Ferozepur News

ਰਾਸ਼ਟਰ ਪੱਧਰੀ ਸਾਰਾਗੜ੍ਹੀ-ਸਾਕਾ ਆਨਲਾਈਨ ਇਮਤਿਹਾਨ 28 ਜੁਲਾਈ ਨੂੰ 

ਇਮਤਿਹਾਨ ਦਾ ਉਦੇਸ਼ ਸਾਡੇ ਗੋਰਵਮਈ ਇਤਿਹਾਸ ਅਤੇ ਵਿਰਸੇ ਪ੍ਰਤੀ ਜਾਗਰੂਕ ਕਰਨਾ : ਡਾ ਜੋਸਨ

ਰਾਸ਼ਟਰ ਪੱਧਰੀ ਸਾਰਾਗੜ੍ਹੀ-ਸਾਕਾ ਆਨਲਾਈਨ ਇਮਤਿਹਾਨ 28 ਜੁਲਾਈ ਨੂੰ 
ਰਾਸ਼ਟਰ ਪੱਧਰੀ ਸਾਰਾਗੜ੍ਹੀ-ਸਾਕਾ ਆਨਲਾਈਨ ਇਮਤਿਹਾਨ 28 ਜੁਲਾਈ ਨੂੰ 
ਇਮਤਿਹਾਨ ਦਾ ਉਦੇਸ਼ ਸਾਡੇ ਗੋਰਵਮਈ ਇਤਿਹਾਸ ਅਤੇ ਵਿਰਸੇ ਪ੍ਰਤੀ ਜਾਗਰੂਕ ਕਰਨਾ : ਡਾ ਜੋਸਨ
ਫ਼ਿਰੋਜ਼ਪੁਰ 26 ਜੁਲਾਈ, 2021:
ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਸਾਰਾਗੜ੍ਹੀ ਨਾਮ ਦੇ ਸਥਾਨ ਤੇ ਹੋਈ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ । ਇਹ ਲੜਾਈ ਬ੍ਰਿਟਿਸ਼-ਇੰਡੀਅਨ ਆਰਮੀ ਅਤੇ ਅਫਗਾਨ ਕਬੀਲਿਆਂ ਵਿੱਚ ਹੋਈ । ਇਸ ਲੜਾਈ ਵਿੱਚ 21 ਸਿੱਖ ਫੌਜੀ ਹਜ਼ਾਰਾਂ ਅਫਗਾਨ ਲੜਾਕਿਆਂ ਨਾਲ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ  । ਇਸ ਲਈ ਇਹ ਲੜਾਈ ਵਿਸ਼ਵ ਇਤਿਹਾਸ ਵਿੱਚ ਇੱਕ ਵੱਖਰੀ ਪਛਾਣ ਰੱਖਦੀ ਹੈ । ਅੰਗਰੇਜ਼ਾਂ ਨੇ ਫਿਰੋਜ਼ਪੁਰ ਵਿੱਚ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਇੱਕ ਗੁਰਦੁਆਰਾ ਵੀ ਬਣਵਾਇਆ ।
ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਰਾਗੜ੍ਹੀ-ਸਾਕਾ ਇਮਤਿਹਾਨ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਇਮਤਿਹਾਨ ਆਨਲਾਈਨ ਮਾਧਿਅਮ ਰਾਹੀਂ 28 ਜੁਲਾਈ ਨੂੰ ਸ਼ਾਮ 4 ਵਜੇ ਲਿਆ ਜਾਵੇਗਾ ਜੋ ਕਿ 40 ਮਿੰਟ ਦਾ ਹੋਵੇਗਾ ।
    ਸਾਰਾਗੜ੍ਹੀ ਫਾਊਂਡੇਸ਼ਨ ਦੇ ਵਾਈਸ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਮਤਿਹਾਨ ਲਈ ਦੇਸ਼ ਭਰ ਵਿੱਚੋਂ ਹੁਣ ਤੱਕ ਹਜ਼ਾਰਾਂ ਵਿਦਿਆਰਥੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ । ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਜੋ ਵਿਦਿਆਰਥੀ ਇਸ ਇਮਤਿਹਾਨ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ saragarhiexam.wordpress.com ਤੋਂ ਸਿਲੇਬਸ ਨੂੰ ਡਾਊਨਲੋਡ ਕਰ ਸਕਦੇ ਹਨ । ਇਹ ਇਮਤਿਹਾਨ https://forms.gle/ScBdz2pc2yuQFaMR6 ਦੇ ਲਿੰਕ ਤੇ 28 ਜੁਲਾਈ ਨੂੰ ਠੀਕ 4 ਵਜੇ ਖੁਲੇਗਾ ਅਤੇ 4.40 ਤੇ ਆਪਣੇ ਆਪ ਬੰਦ ਹੋ ਜਾਏਗਾ ।
ਫਾਊਂਡੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਇਮਤਿਹਾਨ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਡੇ ਗੌਰਵਮਈ ਇਤਿਹਾਸ ਅਤੇ ਵਿਰਸੇ ਦੀ ਜਾਣਕਾਰੀ ਦੇਣਾ ਹੈ ।
ਫ਼ਿਰੋਜ਼ਪੁਰ ਸਿੱਖਿਆ ਵਿਭਾਗ ਅਤੇ ਉੱਘੀ ਸਮਾਜ ਸੇਵੀ ਸੰਸਥਾ ਮਯੰਕ ਫਾਊਂਡੇਸ਼ਨ ਇਸ ਇਮਤਿਹਾਨ ਨੂੰ ਬੱਚੇ-ਬੱਚੇ ਤੱਕ ਪਹੁੰਚਾਉਣ ਲਈ ਭਰਪੂਰ ਸਹਿਯੋਗ ਦੇ ਰਹੀ ਹੈ।

Related Articles

Leave a Reply

Your email address will not be published. Required fields are marked *

Back to top button