Ferozepur News

ਜਲ ਸਪਲਾਈ ਤੇ ਮਸਟੋਰਲ ਇੰਪਲਾਈਜ਼ ਯੂਨੀਅਨ ਫਿਰੋਜ਼ਪੁਰ ਵਲੋਂ 2016 ਦਾ ਕੈਲੰਡਰ ਰਿਲੀਜ਼

08FZR03ਫ਼ਿਰੋਜ਼ਪੁਰ 8 ਜਨਵਰੀ (ਏ.ਸੀ.ਚਾਵਲਾ) ਜਲ ਸਪਲਾਈ ਤੇ ਮਸਟੋਰਲ ਇੰਪਲਾਈਜ਼ ਯੂਨੀਅਨ ਫਿਰੋਜ਼ਪੁਰ ਵਲੋਂ 2016 ਦਾ ਕੈਲੰਡਰ ਰਾਜ ਕੁਮਾਰ ਬੂੰਗੀ ਜ਼ਿਲ•ਾ ਪ੍ਰਧਾਨ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਜ਼ਿਲ•ਾ ਜਨਰਲ ਸਕੱਤਰ ਗੁਰਜੰਟ ਸਿੰਘ ਹੌਲਾਂਵਾਲੀ ਅਤੇ ਵਿਸ਼ੇਸ਼ ਤੌਰ ਤੇ ਭਜਨ ਸਿੰਘ ਮਰਖਾਈ ਸੂਬਾ ਪ੍ਰੈਸ ਸਕੱਤਰ ਹਾਜ਼ਰ ਸਨ, ਜਿੰਨ•ਾਂ ਵਲੋਂ 2016 ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਬਲੀ ਸਿੰਘ, ਦਿਨੇਸ਼ ਸਿੰਘ, ਗੁਰਮੇਲ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ ਪਤਲ, ਨਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਉਨ•ਾਂ ਨੇ ਨਵੇਂ ਸਾਲ ਵਿਚ ਸਰਕਾਰ ਤੋਂ ਮੰਗ ਕੀਤੀ ਕਿ ਰਹਿੰਦੇ 204 ਦਿਹਾੜੀਦਾਰ ਕਾਮੇ ਪੱਕੇ ਕੀਤੇ ਜਾਣ। 2004 ਤੋਂ ਪਹਿਲਾ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਨਹੀਂ ਤਾਂ 20-21 ਜਨਵਰੀ ਤੋਂ ਲਗਾਤਾਰ ਪਟਿਆਲੇ ਮੋਰਚਾ ਲਗਾਇਆ ਜਾਵੇਗਾ ਅਤੇ ਜ਼ਿਲ•ਾ ਫਿਰੋਜ਼ਪੁਰ ਵਲੋਂ ਪੂਰਨ ਤੌਰ ਤੇ ਸਮੂਹ ਮੈਂਬਰਸ਼ਿਪ ਸ਼ਾਮਲ ਹੋਵੇਗੀ।

Related Articles

Back to top button