Ferozepur News

ਯੂਕਰੇਨ-ਰੂਸ ਯੁੱਧ – ਫ਼ਿਰੋਜ਼ਪੁਰ ਦੇ ਲੇਖਕਾਂ ਬੁੱਧੀਜੀਵੀਆਂ ਦੀ ਅਗਵਾਈ ਰੋਸ ਪ੍ਰਦਰਸ਼ਨ

ਯੂਕਰੇਨ-ਰੂਸ ਯੁੱਧ - ਫ਼ਿਰੋਜ਼ਪੁਰ ਦੇ ਲੇਖਕਾਂ ਬੁੱਧੀਜੀਵੀਆਂ ਦੀ ਅਗਵਾਈ ਰੋਸ ਪ੍ਰਦਰਸ਼ਨ

ਯੂਕਰੇਨ-ਰੂਸ ਯੁੱਧ – ਫ਼ਿਰੋਜ਼ਪੁਰ ਦੇ ਲੇਖਕਾਂ ਬੁੱਧੀਜੀਵੀਆਂ ਦੀ ਅਗਵਾਈ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 2.3.2022: ਜਿਵੇਂ ਜਿਵੇਂ ਯੂਕਰੇਨ-ਰੂਸ ਯੁੱਧ ਤੇਜ਼ ਹੋ ਰਿਹਾ ਹੈ, ਦੁਨੀਆਂ ਭਰ ਦੇ ਸੰਵੇਦਨਸ਼ੀਲ , ਸੋਚਵਾਨ ਅਤੇ ਸੁਹਿਰਦ ਲੋਕ ਫ਼ਿਕਰਮੰਦ ਹੋ ਰਹੇ ਹਨ। ਜੰਗ ਲਈ ਦੋਸ਼ੀ ਜਿਹੜਾ ਮਰਜ਼ੀ ਹੋਵੇ , ਮਰਦੇ ਮਾਵਾਂ ਦੇ ਪੁੱਤ ਹੀ ਹਨ। ਇਸੇ ਲਈ ਦੁਨੀਆਂ ਭਰ ਵਿੱਚ ਯੂਕਰੇਨ-ਰੂਸ ਜੰਗ ਦਾ ਵਿਰੋਧ ਹੋ ਰਿਹਾ ਹੈ।

” ਜੰਗ ਨਹੀਂ ਅਮਨ ” ਦੀ ਮੰਗ ਨੂੰ ਲੈ ਕੇ ਫ਼ਿਰੋਜ਼ਪੁਰ ਦੇ ਲੇਖਕਾਂ ਬੁੱਧੀਜੀਵੀਆਂ ਦੀ ਅਗਵਾਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਲੋਕ ਅਜੇ ਤੱਕ ਦੂਜੀ ਸੰਸਾਰ ਜੰਗ ਅਤੇ ਹੀਰੋਸ਼ੀਮਾ ਨਾਗਾਸਾਕੀ ਨੂੰ ਨਹੀਂ ਭੁੱਲੇ ਅਤੇ ਦੁਨੀਆਂ ਇੱਕ ਵਾਰ ਫਿਰ ਸੰਸਾਰ ਜੰਗ ਦੇ ਮੁਹਾਣੇ ਤੇ ਖੜ੍ਹੀ ਹੈ। ਐਟਮੀ ਸ਼ਕਤੀ ਹੋਣ ਦੀ ਹਉਮੈ ਧਰਤੀ ਦੇ ਵਿਨਾਸ਼ ਦਾ ਕਾਰਣ ਬਣੇਗੀ।ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਜੰਗਾਂ ਨੂੰ ਕਾਰਪੋਰੇਟ ਦੀਆਂ ਮਨੁੱਖਤਾ ਵਿਰੋਧੀ ਨੀਤੀਆਂ ਦੀ ਉਪਜ ਦੱਸਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨਾ ਕਿਸੇ ਰੂਪ ਵਿੱਚ ਇਨ੍ਹਾਂ ਜੰਗਬਾਜ਼ ਸ਼ਕਤੀਆਂ ਦਾ ਵਿਰੋਧ ਕਰਨ। ਨੌਜਵਾਨ ਚਿੰਤਕ ਸੁਖਜਿੰਦਰ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੰਗ ਖ਼ਤਮ ਹੋਣ ਤੇ ਵੀ ਬਹੁਤ ਲੋਕ ਆਪਣੇ ਘਰ ਨਹੀਂ ਪਰਤ ਸਕਦੇ। ਇਸ ਲਈ ਇਸ ਦੁਨੀਆਂ ਨੂੰ ਜੰਗ ਮੁਕਤ ਦੁਨੀਆਂ ਬਨਾਉਣ ਲਈ ਹਰ ਆਮ ਬੰਦੇ ਨੂੰ ਜੰਗ ਦੇ ਵਿਰੋਧ ਵਿੱਚ ਲਾਮਬੰਦ ਹੋਣਾ ਪਵੇਗਾ। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਹੱਥਾਂ ਵਿੱਚ ” ਜੰਗ ਨਹੀਂ ਅਮਨ ” ” ਸੇ ਨੋ ਟੂ ਵਾਰ ” ਆਦਿ ਨਾਅਰਿਆਂ ਦੇ ਪਲੇਅ ਕਾਰਡ ਫ਼ੜੇ ਹੋਏ ਸਨ।  , ਸੰਦੀਪ ਚੌਧਰੀ , ਪ੍ਰਭਜੋਤ ਸੋਨੂੰ , ਕਾਨੂੰਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਤੱਖੀ , ਸੁਰਿੰਦਰ ਕੰਬੋਜ , ਡਾ.ਸਤਿੰਦਰ ਸਿੰਘ ਐਗਰੀਡ ਫ਼ਾਊਂਡੇਸ਼ਨ , ਗੁਰਮੀਤ ਜੱਜ , ਮਿਹਰਦੀਪ ਸਿੰਘ , ਅਵਤਾਰ ਪੁਰੀ , ਪ੍ਰੋ.ਕੁਲਦੀਪ , ਗੁਰਨਾਮ ਸਿੱਧੂ ਗਾਮਾ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ , ਰਾਜੀਵ ਖ਼ਿਆਲ, ਕਿਸਾਨ ਆਗੂਆਂ ਗੁਰਜੱਜ ਸਿੰਘ ,ਹਰਬੰਸ ਸਿੰਘ , ਨਿਰਮਲ ਸਿੰਘ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਪੰਜਾਬੀ ਲੇਖਕ ਅਨਿਲ ਆਦਮ ਨੇ ਲੇਖਕਾਂ ਦੀ ਸੰਸਥਾ ਕਲਾਪੀਠ ਵੱਲੋਂ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button