Ferozepur News

ਰੈੱਡ ਕਰਾਸ ਸ਼ਾਖਾ ਵੱਲੋਂ ਅੱਜ ਸਪੈਸ਼ਲ ਬੱਚਿਆਂ ਨੂੰ ਸਭਿਆਚਾਰ ਨਾਲ ਜੋੜਨ ਲਈ ਹਰਮੋਨੀਅਮ, ਤਬਲਾ ਅਤੇ ਢੋਲਕੀ ਦਿੱਤੀ ਗਈ

ਫਿਰੋਜ਼ਪੁਰ 21 ਜਨਵਰੀ 2019 ( ) ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਚਲਾਏ ਜਾ ਰਹੇ ਸਪੈਸ਼ਲ ਰਿਸੋਰਸ ਸੈਂਟਰ ਜਿੱਥੇ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਨੂੰ ਸਿੱਖਿਆ ਦਿੱਤੀ ਜਾਂਦੀ ਹੈ । ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਰੈੱਡ ਕਰਾਸ ਸ਼ਾਖਾ ਵੱਲੋਂ ਅੱਜ ਸਪੈਸ਼ਲ ਬੱਚਿਆਂ ਨੂੰ ਸਭਿਆਚਾਰ ਨਾਲ ਜੋੜਨ ਲਈ ਹਰਮੋਨੀਅਮ, ਤਬਲਾ ਅਤੇ ਢੋਲਕੀ ਦਿੱਤੀ ਗਈ । 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਬੱਚਿਆ ਸਰਬ ਪੱਖੀ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ/ਰੈੱਡ ਕਰਾਸ ਵੱਲੋਂ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਸਕੱਤਰ ਰੈੱਡ ਕਰਾਸ ਸ਼੍ਰੀ ਅਸ਼ੋਕ ਬਹਿਲ ਨੇ ਦੱਸਿਆ  ਕਿ ਇਸ ਸੈਂਟਰ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਦੀ ਡਾਕਟਰ ਸਾਹਿਬਾਨ ਦੀ ਸਲਾਹ ਨਾਲ ਸੀ.ਟੀ.ਸਕੈਨ ਅਤੇ ਐਮ.ਆਰ.ਆਈ ਵੀ ਬਾਗ਼ੀ ਹਸਪਤਾਲ ਤੋਂ ਕਰਵਾਈ ਗਈ । ਇਸ ਮੌਕੇ ਤੇ ਸਹਾਇਕ ਕਮਿਸ਼ਨਰ (ਜਨ.) ਸ੍ਰ: ਰਣਜੀਤ ਸਿੰਘ ਅਤੇ ਸਪੈਸ਼ਲ ਅਧਿਆਪਕ ਵੀ ਮੌਜੂਦ ਸਨ ।

Related Articles

Back to top button