Ferozepur News

“ਲੈਕਚਰਾਰਾ ਅਤੇ ਅਧਿਆਪਕਾਂ 15 ਦਿਨਾਂ ਲਈ &#39ਜ਼ਬਰੀ&#39 ਬਿਮਾਰ,  ਵਿਦਿਆਰਥੀਆ ਕਿੱਥੇ ਜਾਣ ..ਵਿਜੈ ਗਰਗ”

Ferozepur, February 20,2017 : ਸਰਕਾਰੀ ਅਧਿਆਪਕਾਂ ਨੂੰ ਦਿੱਤੀ ਜਾਂਦੀ 15 ਦਿਨਾਂ ਦੀ ਮੈਡੀਕਲ ਛੁੱਟੀ ਦਾ ਹੈ ਜਿਸ ਨਾਲ ਸੂਬੇ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹੈ। ਇਸ ਛੁੱਟੀ ਨੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ 'ਤੇ ਗਹਿਰੀ ਸੱਟ ਮਾਰੀ ਹੈ | ਇਕ ਸਾਲ ਪਹਿਲਾਂ ਜਦੋਂ ਕਿਸੇ ਅਧਿਆਪਕ ਨੂੰ ਮਾਮੂਲੀ ਸਿਹਤ ਸਮੱਸਿਆ ਹੁੰਦੀ ਸੀ ਤਾਂ ਉਹ 1, 2 ਜਾਂ 3 ਦਿਨ ਦੀ ਮੈਡੀਕਲ ਛੁੱਟੀ ਲੈ ਲੈਂਦਾ ਸੀ, ਪ੍ਰੰਤੂ ਪੰਜਾਬ ਸਰਕਾਰ ਨੇ ਚੁੱਪ-ਚੁਪੀਤੇ ਪੰਜਾਬ ਸਿਵਲ ਸੇਵਾਂਵਾਂ ਨੇਮ 'ਚ ਅਜਿਹੀ ਤਬਦੀਲੀ ਕੀਤੀ ਕਿ ਹੁਣ ਮਾਮੂਲੀ ਖੰਘ-ਜ਼ੁਕਾਮ ਹੋਣ 'ਤੇ ਵੀ ਅਧਿਆਪਕ ਨੂੰ 15 ਦਿਨਾਂ ਦੀ ਮੈਡੀਕਲ ਛੁੱਟੀ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ | ਇਕ ਤਰ੍ਹਾਂ ਨਾਲ ਅਧਿਆਪਕਾਂ ਨੂੰ 15 ਦਿਨਾਂ ਲਈ ਜ਼ਬਰੀ ਬਿਮਾਰ ਕੀਤਾ ਜਾ ਰਿਹਾ ਹੈ ਜਦਕਿ ਅਧਿਆਪਕ ਐਨੇ ਦਿਨਾਂ ਦੀ ਛੁੱਟੀ ਨਹੀਂ ਚਾਹੁੰਦਾ | ਇਕ ਤਾਂ ਪਹਿਲਾਂ ਹੀ ਸਰਕਾਰੀ ਸਕੂਲ ਖਾਸ ਕਰ ਪੇਂਡੂ ਖੇਤਰਾਂ ਦੇ ਸਕੂਲ ਅਧਿਆਪਕਾਂ ਦੀ ਘਾਟ ਮਹਿਸੂਸ ਕਰ ਰਹੇ ਹਨ, ਪ੍ਰੰਤੂ ਅਜਿਹੇ ਵਿਚ ਜੇ ਕਿਸੇ ਸਕੂਲ ਦਾ ਇਕ ਤੇ ਉਸ ਤੋਂ ਬਾਅਦ ਦੂਜਾ ਅਧਿਆਪਕ 15 ਦਿਨਾਂ ਦੀ ਮੈਡੀਕਲ ਛੁੱਟੀ 'ਤੇ ਚਲਾ ਜਾਵੇ ਤਾਂ ਉਸ ਸਕੂਲ 'ਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦਾ ਰਾਖਾ ਰੱਬ ਹੀ ਰਹਿ ਜਾਂਦਾ ਹੈ |  ਵਿਜੈ ਗਰਗ ਨੇ ਦੱਸੇ ਕੀ ਅਧਿਆਪਕ ਕਾਡਰ, ਇਕ ਵੋਕੇਸ਼ਨਜ਼ ਕਾਡਰ ਹੋਣ ਕਾਰਨ ਪਹਿਲਾਂ ਅਧਿਆਪਕਾਂ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਤਹਿਤ ਲੋੜ ਮੁਤਾਬਿਕ ਮੈਡੀਕਲ ਛੁੱਟੀ ਲੈਣ ਦੀ ਸਹੂਲਤ ਮਿਲੀ ਹੋਈ ਸੀ ਜਦਕਿ ਨਾਨ ਟੀਚਿੰਗ ਅਮਲਾ ਪਹਿਲਾਂ ਤੋਂ ਹੀ ਇਸ ਸਹੂਲਤ ਤੋਂ ਵਾਂਝਾ ਸੀ ਕਿਉਂਕਿ ਵੋਕੇਸ਼ਨਜ਼ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਹਰ ਸਾਲ ਅਨੁਪਾਤਕ ਵਾਧੂ ਕੀਤੀ ਜਾਣ ਵਾਲ਼ੀ ਸੇਵਾ ਦੇ ਆਧਾਰ 'ਤੇ 15, 20 ਤੇ 30 ਕਮਾਈ ਛੁੱਟੀਆਂ (ਅਰਨਡ ਲੀਵ) ਮਿਲਦੀਆਂ ਹਨ ਜਦਕਿ ਅਧਿਆਪਕਾਂ ਨੂੰ ਹਰ ਸਾਲ ਕੇਵਲ 8 ਕਮਾਈ ਛੁੱਟੀਆਂ ਮਿਲਦੀਆਂ ਹਨ | ਕਮਾਈ ਛੁੱਟੀ ਇਕ ਅਜਿਹੀ ਛੁੱਟੀ ਹੈ, ਜਿਸ ਨੂੰ ਹਰ ਕਰਮਚਾਰੀ ਲੈਣ ਦੀ ਬਜਾਏ ਜਮ੍ਹਾਂ ਰੱਖਣ ਦਾ ਇੱਛਕ ਹੁੰਦਾ ਹੈ ਕਿਉਂਕਿ ਇਨ੍ਹਾਂ ਛੁੱਟੀਆਂ ਬਦਲੇ ਰਿਟਾਇਰਮੈਂਟ ਵੇਲੇ ਪੈਸੇ ਮਿਲਦੇ ਹਨ ਜਦਕਿ ਮੈਡੀਕਲ ਛੁੱਟੀ ਸਿਰਫ਼ ਬਿਮਾਰੀ ਦੀ ਸੂਰਤ 'ਚ ਹੀ ਲਈ ਜਾ ਸਕਦੀ ਹੈ, ਇਸ ਬਦਲੇ ਭੁਗਤਾਨ ਨਹੀਂ ਹੁੰਦਾ | ਕਮਾਈ ਛੁੱਟੀ ਬਦਲੇ ਸੇਵਾਮੁਕਤੀ ਸਮੇਂ 300 ਦਿਨਾਂ ਤੱਕ ਦੀ ਤਨਖ਼ਾਹ ਦੇਣ ਦੀ ਸੁਵਿਧਾ ਹੋਣ ਕਾਰਨ ਕੇਵਲ ਨਾਨ-ਟੀਚਿੰਗ ਅਮਲਾ ਹੀ ਅਜਿਹੀ ਸੁਵਿਧਾ ਲਈ ਭਾਗੀਦਾਰ ਬਣਦਾ ਹੈ ਜਦਕਿ ਅਧਿਆਪਕ ਆਪਣੀ ਪੂਰੀ ਸੇਵਾ ਦੀ ਕਮਾਈ ਛੁੱਟੀ ਜਮ੍ਹਾਂ ਕਰਨ ਉਪਰੰਤ ਵੀ ਇਸ ਉੱਪਰਲੀ ਹੱਦ ਤੱਕ ਨਹੀਂ ਪਹੁੰਚਦਾ | 
ਲੈਕਚਰਾਰ ਵਿਜੈ ਗਰਗ ਨੇ ਕਿਹਾ ਕਿ 15 ਦਿਨਾਂ ਦੀ ਇਸ ਛੁੱਟੀ ਕਾਰਨ ਸਕੂਲੀ ਬੱਚਿਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਬਾਰੇ ਦਲ ਵੱਲੋਂ ਡੀ.ਪੀ.ਆਈ. ਸੈਕੰਡਰੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਤੇ ਡੀ.ਪੀ.ਆਈ. ਨੇ ਕਿਹਾ ਸੀ ਕਿ ਉਨ੍ਹਾਂ ਇਹ ਕੇਸ ਪ੍ਰਸੋਨਲ ਵਿਭਾਗ ਨੂੰ ਭੇਜਿਆ ਸੀ, ਪ੍ਰੰਤੂ ਪ੍ਰਸੋਨਲ ਵਿਭਾਗ ਸਹਿਮਤ ਨਹੀਂ ਹੋਇਆ | ਡਾ ਹਰੀਭਜ਼ਨ ਅਤੇ ਵਿਜੈ ਗਰਗ ਕਿਹਾ ਕਿ ਸਿੱਖਿਆ ਅਧਿਕਾਰੀਆਂ ਨਾਲ਼ ਦਲੀਲਾਂ ਸਹਿਤ ਸਾਂਝੀ ਮੀਟਿੰਗ ਵਿਚ ਵੀ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਨ 'ਤੇ ਅਧਿਕਾਰੀਆਂ ਨੇ ਇਸ ਨੂੰ ਵਾਪਸ ਕਰਵਾਉਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਵਫ਼ਾ ਨਹੀਂ ਹੋ ਸਕਿਆ | ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਕੁਝ ਜ਼ਿਲ੍ਹਾ ਸਿੱਖਿਆ ਦਫਤਰਾਂ ਵੱਲੋਂ ਇਸ ਸਬੰਧੀ ਆਪਣੇ ਵੱਲੋਂ ਹੀ ਜਾਰੀ ਕੀਤੇ 5 ਦਿਨਾਂ ਦੀ ਮੈਡੀਕਲ ਛੁੱਟੀ ਲੈਣ ਸਬੰਧੀ ਫੁਰਮਾਨ ਵੀ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣੇ ਹੋਏ ਹਨ, ਜਿਨ੍ਹਾਂ ਨਾਲ਼ ਅਧਿਆਪਕ ਵਰਗ ਵਿਚ ਹੋਰ ਵੀ ਭੰਬਲਭੂਸੇ ਦਾ ਆਲਮ ਹੈ | ਇਸ ਬਾਰੇ ਡੀ.ਪੀ.ਆਈ. ਸੈਕੰਡਰੀ ਸੁਖਦੇਵ ਸਿੰਘ ਜੀ ਨੂੰ ਬਨੇਤੀ ਕੀਤੀ ਜਾਦੀ ਹੈ ਇਸ ਬਾਰੇ ਛੇਤੀ ਛੇਤੀ  5 ਮੈਡੀਕਲ ਛੁੱਟੀ ਲੈਣ ਸੰਬਧੀ ਭੰਬਲਭੂਸੇ ਦੂਰ ਕੀਤਾ ਜਾਵੇ।

Related Articles

Back to top button