Ferozepur News

ਯੁਵਕ ਸੇਵਾਵਾਂ ਵਿਭਾਗ ਵੱਲੋਂ ਨੈਸ਼ਨਲ ਯੂਥ ਐਵਾਰਡ ਸਕੀਮ ਲਈ ਅਰਜੀਆਂ ਦੀ ਮੰਗ

ਯੁਵਕ ਸੇਵਾਵਾਂ ਵਿਭਾਗ ਵੱਲੋਂ ਨੈਸ਼ਨਲ ਯੂਥ ਐਵਾਰਡ ਸਕੀਮ ਲਈ ਅਰਜੀਆਂ ਦੀ ਮੰਗ

ਫਿਰੋਜ਼ਪੁਰ 13 ਜੁਲਾਈ 2020 ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਸ.ਰਾਣਾ ਗੁਰਮੀਤ ਸਿੰਘ ਸੋਢੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਅਨੁਸਾਰ ਨੈਸ਼ਨਲ ਯੂਥ ਐਵਾਰਡ ਸਕੀਮ ਸਾਲ 2017^18 ਅਤੇ ਸਾਲ 2018^19 ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਗੁਰਪਾਲ ਸਿੰਘ ਚਹਿਲ ਆਈ.ਏ.ਐਸ. ਦੀ ਅਗਵਾਈ ਵਿੱਚ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ.ਜ਼ਿਲ੍ਹਾ ਫਿਰੋਜ਼ਪੁਰ ਵਿੱਚੋਂ ਚਾਹਵਾਨ ਨੌਜਵਾਨ ਯੁਵਕ$ਯੁਵਤੀਆਂ (ਉਮਰ 15 ਤੋਂ 29 ਸਾਲ ਤੱਕ) ਇਸ ਐਵਾਰਡ ਲਈ ਆਨਲਾਈਨ ਫਾਰਮ ਭੇਜ਼ ਸਕਦੇ ਹਨ.

                 ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫਿਰੋਜ਼ਪੁਰ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਹਰ ਸਾਲ ਨੈਸ਼ਨਲ ਯੂਥ ਐਵਾਰਡ ਪੇਂਡੂ ਇਲਾਕੇ ਜਾਂ ਸ਼ਹਿਰੀ ਗਰੀਬ ਬਸਤੀਆਂ ਆਦਿ ਵਿੱਚ ਸਮਾਜ ਸੇਵਾ, ਨੌਜਵਾਨਾਂ ਦੀ ਭਲਾਈ, ਸਿਹਤ ਖੇਤਰ, ਖੋਜ਼ ਅਤੇ ਨਵੀਨਤਾ, ਕਲਾ ਅਤੇ ਸਾਹਿਤ ਖੇਤਰ, ਵਿਦਿਅਕ ਪ੍ਰਾਪਤੀਆਂ, ਰਾਸ਼ਟਰੀ ਏਕਤਾ, ਸਾਹਸੀ ਗਤੀਵਿਧੀਆਂ, ਸੱਭਿਆਚਾਰਕ ਗਤੀਵਿਧੀਆਂ, ਬਾਲਗ ਸਿੱਖਿਆ, ਛੋਟੀਆਂ ਜਾਂ ਪਛੜੀਆਂ ਸ਼੍ਰੇਣੀਆਂ ਵਰਗ ਦੇ ਲੋਕਾਂ ਵਾਸਤੇ ਕੰਮ ਕਰਨ ਜਾਂ ਕਿਸੇ ਵੀ ਹੋਰ ਖੇਤਰ ਵਿੱਚ ਕੰਮ ਕਰਨ ਵਾਲੇ 15 ਤੋਂ 29 ਸਾਲ ਤੱਕ ਦੀ ਉਮਰ ਦੇ ਯੁਵਕ$ਯੁਵਤੀਆਂ ਨੂੰ ਦਿੱਤਾ ਜਾਂਦਾ ਹੈ. ਇਸ ਸਬੰਧੀ ਕੀਤੇ ਗਏ ਕੰਮਾਂ ਲਈ ਜੋ ਨੌਜਵਾਨ ਇਸ ਐਵਾਰਡ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਹ ਭਾਰਤ ਸਰਕਾਰ ਦੀ ਵੈੱਭ ਸਾਈਟ https://innovate.mygov.in/national-youth-awards-2018/ ਅਤੇ https://innovate.mygov.in/national-youth-awards-2019/ ਤੇ ਜਾ ਕੇ ਮਿਤੀ 17 ਜੁਲਾਈ 2020 ਤੱਕ ਅਰਜੀਆਂ ਆਨਲਾਈਨ ਭੇਜ਼ ਸਕਦਾ ਹੈ. ਉਹਨਾਂ ਇੱਥੇ ਇਹ ਵੀ ਦੱਸਿਆ ਕਿ ਉਕਤ ਐਵਾਰਡ ਵਿੱਚ ਮੈਡਲ, ਸਰਟੀਫਿਕੇਟ ਅਤੇ 50,000$^ ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਂਦੇ ਹਨ. ਇਸ ਸਬੰਧੀ ਜੇਕਰ ਕੋਈ ਸੂਚਨਾ ਲੈਣੀ ਹੋਵੇ ਤਾਂ ਚਾਹਵਾਨ ਸੱਜਣ ਕਿਸੇ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਵਿਖੇ ਸੰਪਰਕ ਕਰ ਸਕਦੇ ਹਨ.

Related Articles

Leave a Reply

Your email address will not be published. Required fields are marked *

Back to top button