Ferozepur News

ਰੂਹਰਸਹਾਏ ਪੁਲਸ ਨੇ ਨੌਜਵਾਨ ਦੇ ਅੰਨ•ੇ ਕਤਲ ਕਾਂਡ ਦੀ ਗੁੱਥੀ ਸੁਲਝਾਈ

ਗੁਰੂਹਰਸਹਾਏ ਪੁਲਸ ਨੇ ਨੌਜਵਾਨ ਦੇ ਅੰਨ•ੇ ਕਤਲ ਕਾਂਡ ਦੀ ਗੁੱਥੀ ਸੁਲਝਾਈ
– ਭਤੀਜੀ ਨਾਲ ਨਜਾਇਜ ਸਬੰਧਾਂ ਬਾਰੇ ਸ਼ੱਕ ਹੋਣ &#39ਤੇ ਕੀਤਾ ਗਿਆ ਕਤਲ

19GHS NEWS 01

ਗੁਰੂਹਰਸਹਾਏ, 19 ਜੁਲਾਈ (ਪਰਮਪਾਲ ਗੁਲਾਟੀ)- ਉਪ ਮੰਡਲ ਗੁਰੂਹਰਸਹਾਏ ਦੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਇਕ ਅੰਨ•ੇ ਕਤਲ ਦੀ ਗੁੱਥੀ ਸੁਲਝਾਉਣ &#39ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਇਕ ਪ੍ਰੈਸ ਕਾਨਫਰੰਸ &#39ਚ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਅਤੇ ਐਸ.ਐਚ.ਓ ਲੱਖੋ ਕੇ ਬਹਿਰਾਮ ਰਵਿੰਦਰ ਕੌਰ ਨੇ ਦੱਸਿਆ ਕਿ ਪ੍ਰੇਮ ਚੰਦ ਪੁੱਤਰ ਅਨੈਤ ਵਾਸੀ ਪੋਥੀਮਾਲਾ ਰੋਡ ਗੁਰੂਹਰਸਹਾਏ ਦੇ ਦੱਸਿਆ ਕਿ ਬੀਤੀ 28 ਜੂਨ ਨੂੰ ਸਵਰਨ ਰਾਮ ਪੁੱਤਰ ਕਾਲੂ ਰਾਮ ਜੋ ਕਿ ਵੇਟਰ ਦਾ ਕੰਮ ਕਰਦਾ ਹੈ, ਉਹ ਉਸਦੇ ਲੜਕੇ ਅਮਨ ਨੂੰ ਮੋਟਰਸਾਈਕਲ ਚਲਾਉਣ ਲਈ ਕੰਮ &#39ਤੇ ਆਪਣੇ ਨਾਲ ਲੈ ਗਿਆ ਸੀ। ਪ੍ਰੇਮ ਚੰਦ ਨੇ ਦੱਸਿਆ ਕਿ ਸ਼ਾਮ ਨੂੰ ਕਰੀਬ 6 ਵਜੇ ਸਰਵਨ ਰਾਮ ਉਸਦੇ ਘਰ ਆਇਆ ਅਤੇ ਅਮਨ ਦੀ ਕਮੀਜ਼ ਦੇ ਕੇ ਉੁਸਦੀ ਪਤਨੀ ਨੂੰ ਕਿਹਾ ਕਿ ਅਮਨ ਆ ਜਾਂਦਾ ਹੈ। ਉਸਨੇ ਦੱਸਿਆ ਕਿ ਜਦੋਂ ਅਮਨ 9 ਵਜੇ ਤੱਕ ਘਰ ਨਾ ਆਇਆ ਤਾਂ ਦੁਬਾਰਾ ਸਰਵਨ ਨੂੰ ਉਸਦੇ ਘਰ ਜਾ ਕੇ ਪੁੱਛਿਆ, ਜਿਸਨੇ ਕਿਹਾ ਕਿ ਮਹਿਮੇ ਗੁਰੂਦੁਆਰਾ ਸਾਹਿਬ ਜਿਥੇ ਉਹ ਕੰਮ ਕਰਦਾ ਸੀ ਉਥੇ ਅਮਨ ਨੇ ਗਰਮੀ ਮਹਿਸੂਸ ਹੋਣ &#39ਤੇ ਆਪਣੀ ਕਮੀਜ ਉਤਾਰ ਕੇ ਮੈਨੂੰ ਦੇ ਦਿੱਤੀ, ਜਦੋਂ ਗੁਰਦੁਆਰਾ ਸਾਹਿਬ ਵਿਖੇ ਭੋਗ ਦੀ ਸਮਾਪਤੀ ਹੋਈ ਤਾਂ ਉਸਨੇ ਅਮਨ ਨੂੰ ਭਾਲਿਆ ਪਰ ਉਹ ਨਹੀਂ ਮਿਲਿਆ। ਬੀਤੀ 1 ਜੁਲਾਈ ਨੂੰ ਉਸਦੇ ਚਾਚੇ ਚਿਮਨ ਨੇ ਕਿਸੇ ਦੇ ਮੋਬਾਇਲ ਦੇ ਵੱਟਸਅਪ ਤੋਂ ਮੇਰੇ ਲੜਕੇ ਅਮਨ ਦੀ ਲਾਸ਼ ਦੀ ਫੋਟੋ ਵੇਖੀ, ਜਿਸ ਬਾਰੇ ਲਿਖਿਆ ਸੀ ਕਿ ਇਹ ਲਾਸ਼ ਥਾਣਾ ਸਦਰ ਜਲਾਲਾਬਾਦ ਪਾਸ ਹੈ ਜਿੰਨਾ ਨੂੰ ਉਹਨਾਂ ਦੇ ਏਰੀਆ ਦੀ ਨਹਿਰ ਵਿਚੋਂ ਮਿਲੀ ਹੈ। ਇਸ ਲਾਸ਼ ਦੀ ਸ਼ਨਾਖ਼ਤ ਸਿਵਲ ਹਸਪਤਾਲ ਫਾਜਿਲਕਾ ਤੋਂ ਕਰਕੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਦਾ ਸੰਸਕਾਰ ਗੁਰੂਹਰਸਹਾਏ ਲਿਆ ਕੇ ਕਰ ਦਿੱਤਾ।
ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਦੀ ਸੁਣਵਾਈ ਤੋਂ ਬਾਅਦ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਇਸ ਕਤਲ ਸਬੰਧੀ ਡੂੰਘਾਈ ਨਾਲ ਥਾਣਾ ਲੱਖੋ ਕੇ ਬਹਿਰਾਮ ਐਸ.ਐਚ.ਓ ਰਵਿੰਦਰ ਕੌਰ ਨੇ ਤਫ਼ਤੀਸ਼।ਕੀਤੀ, ਜਿਸ ਦੌਰਾਨ ਪੁਲਸ ਨੇ ਅੰਨ•ੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਕਤਲ ਦੇ ਮੁੱਖ ਦੋਸ਼ੀ ਸੁੱਖਾ ਪੁੱਤਰ ਝੰਡਾ ਰਾਮ, ਸੁੱਖਾ ਪੁੱਤਰ ਚੰਨਾ ਵਾਸੀਆਨ ਗੁਰੂਹਰਸਹਾਏ ਦੇ ਖਿਲਾਫ ਮੁਕੱਦਮਾ ਨੰਬਰ 54, ਅਧੀਨ 302, 201, 34 ਥਾਣਾ ਲੱਖੋ ਕੇ ਬਹਿਰਾਮ ਦਰਜ ਕਰ ਲਿਆ ਅਤੇ ਜਿਸ ਤੋਂ ਬਾਅਦ ਪੁਲਸ ਨੇ ਇਹਨਾਂ ਦੋਸ਼ੀਆ ਨੂੰ 18 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਦੋਸ਼ੀਆ ਨੇ ਪੁੱਛਗਿੱਛ ਦੋਰਾਨ ਮੰਨਿਆ ਕਿ ਅਸੀਂ ਅਮਨ ਨੂੰ ਪਿੰਡ ਮਹਿਮਾ ਦੇ ਗੁਰਦੁਆਰਾ ਸਾਹਿਬ ਤੋਂ ਕਰੀਬ 3 ਵਜੇ ਮੋਟਰਸਾਈਕਲ ਤੇ ਬਿਠਾ ਕੇ ਨਹਿਰ ਤੇ ਲੈ ਗਏ ਸੀ ਅਤੇ ਵੇਖਿਆ ਕਿ ਆਸਪਾਸ ਕੋਈ ਆਦਮੀ ਨਹੀਂ ਸੀ ਤਾਂ ਸੁੱਖਾ ਪੁੱਤਰ ਝੰਡਾ ਨੇ ਅਮਨ ਦੇ 2-3 ਦਸਤੇ ਢੂਹੀ ਤੇ 1 ਧੋਣ ਤੇ ਮਾਰਿਆ ਅਤੇ ਅੱਧਮੋਹੇ ਹੋਏ ਅਮਨ ਨੂੰ ਨੂੰ ਲੱਤਾਂ ਅਤੇ ਬਾਂਹਾ ਤੋਂ ਫੜ• ਕੇ ਦੋਵਾਂ ਦੋਸ਼ੀਆਂ ਨੇ ਨਹਿਰ ਵਿੱਚ ਸੁੱਟ ਦਿੱਤਾ ਸੀ। ਸੁੱਖਾ ਪੁੱਤਰ ਝੰਡਾ ਨੇ ਦੱਸਿਆ ਕਿ ਅਮਨ  ਉਸਦੀ ਭਤੀਜੀ ਤੇ ਮਾੜੀ ਅੱਖ ਰੱਖਦਾ ਸੀ, ਮੈਂ ਉਸਨੂੰ ਕਈ ਵਾਰ ਰੋਕਿਆ ਸੀ ਪਰ ਉਹ ਬਾਜ ਨਹੀਂ ਆਇਆ, ਜਿਸ ਰਜਿੰਸ਼ ਕਰਕੇ ਅਸੀਂ ਅਮਨ ਦਾ ਕਤਲ ਕਰ ਦਿੱਤਾ।

Related Articles

Back to top button