Ferozepur News

ਰੋਹਿਤ ਵੋਹਰਾ ਦੀ ਲੋਕਪ੍ਰਿਤਾ ਵਿਰੋਧੀਆਂ ਨੂੰ ਨਹੀ ਹੋ ਰਹੀ ਬਰਦਾਸ਼ਤ : ਅਕਾਲੀ ਸਮਰਥਕ

ਖਾਈ ਵਾਸੀਆਂ ਵੱਲੋਂ ਰੋਹਿਤ ਵੋਹਰਾ ਦਾ ਕੀਤਾ ਗਿਆ ਜ਼ੋਰਦਾਰ ਸਵਾਗਤ

ਰੋਹਿਤ ਵੋਹਰਾ ਦੀ ਲੋਕਪ੍ਰਿਤਾ ਵਿਰੋਧੀਆਂ ਨੂੰ ਨਹੀ ਹੋ ਰਹੀ ਬਰਦਾਸ਼ਤ : ਅਕਾਲੀ ਸਮਰਥਕ

 

ਰੋਹਿਤ ਵੋਹਰਾ ਦੀ ਲੋਕਪ੍ਰਿਤਾ ਵਿਰੋਧੀਆਂ ਨੂੰ ਨਹੀ ਹੋ ਰਹੀ ਬਰਦਾਸ਼ਤ : ਅਕਾਲੀ ਸਮਰਥਕ
– ਖਾਈ ਵਾਸੀਆਂ ਵੱਲੋਂ ਰੋਹਿਤ ਵੋਹਰਾ ਦਾ ਕੀਤਾ ਗਿਆ ਜ਼ੋਰਦਾਰ ਸਵਾਗਤ
ਫਿਰੋਜ਼ਪੁਰ,  22 ਸਤੰਬਰ, 2021: ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਮੁੱਖ ਸੇਵਾਦਾਰ ਰੋਹਿਤ ਵੋਹਰਾ ਦੀ ਲੋਕਪਿ੍ਤਾ ਵਿਰੋਧੀਆਂ ਨੂੰ ਬਰਦਾਸ਼ਤ ਕਰਨੀ ਔਖੀ ਹੋ ਰਹੀ ਹੈ, ਜਿਸ ਲਈ ਵਿਰੋਧੀਆਂ ਵੱਲੋਂ ਬੇਤੁਕੀ ਬਿਆਨਬਾਜ਼ੀ ਕਰਕੇ ਰੋਹਿਤ ਵੋਹਰਾ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਖਾਈ ਫੇਮੇ ਕੇ ਦੇ ਬਜ਼ਾਰ  ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਜਦੋਂ ਰੋਹਿਤ ਵੋਹਰਾ ਵੱਲੋਂ ਬਜ਼ਾਰ ਦਾ ਦੌਰਾ ਕੀਤਾ ਜਾ ਰਿਹਾ ਸੀ। ਇਸ ਦੌਰੇ ਦੌਰਾਨ ਦੁਕਾਨਦਾਰਾਂ ਅਤੇ ਹੋਰ ਲੋਕਾਂ ਵੱਲੋਂ ਰੋਹਿਤ ਵੋਹਰਾ ਦਾ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਕਾਲੀ ਸਮਰਥਕਾਂ ਨੇ ਕਿਹਾ ਕਿ ਫਿਰੋਜ਼ਪੁਰ ‘ਚ ਦਿਨੋਂ ਦਿਨ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਦੀ ਬਜਾਏ ਇਸ ਨੂੰ ਸ਼੍ਰੋਮਣੀ ਅਕਾਲੀ ਦਲ ‘ਤੇ ਮੜ੍ਹ ਦੇਣਾ ਕਿਤੇ ਨਾ ਕਿਤੇ ਸਤ੍ਹਾ ਧਿਰ ਪਾਰਟੀ ਆਪਣੀ ਨਕਾਮੀਆਂ ਲਕਾਉਣ ਦੀ ਕੋਸ਼ਿਸ ਕਰ ਰਹੀ ਹੈ, ਪਰ ਸਭ ਲੋਕ ਜਾਣਦੇ ਹਨ ਕਿ ਕਾਂਗਰਸ ਸਰਕਾਰ ਦੇ  ਰਾਜ ਕਾਲ ਦੌਰਾਨ ਗੁੰਡਾ ਗਰਦੀ, ਦੁਕਾਨਾਂ ‘ਚ ਚੋਰੀਆਂ,  ਲੁੱਟ ਖੋਹਾਂ ਦੀਆਂ ਵਾਰਦਾਤਾਂ ਵਧੀਆਂ ਹਨ, ‌ਜਿਹਨਾਂ ਨੂੰ ਕੰਟਰੋਲ ਕਰਕੇ ਕਾਂਗਰਸ ਸਰਕਾਰ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ । ਇਸ ਮੌਕੇ ਰੋਹਿਤ ਵੋਹਰਾ ਨੇ ਦੁਕਾਨਦਾਰਾਂ  ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਹਰਮੀਤ ਸਿੰਘ ਯੂਥ ਜਰਨਲ ਸਕੱਤਰ ਪੰਜਾਬ, ਪੁਸ਼ਪਿੰਦਰ ਮਨਚੰਦਾ, ਦਰਸ਼ਨ ਸਿੰਘ ਖਾਈ , ਰੋਹਿਤ ਕੰਬੋਜ਼ , ਨਿਸ਼ਾਨ  ਸਿੰਘ , ਮਿੰਟਾ ਖਾਈ, ਨਰਿੰਦਰ ਸਿੰਘ ਜੋਸਨ, ਗੁਰਨੈਬ ਸਿੰਘ ਸਰਕਲ ਪ੍ਰਧਾਨ, ਪਿੱਪਲ ਸਿੰਘ ਲੂਥੜ, ਨੇਕ ਖਾਈ, ਸੁੱਖਾ ਖਾਈ, ਸੋਨੂੰ ਮਹਿਤਾ, ਸੁਨੀਲ ਅਰੋੜਾ, ਹਰਸ਼ ਖਾਈ, ਹੈਪੀ ਖਾਈ, ਸੁਭਾਸ਼ ਉੱਪਲ, ਮੀਤਾ ਖਾਈ, ਕਮਲਜੀਤ ਢੋਲੇਵਾਲਾ, ਲੱਖਾ ਸੋਈ, ਹਰਮਨ, ਡਾ. ਜਸਪਾਲ ਖਾਈ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button