Ferozepur News

ਯੁਵਕ ਸੇਵਾਵਾਂ ਵਿਭਾਗ ਵਲੋਂ ਅੰਤਰ ਰਾਸ਼ਟਰੀ ਯੁਵਕ ਟੂਰ ਸਬੰਧੀ ਮੀਟਿੰਗ

mlmਫਿਰੋਜ਼ਪੁਰ 28 ਮਾਰਚ (ਏ. ਸੀ. ਚਾਵਲਾ) ਯੁਵਕ ਸੇਵਾਵਾਂ ਵਿਭਾਗ ਵਲੋਂ ਅੰਤਰ ਰਾਸ਼ਟਰੀ ਯੁਵਕ ਟੂਰ ਸਬੰਧੀ ਮੀਟਿੰਗ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਐਮ. ਐਲ. ਐਮ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਹੋਈ। ਜਿਸ ਵਿਚ ਪ੍ਰਿੰਸੀਪਲ ਜਗਮੋਹਨ ਪਟਵਾਲ, ਪ੍ਰੋਗਰਾਮ ਅਫਸਰ ਅੰਗਰੇਜ਼ ਸਿੰਘ ਅਤੇ ਜਗਦੀਪ ਪਾਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਸੀਨੀ. ਸੈਕੰਡਰੀ. ਸਕੂਲ ਲੜਕੇ ਆਦਿ ਹਾਜ਼ਰ ਸਨ। ਪ੍ਰੋਗਰਾਮ ਅਫਸਰ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਇਹ ਟੂਰ 30 ਮਾਰਚ ਤੋਂ 8 ਅਪ੍ਰੈਲ 2015 ਤੱਕ ਵੱਖ ਵੱਖ ਧਾਰਮਿਕ ਸਥਾਨਾਂ ਦੀ ਜਾਣਕਾਰੀ ਕਰਵਾਉਂਦਾ ਹੋਇਆ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਸਾਡੇ ਰਿਸ਼ੀ ਮੁਨੀਆ, ਮਹਾਤਮਾ ਅਤੇ ਗੁਰੂਆਂ ਦੇ ਉਦੇਸ਼ਾਂ ਤੇ ਚੱਲਣ ਲਈ ਮੀਲ ਪੱਥਰ ਸਾਬਤ ਹੋਵੇਗਾ। ਇਹ ਟੂਰ ਨਾਡਾ ਸਾਹਿਬ, ਪਾਉਂਟਾ ਸਿੰਘ, ਰਿਸ਼ੀਕੇਸ਼, ਹਰਿਦੁਆਰ, ਦੇਹਰਾਦੂਨ, ਮੰਸੂਰੀ, ਚੰਡੀਗੜ• ਅਤੇ ਫਤਹਿਗੜ• ਸਾਹਿਬ ਵਿਖੇ ਜਾਵੇਗਾ। ਇਸ ਟੂਰ ਵਿਚ ਜ਼ਿਲ•ਾ ਫਿਰੋਜ਼ਪੁਰ, ਫਰੀਦਕੋਟ ਅਤੇ ਤਰਨਤਾਰਨ ਸਾਹਿਬ ਤੋਂ ਲਗਭਗ 135 ਵਲੰਟੀਅਰਜ਼ ਨੌਜ਼ਵਾਨ ਸ਼ਾਮਲ ਹੋਣਗੇ। ਚਾਹਲ ਨੇ ਜ਼ਿਲ•ਾ ਫਿਰੋਜ਼ਪੁਰ ਦੇ 45 ਨੌਜ਼ਵਾਨ ਵਲੰਟੀਅਰਜ਼ ਨੂੰ ਸੰਬੋਧਨ ਕਰਦੇ ਦੱਸਿਆ ਕਿ ਇਸ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਜਿਸ ਤੇ ਤੁਹਾਡੀ ਅਨੈਤਿਮਕ ਸਿੱਖਿਆ ਵਿਚ ਅੰਕਾਂ ਦੀ ਸੂਚੀ ਵਿਚ ਵਾਧਾ ਕਰੇਗਾ। ਉਨ•ਾਂ ਨੌਜ਼ਵਾਨਾਂ ਨੂੰ ਜ਼ਰੂਰੀ ਸਮਾਨ ਮੌਸਮ ਅਨੁਸਾਰ ਕੱਪੜੇ ਲੈ ਕੇ ਜਾਣ ਬਾਰੇ ਵੀ ਕਿਹਾ। ਪ੍ਰਿੰਸੀਪਲ ਜਗਮੋਹਨ ਪਟਵਾਲ ਨੇ ਦੱਸਿਆ ਕਿ ਕੌਮੀ ਸੇਵਾ ਯੋਜਨਾ ਜਿਥੇ ਸੇਵਾ ਦੀ ਭਾਵਨਾ ਨਾਲ ਕੰਮ ਕਰਨਾ ਸਿਖਾਉਂਦੀ ਹੈ, ਉਥੇ ਆਪਸ ਵਿਚ ਮਿਲਵਰਤਨ ਅਤੇ ਅਨੁਸ਼ਾਸਨ ਵੀ ਦੱਸਦੀ ਹੈ, ਕਿਉਂਕਿ ਅਨੁਸ਼ਾਸਨ ਤੋਂ ਬਗੈਰ ਇਨਸਾਨ ਪਸ਼ੂ ਦੇ ਸਮਾਨ ਹੈ।  ਐਨ. ਐਸ. ਐਸ. ਦੇ ਵਲੰਟੀਅਰਜ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੂਜਿਆਂ ਨੂੰ ਵੀ ਇਸ ਲੜੀ ਵਿਚ ਜੋੜੇ।

Related Articles

Back to top button