀ ਵਾਰਡਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਹਸਪਤਾਲ ਵਿੱਚ ਦਾਖਲ ਮਰੀਜ਼ਾ ਦਾ ਹਾਲ-ਚਾਲ ਅਤੇ ਹਸਪਤਾਲ ਦੀਆਂ ਸੇਵਾਵਾਂ ਬਾਰੇ ਪੁੱਛਿਆ ਗਿਆ। ਡਾ ਗੁਲਸ਼ਨ ਰਾਏ ਵੱਲੋਂ ਹਸਪਤਾਲ ਦੇ ਸਮੂਹ ਸਟਾਫ਼ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋ ਪਹਿਲਾਂ ਉਨ੍ਹਾਂ ਵੱਲੋਂ ਦਫ਼ਤਰ ਸਿਵਲ ਸਰਜਨ ਫਿਰੋਜਪੁਰ ਵਿਖੇ ਜ਼ਿਲ੍ਹੇ ਵਿੱਚ ਤਾਇਨਾਤ ਸਾਰੇ ਪ੍ਰੋਗਰਾਮ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੇ ਵਿਭਾਗੀ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਆਮ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ।
ਡਾ ਪ੍ਰਦੀਪ ਚਾਵਲਾ  ਸਿਵਲ ਸਰਜਨ ਫਿਰੋਜਪੁਰ ਨੇ ਇਸ ਮੌਕੇ ਦੱਸਿਆ ਕਿ ਇਸ ਮਾਇਕਰੋਬਾਇਲੋਜੀ ਲੈਬਾਰਟਰੀ ਵਿੱਚ ਡੇਂਗੂ ਅਤੇ ਚਿਕਨਗੁਨੀਆ ਬਿਮਾਰੀਆਂ ਦੇ ਟੈਸਟ ਮੁਫ਼ਤ ਵਿੱਚ ਕੀਤੇ ਜਾਂਦੇ ਹਨ। ਬੈਕਟੀਰੀਅਲ ਅਤੇ ਫੰਗਲ ਕਲਚਰ ਆਦਿ ਦੇ ਟੈਸਟ ਸਰਕਾਰੀ ਰੇਟਾਂ ਤੇ ਉਪਲਬਧ ਹਨ। ਪਹਿਲਾ ਲੋਕਾ ਨੂੰ ਇਹ ਟੈਸਟ ਕਰਾਉਣ ਲਈ ਪ੍ਰਾਈਵੇਟ ਲੈਬਾਰਟਰੀ ਵਿੱਚ ਜਾਣਾ ਪੈਂਦਾ ਸੀ । ਇਸ ਮਾਇਕਰੋਬਾਇਲੋਜੀ ਲੈਬਾਰਟਰੀ ਤੋ ਫਿਰੋਜਪੁਰ ਜ਼ਿਲ੍ਹੇ ਦੇ ਆਮ  ਨੂੰ ਸਸਤੀਆਂ, ਵਧੀਆ ਅਤੇ ਸੁਚੱਜੀਆਂ ਸਿਹਤ ਸੁਵਿਧਾਵਾਂ ਦਾ ਲਾਭ  ਮਿਲੇਗਾ । ਇਸ ਦੇ ਨਾਲ ਹੀ ਸਿਵਲ ਸਰਜਨ ਨੇ ਪ੍ਰਾਈਵੇਟ ਸੰਸਥਾਵਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸੰਸਥਾ ਵਿੱਚ ਆਉਣ ਵਾਲੇ ਡੇਂਗੂ ਅਤੇ ਚਿਕਨਗੁਨੀਆਂ ਦੇ ਸ਼ੱਕੀ ਕੇਸਾਂ ਨੂੰ ਕੰਨਫਰਮ (ਪੱਕਾ) ਟੈਸਟ ਕਰਵਾਉਣ ਲਈ ਇਸ ਲੈਬ ਵਿੱਚ ਭੇਜਣ । ਇਸ ਮੌਕੇ ਤੇ ਡਾ ਕਮਲ ਅਰੋੜਾ, ਡਾ ਆਸ਼ੂਤੋਸ਼ ਤਲਵਾੜ, ਡਾ ਗੁਰਮੇਜ਼ ਰਾਮ ਗੋਰਾਇਆ,  ਸ੍ਰੀ ਗੁਰਵਿੰਦਰ ਸਿੰਘ (ਮਾਇਕਰੋਬਾਇਲੋਜਿਸ਼ਟ), ਸਿਵਲ ਹਸਪਤਾਲ ਦੇ ਸਮੂਹ ਮੈਡੀਕਲ ਅਫ਼ਸਰ, ਅਤੇ ਸਟਾਫ਼ ਹਾਜਰ ਸੀ।

Related Articles

Back to top button