Ferozepur News

ਲੜਕੀਆਂ ਨੂੰ ਸਵੈ-ਰੱਖਿਆ ਵਾਸਤੇ ਤਿਆਰ ਕਰਨ ਲਈ ਕਰਾਟੇ ਟਰੇਨਿੰਗ ਕਰਵਾਈ

karateਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਢੰਡੀ ਕਦੀਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀਮਤੀ ਅੰਜੂ ਸੇਠੀ ਪਿੰ੍ਰਸੀਪਲ ਦੀ ਅਗਵਾਈ ਹੇਠ 9ਵੀਂ ਤੇ 10ਵੀਂ ਜਮਾਤਾਂ ਦੀਆਂ ਲੜਕੀਆਂ ਨੂੰ ਸਵੈ-ਰੱਖਿਆ ਵਾਸਤੇ ਤਿਆਰ ਕਰਨ ਲਈ ਕਰਾਟੇ ਟਰੇਨਿੰਗ ਕਰਵਾਈ ਗਈ। ਟਰੇਨਿੰਗ ਲਈ ਸਾਗਰ ਜੋਤ ਸਿੰਘ ਕਰਾਟੇ ਟਰੇਨਰ ਦੀ ਨਿਯੁਕਤੀ ਕੀਤੀ ਗਈ ਹੈ ਜੋ 30 ਦਿਨ ਲਈ ਲੜਕੀਆਂ ਨੂੰ ਕਰਾਟੇ ਸਿਖਾਉਣਗੇ। ਸ੍ਰੀਮਤੀ ਅੰਜੂ ਸੇਠੀ ਪਿੰ੍ਰਸੀਪਲ ਨੇ ਚੱਲ ਰਹੀ ਕਰਾਟੇ ਟਰੇਨਿੰਗ ਦਾ ਨਿਰੀਖਣ ਕਰਦਿਆਂ ਲੜਕੀਆਂ ਨੂੰ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਲੜਕੀਆਂ ਨੂੰ ਸਵੈ-ਰੱਖਿਆ ਲਈ ਤਿਆਰ ਕਰਨ ਦਾ ਕਰਾਟੇ ਟਰੇਨਿੰਗ ਬਹੁਤ ਢੁੱਕਵਾ ਉਪਰਾਲਾ ਹੈ।

Related Articles

Back to top button