Ferozepur News

34ਵੀਂ ਮਹੀਨਾਵਾਰ ਬੱਸ ਮਾਤਾ ਚਿੰਤਪੁਰਨੀ, ਜਵਾਲਾ ਜੀ ਦੇ ਦਰਸ਼ਨਾਂ ਲਈ ਰਵਾਨਾ

21FZR02ਫਿਰੋਜ਼ਪੁਰ 21 ਨਵੰਬਰ (ਏ.ਸੀ.ਚਾਵਲਾ) ਧਰਮ ਜਾਗਰਣ ਬਲੱਡ ਸੋਸਾਇਟੀ ਫਿਰੋਜ਼ਪੁਰ ਸ਼ਹਿਰ ਵਲੋਂ ਅੱਜ ਸਵੇਰੇ ਆਪਣੀ 34ਵੀਂ ਮਹੀਨਾਵਾਰ ਬੱਸ ਮਾਤਾ ਚਿੰਤਪੁਰਨੀ, ਜਵਾਲਾ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤੀ। ਸੋਸਾਇਟੀ ਦੇ ਪ੍ਰਧਾਨ ਸੰਨੀ ਸ਼ਰਮਾ ਦੀ ਦੇਖ ਰੇਖ ਵਿਚ ਬੱਸ ਨੂੰ ਪ੍ਰਧਾਨ ਰੋਟਰੀ ਕਲੱਬ ਲਵਕੇਸ਼ ਕੱਕੜ ਅਤੇ ਪ੍ਰਦੀਪ ਬਿੰਦਰਾ ਨੇ ਇਸ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਦੂਜੇ ਅਹੁਦੇਦਾਰਾਂ ਪਵਨ ਭਾਟੀਆ, ਵਰੁਣ, ਵਿਪੁਲ ਨਾਰੰਗ, ਰੋਹਿਤ, ਜੀਵਨ, ਬਿੱਟੂ ਗੁਲਾਟੀ, ਮੋਨੂੰ ਭੱਲਾ, ਕਰਨ ਅਤੇ ਬਿੱਟੂ ਸ਼ਰਮਾ ਨੇ ਆਖਿਆ ਕਿ ਇਹ ਮਹੀਨਾਵਾਰ ਬੱਸ ਸ਼ਾਮ ਨੂੰ ਮਾਤਾ ਜਵਾਲਾ ਜੀ ਦੇ ਮੰਦਰ ਵਿਖੇ ਭਗਤਾਂ ਨੂੰ ਦਰਸ਼ਨ ਕਰਵਾਉਣ ਉਪਰੰਤ ਰਾਤ ਨੂੰ ਚਿੰਤਪੁਰਨੀ ਵਿਖੇ ਰੁਕੇਗੀ ਅਤੇ ਚਿੰਤਪੁਰਨੀ ਦੇ ਮੰਦਰ ਵਿਚ ਭਗਤਾਂ ਨੂੰ ਦਰਸ਼ਨ ਕਰਾਉਣ ਉਪਰੰਤ ਸਵੇਰੇ ਉਥੋਂ ਚੱਲਣ ਉਪਰੰਤ ਰਸਤੇ ਵਿਚ ਨਕੋਦਰ ਵਿਖੇ ਬਾਬਾ ਲਾਡੀ ਸ਼ਾਹ ਦੇ ਦਰਸ਼ਨਾਂ ਉਪਰੰਤ ਸ਼ਾਮ ਨੂੰ ਫਿਰੋਜ਼ਪੁਰ ਵਿਖੇ ਪਹੁੰਚੇਗੀ।

Related Articles

Back to top button